LeEco ਭਾਰਤ ''ਚ ਲਾਂਚ ਕਰ ਸਕਦੀ ਹੈ ਆਪਣਾ ਈ-ਕਾਮਰਸ ਪਲੇਟਫਾਰਮ

Monday, Jun 06, 2016 - 11:32 AM (IST)

LeEco ਭਾਰਤ ''ਚ ਲਾਂਚ ਕਰ ਸਕਦੀ ਹੈ ਆਪਣਾ ਈ-ਕਾਮਰਸ ਪਲੇਟਫਾਰਮ
ਜਲੰਧਰ— ਭਾਰਤੀ ਸਮਾਰਟਫੋਨ ਬਾਜ਼ਾਰ ''ਚ ਆਪਣੀ ਥਾਂ ਬਣਾਉਣ ਤੋਂ ਬਾਅਦ ਚੀਨ ਦੀ ਇੰਟਰਨੈੱਟ ਅਤੇ ਇਕੋਸਿਸਟਮ ਕੰਪਨੀ leeco ਦੇਸ਼ ''ਚ ਆਪਣਾ ਈ-ਕਾਮਰਸ ਪਲੇਟਫਾਰਮ ਲਾਂਚ ਕਰ ਸਕਦੀ ਹੈ। ਕੰਪਨੀ ਮੁਤਾਬਕ, 8 ਜੂਨ ਨੂੰ ਰਾਜਧਾਨੀ ''ਚ ਹੋਣ ਵਾਲੇ ਇਕ ਪ੍ਰੋਗਰਾਮ ''ਚ ਉਹ ਆਪਣਾ ਅਧਿਕਾਰਤ ਈ-ਕਾਮਰਸ ਪਲੇਟਫਾਰਮ ''Lemall'' ਲਾਂਚ ਕਰ ਸਕਦੀ ਹੈ। 
ਪਹਿਲਾਂ ਚੀਨ ''ਚ 2013 ''ਚ ਲਾਂਚ ਕੀਤਾ ਗਿਆ Lemall ਹੁਣ ਅਮਰੀਕਾ ਅਤੇ ਹਾਂਗਕਾਂਗ ''ਚ ਵੀ ਉਪਲੱਬਧ ਹੈ। ਪਲੇਟਫਾਰਮ ''ਤੇ ਉਪਲੱਬਧ ਪ੍ਰਾਡਕਟਸ ''ਚ ਸਮਾਰਟਫੋਨ, ਸਮਾਰਟ ਟੀ.ਵੀ., ਰਿਵਰਸ ਇਨ-ਈਅਰ ਹੈੱਡਫੋਨ, ਆਲ-ਮੋਟਰ ਈਅਰਫੋਨ, ਲੇਮੇ ਬਲੂਟੁਤ ਹੈੱਡਫੋਨ ਅਤੇ ਬਲੂਟੁਥ ਸਪੀਕਰ ਸ਼ਾਮਲ ਹਨ। 
''2 ਫਿਊਚਰ'' ਪ੍ਰੋਗਰਾਮ ''ਚ ਕੰਪਨੀ ਦੋ ਨਵੇਂ ਸਮਾਰਟਫੋਨ ਵੀ ਦੇਸ਼ ''ਚ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਹਾਲ ਹੀ ''ਚ ਬੀਜਿੰਗ ''ਚ ਨਵੇਂ ਜਨਰੇਸ਼ਨ ਦੇ ਫੋਨ ਅਤੇ ਸੁਪਰ ਕਾਰ ਲਾਂਚ ਕੀਤੀ ਹੈ। 
leeco ਨੇ ਪਿਛਲੇ ਮਹੀਨੇ ਹੀ ਭਾਰਤ ''ਚ ਆਪਣੀ ਆਨ-ਡਿਮਾਂਡ ਅਤੇ ਐਂਟਰਟੇਨਮੈਂਟ ਸਟ੍ਰੀਮਿੰਗ ਸਰਵਿਸ ਲਾਂਚ ਕੀਤੀ ਸੀ। ਇਸ ਸਰਵਿਸ ਦੇ ਤਹਿਤ ਯੂਜ਼ਰ ਨੂੰ ਮਿਊਜ਼ਿਕ ਤੋਂ ਲੈ ਕੇ ਸਿਟਕਾਮ ਅਤੇ ਫਿਲਮਾਂ ਤੋਂ ਲੈਕੇ ਗੇਮ ਤੱਕ ਦਾ ਮਜ਼ਾ ਮਿਲੇਗਾ। ''ਐੱਲਈਕੋ ਮੈਂਬਰਸ਼ਿਪ'' ਦੇ ਤਹਿਤ ਕੰਟੈਂਟ, ਸਰਵਿਸ ਅਤੇ ਅਨੁਭਵ ਦਾ ਮਜ਼ਾ ਇਕ ਸਿੰਗਲ ਪੈਕੇਜ ''ਚ ਮਿਲ ਸਕੇਗਾ।

Related News