Lenovo ਨੇ ਭਾਰਤ ''ਚ ਲਾਂਚ ਕੀਤਾ ਹਾਈ-ਐਂਡ ਗੇਮਿੰਗ ਲੈਪਟਾਪ

Wednesday, Jul 06, 2016 - 02:02 PM (IST)

Lenovo ਨੇ ਭਾਰਤ ''ਚ ਲਾਂਚ ਕੀਤਾ ਹਾਈ-ਐਂਡ ਗੇਮਿੰਗ ਲੈਪਟਾਪ

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰੰਪਨੀ ਲਿਨੋਵੋ ਨੇ ਨਵੇਂ ਆਇਡੀਆਪੈਡ ਗੇਮਿੰਗ ਲੈਪਟਾਪ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਵਿੰਡੋਜ਼ 10 OS ''ਤੇ ਆਧਾਰਿਤ ਲੈਪਟਾਪ ਦੀ ਕੀਮਤ 99,990 ਰੁਪਏ ਹੈ। ਇਸ ਨੂੰ ਕੰਪਨੀ ਦੀ ਆਧਿਕਾਰਕ ਵੈੱਬਸਾਈਟ ''ਤੇ ਵਿਕਰੀ ਲਈ ਉਪਲੱਬਧ ਕਰ ਦਿੱਤਾ ਗਿਆ ਹੈ।

ਇਸ ਲੈਪਟਾਪ  ਦੇ ਨਾਲ ਕੰਪਨੀ ਆਫਰ ਦੇ ਤਹਿਤ 12,999 ਰੁਪਏ ਦੀ ਐਕਸਸਰੀਜ਼ 2,499 ਰੁਪਏ ''ਚ ਦੇ ਰਹੀ ਹੈ ਜਿਸ ''ਚ ਲਿਨੋਵੋ Y ਗੇਮਿੰਗ ਸਰਾਊਂਡ ਸਾਊਂਡ ਹੈੱਡਸੈੱਟ, Y ਗੇਮਿੰਗ ਮਾਉਸ ਅਤੇ ਗੇਮਿੰਗ ਮੈਕੇਨਿਕਲ ਸਵਿੱਚ ਕੀ-ਬੋਰਡ ਆਦਿ ਸ਼ਾਮਿਲ ਹਨ,  ਨਾਲ ਹੀ ਕੰਪਨੀ 4,499 ਰੁਪਏ ਦੇ ਆਫਰ ''ਚ 3 ਸਾਲ ਦੀ ਐਕਸੀਡੇਂਟਲ ਡੈਮੇਜ ਪ੍ਰੋਟੈਕਸ਼ਨ ਅਤੇ ਐਡੀਸ਼ਨਲ ਵਾਰੰਟੀ ਵੀ ਦੇ ਰਹੀ ਹੈ।

ਲਿਨੋਵੋ ਆਈਡੀਆ ਪੈਡ ਗੇਮਿੰਗ ਲੈਪਟਾਪ ਦੀਆਂ ਖਾਸਿਅਤਾਂ-
ਡਿਸਪਲੇ                -         15.6 ਇੰਚ ਫੁੱਲ HD IPS
ਪ੍ਰੋਸੈਸਰ               -         ਇੰਟੈੱਲ-ਕੋਰ i7-6700 8Q (2.6GHz ਟੂ 3.5GHZ, 6M ਕੈਸ਼ )
ਰੈਮ                      -         16GB  
ਇੰਰਨਲ ਸਟੋਰੇਜ     -         1TB
ਐਕਸਪੈਂਡ ਅਪ-ਟੂ    -         128GB SSD
ਗੇਮਿੰਗ ਕਾਰਡ         -         4GB NV9491 (N16P-7X744R5)
ਹੋਰ ਫੀਚਰਸ           -         ਡਾਲਬੀ ਆਡੀਓJ2L ਸਪੀਕਰ, ਇਕ ਸਬ-ਵੂਫਰ, ਇੰਟੈੱਲ ਰਿਅਲਸੈਂਸ ਕੈਮਰਾ, ਆਪਟੀਮਾਇਜ਼ਡ ਥਰਮਲ ਕੂਲਿੰਗ ਟੈਕਨਾਲੋਜੀ
ਲਾਂਚ ਇਵੈਂਟ            -         ਇਸ ਲਾਂਚ ਦੇ ਮੌਕੇ ''ਤੇ ਲਿਨੋਵੋ ਇੰਡੀਆ ਦੇ ਡਾਇਰੇਕਟਰ, ਮਾਰਕੀਟਿੰਗ ਭਾਸਕਰ ਚੌਧਰੀ ਨੇ ਕਿਹਾ ਹੈ ਕਿ ਇਸ ਨਵੇਂ Y700 ਲੈਪਟਾਪ ਤੋਂ ਕੰਪਨੀ ਯੂਜ਼ਰ ਦੇ ਅਨੁਭਵ ਨੂੰ ਹੋਰੇ ਵਧਾ ਦਵੇਗੀ,  ਨਾਲ ਹੀ ਕਿਹਾ ਗਿਆ ਕਿ ਆਮ ਤੌਰ ''ਤੇ ਗੇਮਿੰਗ ਪੀ. ਸੀ ਭਾਰੀ ਅਤੇ ਵਡੇ ਹੁੰਦੇ ਹਨ ਪਰ ਲਿਨੋਵੋ ਦਾ ਇਹ ਗੇਮਿੰਗ ਲੈਪਟਾਪ ਸਲੀਕ ਅਤੇ ਪੋਰਟੇਬਲ ਹੈ।

Related News