ਇਸ ਸਮਾਰਟਫੋਨ ''ਚ ਹੋਵੇਗੀ 8GB ਰੈਮ, ਨਵੰਬਰ ''ਚ ਹੋ ਸਕਦੈ ਲਾਂਚ
Monday, Aug 29, 2016 - 06:12 PM (IST)

ਜਲੰਧਰ- ਲੀਈਕੋ ਨੇ ਕੁਝ ਹਫਤੇ ਪਹਿਲਾਂ ਲੀ2 ਅਤੇ ਲੀ ਮੈਕਸ 2 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਹੁਣ ਕੰਪਨੀ ਇਕ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ''ਚ ਹੈ। ਐਂਡ੍ਰਾਇਡ ਬੈਂਚਮਾਰਕ ਐੱਨ.ਟੂ.ਟੂ. ''ਤੇ ਲੀਈਕੋ ਦੇ ਨਵੇਂ ਫਲੈਗਸ਼ਿਪ ਦੀ ਲੀ ਐਕਸ720 ਨਾਂ ਨਾਲ ਲਿਸਟਿੰਗ ਹੋਈ ਹੈ ਜਿਸ ਦਾ ਟੈਸਟ ਸਕੋਰ 157.897 ਪੁਆਇੰਟ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਲੀ 2 ਐੱਸ ਅਤੇ ਲੀ 2 ਦਾ ਨਵਾਂ ਵਰਜ਼ਨ ਹੋਵੇਗਾ।
ਜੇਕਰ ਖਬਰਾਂ ਸਹੀ ਹਨ ਤਾਂ ਲੀ 2 ਐੱਸ ਕਵਾਲਕਾਮ ਸਨੈਪਡ੍ਰੈਗਨ 821 ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। ਇਸ ਸਮਾਰਟਫੋਨ ''ਚ 5.5-ਇੰਚ ਦੀ ਐੱਚ.ਡੀ. ਡਿਸਪਲੇ, 16 ਮੈਗਾਪਿਕਸਲ ਦਾ ਰਿਅਰ ਕੈਮਰਾ, 8 ਮੈਗਾਪਿਕਸਲ ਫਰੰਟ ਅਤੇ ਐਂਡ੍ਰਾਇਡ 6.0.1 ਮਾਰਸ਼ਮੈਲੋ ਵਰਜ਼ਨ ''ਤੇ ਚੱਲੇਗਾ ਜਿਸ ਦੇ ਉੱਪਰ ਲੀਈਕੋ ਦੀ ਈ.ਯੂ.ਆਈ. ਕੰਮ ਕਰੇਗੀ।
ਰਿਪੋਰਟ ਮੁਤਾਬਕ ਫੋਨ ਨੂੰ 4ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਮਿਲੇਗੀ। ਇਸ ਸਮਾਰਟਫੋਨ ਨੂੰ 20 ਨਵੰਬਰ 2016 ਨੂੰ ਲਾਂਚ ਕੀਤਾ ਜਾ ਸਕਦਾ ਹੈ।