ਲਿਨੋਵੋ ਨੇ Vibe P1 ਲਈ ਪੇਸ਼ ਕੀਤੀ ਨਵੀਂ ਅਪਡੇਟ
Sunday, May 01, 2016 - 03:00 PM (IST)

ਜਲੰਧਰ- ਲਿਨੋਵੋ ਨੇ ਵਾਈਬ ਪੀ1 ਸਮਾਰਟਫੋਨ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ ਅਤੇ ਹੁਣ ਇਸ ਕੰਪਨੀ ਨੇ ਅਪਡੇਟ ਜਾਰੀ ਕਰ ਦਿੱਤਾ ਹੈ। ਲਿਨੋਵੋ ਨੇ ਵਾਈਬ ਪੀ1 ਲਈ ਮਾਰਸ਼ਮੈਲੋ ਅਪਡੇਟ ਜਾਰੀ ਕੀਤਾ ਹੈ । ਚਾਇਨੀਜ਼ ਸਮਾਰਟਫੋਨ ਕੰਪਨੀ ਨੇ ਇਕ ਪੋਸਟ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ । ਪੋਸਟ ''ਚ ਕਿਹਾ ਗਿਆ ਹੈ ਕਿ ਮਾਰਸ਼ਮੈਲੋ ਅਪਡੇਟ ਛੇਤੀ ਹੀ ਵਾਈਬ ਪੀ1, ਪੀ1ਏ42 ''ਚ ਕੁੱਝ ਦਿਨਾਂ ''ਚ ਦੇਖਣ ਨੂੰ ਮਿਲੇਗਾ ।
ਹਾਲਾਂਕਿ ਰਿਪੋਰਟ ਦੇ ਮੁਤਾਬਕ ਭਾਰਤ ''ਚ ਲਿਨੋਵੋ ਵਾਈਬ ਪੀ1 ਦੇ ਕੁੱਝ ਯੂਨਿਟਸ ''ਚ ਨਵਾਂ ਅਪਡੇਟ ਦੇਖਣ ਨੂੰ ਮਿਲਿਆ ਹੈ ।ਜੇਕਰ ਤੁਹਾਡੇ ਵਾਈਬ ਪੀ1 ''ਚ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ ਨਹੀਂ ਆਇਆ ਹੈ ਤਾਂ ਛੇਤੀ ਹੀ ਵੀ.ਟੀ.ਏ. ਦੇ ਜ਼ਰੀਏ ਨਵਾਂ ਅਪਡੇਟ ਦੇਖਣ ਨੂੰ ਮਿਲੇਗਾ । ਇਸਦੇ ਇਲਾਵਾ ਤੁਸੀ ਸੈਟਿੰਗਸ ''ਚ ਜਾ ਕੇ ਵੀ ਨਵੇਂ ਅਪਡੇਟ ਚੈੱਕ ਕਰ ਸਕਦੇ ਹੋ ।