Diwali offers: LeEco ਦੇ ਇਨ੍ਹਾਂ ਪ੍ਰਾਡਕਟਸ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ!

Thursday, Oct 27, 2016 - 02:01 PM (IST)

Diwali offers: LeEco ਦੇ ਇਨ੍ਹਾਂ ਪ੍ਰਾਡਕਟਸ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ!

ਜਲੰਧਰ- ਚਾਈਨੀਜ਼ ਟੈਕਨਾਲੋਜੀ ਅਤੇ ਚਾਈਨਾ ਦੀ ਸਭ ਤੋਂ ਵੱਡੀ ਆਨਲਾਈਨ ਵੀਡੀਓ ਕੰਪਨੀ ਲੇ-ਈਕੋ (LeEco) ਨੇ ਦਿਵਾਲੀ ਦੇ ਮੌਕੇ ''ਤੇ ਭਾਰਤੀ ਗਾਹਕਾਂ ਲਈ ਸੁਪਰ ਟੀ.ਵੀ. ਅਤੇ ਸਮਾਰਟਫੋਨ ''ਤੇ 26 ਤੋਂ ਅਕਤੂਬਰ ਤਕ ਦਿਵਾਲੀ ਆਫਰ ਦਾ ਐਲਾਨ ਕੀਤਾ ਹੈ। ਲੇ-ਈਕੋ ਆਪਣੇ ਸੁਪਰ 3X5 ਟੀ.ਵੀ. ਅਤੇ max65 ਟੀ.ਵੀ. ''ਤੇ ਵੱਡੀ ਛੋਟ ਦੇ ਰਹੀ ਹੈ। 

ਤੁਹਾਨੂੰ ਦੱਸ  ਦਈਏ ਕਿ ਫਲਿੱਪਕਾਰਟ ''ਤੇ ਸੁਪਰ ਟੀ.ਵੀ. ਖਰੀਦਣ ਵਾਲੇ ਗਾਹਕਾਂ ਨੂੰ ਸਿਟੀ ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ''ਤੇ 26 ਅਕਤੂਬਰ ਤੋਂ 28 ਅਕਤੂਬਰ ਤਕ 3,000 ਰੁਪਏ ਦਾ ਕੈਸ਼ਬੈਕ ਮਿਲੇਗਾ। ਦਿਵਾਲੀ ਦੇ ਮੌਕੇ ''ਤੇ ਲੇ-ਈਕੋ ਨੇ ਆਪਣੇ ਪ੍ਰਾਡਕਟ ''ਤੇ ਐਕਸਚੇਂਜ ਆਫਰ ਨੂੰ 25,000 ਰੁਪਏ ਤਕ ਵਧਾਇਆ ਹੈ।

Related News