20 ਦਿਨਾਂ ਦੀ ਬੈਟਰੀ ਲਾਈਫ ਦੇ ਨਾਲ ਲੇਨੋਵੇ EGO ਸਮਾਰਟਵਾਚ ਭਾਰਤ ’ਚ ਲਾਂਚ

05/10/2019 10:34:47 AM

ਗੈਜੇਟ ਡੈਸਕ– ਲੇਨੋਵੋ ਨੇ ਭਾਰਤ ’ਚ ਆਪਣੀ ਨਵੀਂ ਡਿਜੀਟਲ ਸਮਾਰਟਵਾਚ ਲਾਂਚ ਕਰ ਦਿੱਤੀ ਹੈ। ਇਸ ਦਾ ਨਾਂ EGO ਹੈ। ਵਾਚ ਦੀ ਕੀਮਤ 1,999 ਰੁਪਏ ਹੈ ਅਤੇ ਇਹ ਅੱਜ ਤੋਂ ਫਲਿਪਕਾਰਟ ਅਤੇ ਕ੍ਰੋਮਾ ’ਤੇ ਵਿਕਰੀ ਲਈ ਉਪਲੱਬਧ ਹੋ ਜਾਵੇਗੀ। ਡਿਵਾਈਸ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਆਪਰਟਿੰਗ ਸਿਸਟਮ ’ਤੇ ਕਨੈਕਟ ਹੋ ਸਕਦੀ ਹੈ, ਇਸ ਲਈ ਤੁਹਾਨੂੰ ਲੇਨੋਵੋ ਦਾ ਲਾਈਫ ਐਪ ਇਸਤੇਮਾਲ ਕਰਨਾ ਹੋਵੇਗਾ। ਇਸ ਸਮਾਰਟਵਾਚ ਦੀ ਸਭ ਤੋਂ ਖਾਸ ਗੱਲ ਇਸ ਦੀ 20 ਦਿਨਾਂ ਦੀ ਬੈਟਰੀ ਲਾਈਫ ਹੈ, 24/7 ਹਾਰਟ ਰੇਟ ਮਾਨੀਟਰ, ਸਪੀਲ ਟ੍ਰੈਕਿੰਗ ਅਤੇ 50 ਮੀਟਰ ਤਕ ਵਾਟਰ ਰਸਿਸਟੈਂਟ ਵਰਗੇ ਅਹਿਮ ਫੀਚਰਜ਼ ਦਿੱਤੇ ਗਏ ਹਨ। 

ਇਸ ਵਿਚ ਯੂਜ਼ਰਜ਼ ਨੂੰ 24 ਘੰਟੇ ਦਾ ਰੀਅਲ ਟਾਈਮ ਹਾਰਟ ਰੇਟ ਮਾਨੀਟਰ ਮਿਲਦਾ ਹੈ ਜਿਥੇ ਤੁਸੀਂ ਸਾਈਕਲਿੰਗ, ਰਨਿੰਗ ਅਤੇ ਐਕਸਰਸਾਈਜ਼ ਦੌਰਾਨ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਹ ਸਾਇੰਟਿਫਿਕ ਸਪੀਲ ਟ੍ਰੈਕਿੰਗ ਦੇ ਨਾਲ ਵੀ ਆਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਮਾਰਟਵਾਚ 50 ਮੀਟਰ ਤਕ ਵਾਟਰ ਰਸਿਸਟੈਂਟ ਦਿੰਦੀ ਹੈ। ਉਥੇ ਹੀ ਕੈਲਰੀ ਬਰਨ, ਸਵਿਮ ਲੈਪਸ ਨੂੰ ਵੀ ਨਾਪਦੀ ਹੈ। ਵਾਚ ਨੋਟੀਫਿਕੇਸ਼ਨ, ਫੋਨ, ਅਲਰਟ, ਅਲਾਰਮ ਅਤੇ ਰਿਮੋਟ ਕੈਮਰਾ ਫੀਚਰ ਦੇ ਨਾਲ ਆਉਂਦੀ ਹੈ। 

ਕੰਪਨੀ ਦਾ ਕਹਿਣਾ ਹੈ ਕਿ ਇਕ ਚਾਰਜ ’ਚ ਇਹ ਤੁਹਾਨੂੰ 20 ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ। ਇਹ ਰਿਮੋਟ ਕੈਮਰਾ ਫੀਚਰ ਦੇ ਨਾਲ ਵੀ ਆਉਂਦੀ ਹੈ ਜਿਥੇ ਤੁਸੀਂ ਡਿਸਪਲੇਅ ’ਤੇ ਸਿੰਗਲ ਟੈਪ ਕਰਕੇ ਤਸਵੀਰ ਖਿੱਚ ਸਕਦੇ ਹੋ।


Related News