ਆਨਲਾਈਨ ਸਾਈਟ ''ਤੇ ਲਿਸਟ ਹੋਇਆ Leeco ਦਾ Le 2 ਸਮਾਰਟਫੋਨ
Tuesday, May 31, 2016 - 04:37 PM (IST)

ਜਲੰਧਰ— ਚੀਨ ਦੀ ਟੈਕਨਾਲੋਜੀ ਕੰਪਨੀ ਏਲਈਈਕੋ ਨੇ ਭਾਰਤ ''ਚ leeco ਐੱਲ.ਈ 2 ਸਮਾਰਟਫੋਨ ਨੂੰ ਈ-ਕਾਮਰਸ ਸਾਇਟ ''ਤੇ ਕੀਮਤ ਨਾਲ ਲਿਸਟ ਕਰ ਦਿੱਤਾ ਗਿਆ ਹੈ। ਹਾਲਾਂਕਿ 8 ਜੂਨ ਨੂੰ ਕੰਪਨੀ ਇਕ ਈਵੈਂਟ ਆਯੋਜਿਤ ਕਰਨ ਵਾਲੀ ਹੈ ਜਿਸ ''ਚ ਇਸ ਸਮਾਰਟਫੋਨ ਨੂੰ ਅਧਿਕਾਰਕ ਤੌਰ ਤੇ ਲਾਂਚ ਕਰ ਦਿੱਤਾ ਜਾਵੇਗਾ। ਇਸ ਦੇ ਲਈ leeco ਨੇ ਮੀਡੀਆ ਇਨਵਾਇਟ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਈ.ਬੇ ਇੰਡੀਆ ਦੀ ਵੈੱਬਸਾਈਟ ''ਤੇ leeco ਐੱਲ. ਈ 2 ਸਮਾਰਟਫੋਨ 22,999 ਰੁਪਏ ''ਚ ਉਪਲੱਬਧ ਹੈ।
ਗੱਲ ਕਰੀਏ ਸਪੈਸੀਫੀਕੇਸ਼ਨ ਦੀ ਤਾਂleeco ਐੱਲ. ਈ 2 ''ਚ 5.5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ ਜਿਸ ਦੀ ਡੇਨਸਿਟੀ 403 ਪੀ. ਪੀ. ਆਈ ਹੈ। ਫੋਨ 2.3 ਗੀਗਾਹਰਟਜ਼ ''ਤੇ ਚੱਲਣ ਵਾਲੇ ਡੇਕਾ-ਕੋਰ ਮੀਡੀਆਟੈੱਕ ਹੀਲੀਓ ਐਕਸ20 ਪ੍ਰੋਸੈਸਰ ਨਾਲ ਆਉਂਦਾ ਹੈ। ਇਸ ''ਚ ਮਲਟੀਟਾਸਕਿੰਗ ਲਈ 3 ਜੀ. ਬੀ ਰੈਮ ਹੈ ਅਤੇ ਇਨ-ਬਿਲਟ ਸਟੋਰੇਜ 32 ਜੀ. ਬੀ ਹੈ। ਗ੍ਰਾਫਿਕਸ ਲਈ ਮਾਲੀ ਜੀ. ਪੀ. ਊ ਹੈ। ਡੁਅਲ-ਟੋਨ ਐੱਲ. ਈ. ਡੀ ਫਲੈਸ਼ ਅਤੇ ਪੀ. ਡੀ. ਏ. ਐੱਫ ਫੀਚਰ ਨਾਲ ਐੱਲ.ਈ 2 ''ਚ 16 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਪਾਵਰ ਬੈਕਅਪ ਲਈ ਬੈਟਰੀ 3000 mAh ਦਿੱਤੀ ਹੈ ਅਤੇ ਕੁਨੈੱਕਟੀਵਿਟੀ ਫੀਚਰ ਐੱਲ. ਈ ਮੈਕਸ 2 ਦੀ ਤਰ੍ਹਾਂ ਹੀ ਹਨ।
ਐੱਲ.ਈ 2 ਸਮਾਰਟਫੋਨ ਪਿਛਲੇ ਸਾਲ ਪੇਸ਼ ਕੀਤੇ ਗਏ ਐੱਲ. ਈ 1 ਤੋਂ ਪ੍ਰੋਸੈਸਰ, ਕੈਮਰਾ, ਸਟੋਰੇਜ ਅਤੇ ਬੈਟਰੀ ਦੇ ਮਾਮਲੇ ''ਚ ਬਿਹਤਰ ਹੈ।