LeEco ਨੇ ਲਾਂਚ ਕੀਤੇ ਐਂਡ੍ਰਾਇਡ ਮਾਰਸ਼ਮੈਲੋ 6.0 ਨਾਲ ਲੈਸ ਤਿੰਨ ਨਵੇਂ ਸਮਾਰਫੋਨ
Thursday, Apr 21, 2016 - 12:43 PM (IST)

ਜਲੰਧਰ— ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਲੇਈਕੋ ਨੇ ਚੀਨ ''ਚ ਆਯੋਜਿਤ ਕੀਤੇ ਗਏ ਇਕ ਈਵੈਂਟ ਦੌਰਾਨ ਤਿੰਨ ਨਵੇਂ ਸਮਾਰਟਫੋਨਸ ਨੂੰ ਲਾਂਚ ਕੀਤਾ ਹੈ। ਕੰਪਨੀ ਦੁਆਰਾ ਲਾਂਚ ਕੀਤੇ ਗਏ ਲੈ 2, ਲੈ 2ਪ੍ਰੋ ਅਤੇ ਲੈ ਮੈਕਸ2 ਤਿੰਨਾਂ ਸਮਾਰਟਫੋਨ ਮੈਟਲ ਯੂਨੀਬਾਡੀ ਡਿਜ਼ਾਇਨ ਨਾਲ ਬਣੇ ਹਨ ਅਤੇ ਫੋਨ ''ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸਕੈਨਰ ਉਪਲੱਬਧ ਹੈ। ਇਸ ਤੋਂ ਇਲਾਵਾ ਯੂ. ਐੱਸ. ਬੀ ਟਾਇਪ ਸੀ ਆਡੀਓ ਪੋਰਟ ਦੀ ਸਹੂਲਤ ਦਿੱਤੀ ਗਈ ਹੈ। ਲੇਈਕੋ ਦੇ ਇਨ੍ਹਾਂ ਸਮਾਰਟਫੋਨ ''ਚ ਯੂ. ਐੱਸ. ਬੀ ਨਾਲ ਹੀ ਚਾਰਜ ਅਤੇ ਆਡੀਓ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।
LeEco Le 2
ਲੇਈਕੋ ਲੈ 2 ਦੇ ਸਪੈਸੀਫਿਕੇਸ਼ਨਸ ਬਾਰੇ ਗੱਲ ਕਰੀਏ ਤਾਂ ਇਸ ''ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਫੋਨ ਨੂੰ ਮੀਡੀਆਟੈੱਕ ਹੈਲੀਓ ਐਕਸ20 ਡੈਕਾ ਕੋਰ-ਪ੍ਰੋਸੈਸਰ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 3ਜੀ. ਬੀ ਰੈਮ ਅਤੇ 32ਜੀ.ਬੀ ਇੰਟਰਨਲ ਮੈਮਰੀ ਉਪਲੱਬਧ ਹੈ£ ਫੋਟੋਗ੍ਰਾਫੀ ਲਈ ਐੱਲ. ਈ. ਡੀ ਫਲੈਸ਼ ਨਾਲ 16 ਮੈਗਾਪਿਕਸਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਦ ਕਿ 8- ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਕੁਨੈੱਕਟੀਵਿਟੀ ਆਪਸ਼ਨ ''ਚ 4ਜੀ ਐੱਲ. ਟੀ. ਈ ਅਤੇ ਵੋਐਲਟੀਈ ਸਪੋਰਟ ਤੋਂ ਇਲਾਵਾ ਬਲੂਟੁੱਥ ਅਤੇ ਵਾਈ-ਫਾਈ ਉਪਲੱਬਧ ਹੈ। ਜਦ ਕਿ ਪਾਵਰ ਬੈਕਅਪ ਲਈ ਫਾਸਟ ਚਾਰਜਿੰਗ ਸਪੋਰਟ ਦੇ ਨਾਲ 3,000mAh ਦੀ ਬੈਟਰੀ ਦਿੱਤੀ ਗਈ ਹੈ।
LeEco Le2 Pro
ਲੇਈਕੋ ਲੈ 2 ਪ੍ਰੋ ਦੇ ਕਾਫ਼ੀ ਫੀਚਰਸ ਲੇਈਕੋ ਲੈ2 ਦੇ ਸਮਾਨ ਹੀ ਹਨ। ਪਰ ਲੈ 2 ਪ੍ਰੋ ਨੂੰ ਮੀਡੀਆਟੈੱਕ ਹੈਲੀਓ ਐਕਸ25 ਡੇਕਾ ਕੋਰ ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 4ਜੀ. ਬੀ ਰੈਮ ਹੈ। ਇਹ ਫੋਨ 32ਜੀ. ਬੀ ਅਤੇ 64ਜੀ. ਬੀ ਦੋ ਸਟੋਰੇਜ਼ ਵੇਰਿਅੰਟ ''ਚ ਉਪਲੱਬਧ ਹੋਵੇਗਾ। ਫੋਟੋਗ੍ਰਾਫੀ ਲਈ 21-ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਜਦ ਕਿ ਫੋਨ ਦੀ ਬੈਟਰੀ ਲੈ 2 ਦੇ ਸਮਾਨ 3,000mAh ਦੀ ਹੈ।
Le5co Le Max 2
ਲੇਈਕੋ ਲੈ ਮੈਕਸ 2 ''ਚ 5.7 ਇੰਚ ਦੀ ਕਿਯੂ. ਐੱਚ. ਡੀ ਡਿਸਪਲੇ ਦਿੱਤੀ ਗਈ ਹੈ। ਜਿਸ ਦੀ ਸਕ੍ਰੀਨ ਰੈਜ਼ੋਲਿਊਸ਼ਨ 2560ਗ1440ਪਿਕਸਲ ਹੈ। ਇਸ ਫੋਨ ਨੂੰ ਕਵਾਲਕਾਮ ਸਨੈਪਡ੍ਰੈਗਨ 820 ਕਵਾਡ-ਕੋਰ ਪ੍ਰੋਸੈਸਰ ''ਤੇ ਪੇਸ਼ ਕੀਤਾ ਗਿਆ ਹੈ। ਫੋਨ ਦੀ ਖਾਸਿਅਤ ਇਸ ''ਚ ਦਿੱਤੀ ਗਈ 6ਜੀ. ਬੀ ਰੈਮ ਹੈ। ਇਸ ਤੋਂ ਇਲਾਵਾ ਫੋਨ ''ਚ 64ਜੀ. ਬੀ ਇੰਟਰਨਲ ਸਟੋਰੇਜ਼ ਮੈਮਰੀ ਹੈ। ਪਾਵਰ ਬੈਕਅਪ ਲਈ ਕਵਿੱਕ ਚਾਰਜ 3.0 ਫੀਚਰ ਨਾਲ 3,100mAh ਦੀ ਪਾਵਰਫੁੱਲ ਬੈਟਰੀ ਦਿੱਤੀ ਗਈ ਹੈ। ਕੁਨੈੱਕਟੀਵਿਟੀ ਆਪਸ਼ਨ ਦੇ ਤੌਰ ਤੇ 4ਜੀ ਐੱਲ. ਟੀ. ਈ , ਵੋਐੱਲ. ਟੀ. ਈ, ਬਲੂਟੁੱਥ, ਵਾਈ. ਫਾਈ ਅਤੇ ਜੀ. ਪੀ. ਐੱਸ ਮੌਜੂਦ ਹੈ।
ਇਹ ਤਿੰਨੋਂ ਸਮਾਰਟਫੋਨ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 6.0 ਮਾਰਸ਼ਮੈਲੋ ''ਤੇ ਆਧਾਰਿਤ ਹੈ। ਲੇਈਕੋ ਲੈ 2 ਦੀ ਕੀਮਤ 1099 ਯੂਆਨ (ਲਗਭਗ 11,300 ਰੁਪਏ), ਲੈ 2 ਪ੍ਰੋ ਦੀ ਕੀਮਤ 1, 499 ਯੂਆਨ (ਲਗਭਗ 15,400 ਰੁਪਏ) ਅਤੇ ਲੈ ਮੈਕਸ 2 ਦੀ ਕੀਮਤ 2,099 ਯੂਆਨ (ਲਗਭਗ 21,500 ਰੁਪਏ) ਹੈ। ਤਿੰਨੋਂ ਸਮਾਰਟਫੋਨ ਚੀਨ ''ਚ ਪ੍ਰੀ-ਆਰਡਰ ਲਈ ਉਪਲੱਬਧ ਹੋ ਚੁੱਕੇ ਹਨ ਅਤੇ 26 ਅਪ੍ਰੈਲ ਤੋਂ ਇਨ੍ਹਾਂ ਫੋਨਸ ਦੀ ਸੇਲ ਸ਼ੁਰੂ ਹੋਵੇਗੀ।