Good News: LeEco Le 1s ਸਮਾਰਟਫੋਨ ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

Tuesday, Feb 28, 2017 - 08:58 AM (IST)

Good News: LeEco Le 1s ਸਮਾਰਟਫੋਨ ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
ਜਲੰਧਰ- ਜੇਕਰ ਤੁਸੀਂ ਵੀ ਘੱਟ ਕੀਮਤ ''ਚ ਬਿਹਤਰ ਪ੍ਰਫੋਰਮੈਂਸ ਅਤੇ ਵਧੀਆ ਬੈਟਰੀ ਬੈਕਅੱਪ ਨਾਲ ਲੈਸ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਹ ਵਧੀਆ ਮੌਕਾ ਹੈ। ਸ਼ਾਪਕਲੂਸ LeEco Le 1S ਸਮਾਰਟਫੋਨ ''ਤੇ 3400 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। 10,999 ਰੁਪਏ ''ਚ ਭਾਰਤ ''ਚ ਲਾਂਚ ਹੋਇਆ ਇਹ ਸਮਾਰਟਫੋਨ ਹੁਣ ਤੁਹਾਨੂੰ ਸਿਰਫ 7,599 ਰੁਪਏ ''ਚ ਮਿਲੇਗਾ, ਜਦ ਕਿ ਇਸ ਦੀ ਕੀਮਤ ''ਚ ਕਮੀ ਦੇ ਨਾਲ-ਨਾਲ ਸਮਾਰਟਫੋਨ ''ਤੇ ਤੁਹਾਨੂੰ ਕੁਝ ਹੋਰ ਵੀ ਆਫਰ ਮਿਲ ਰਹੇ ਹਨ, ਜਿਵੇਂ ਕਿ ਐਕਸਿਸ ਬੈਂਕ ਦੇ ਡੇਬਿਟ ਕਾਰਡ ''ਤੇ 10 ਫੀਸਦੀ ਦੀ ਜ਼ਿਆਦਾ ਛੂਟ ਮਿਲ ਰਹੀ ਹੈ।
ਜੇਕਰ ਇਸ ਸਮਾਰਟਫੋਨ ਦੇ ਸਪੇਕਸ ਦੀ ਚਰਚਾ ਕਰੀਏ ਤਾਂ ਇਸ ''ਚ 5.5- ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ।ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਫੋਨ ਨੂੰ 2.2 ਗੀਗਾਹਟਰਜ਼ ਮੀਡੀਆਟੇਕ ਹੈਲਿਓ ਐਕਸ 10 64 ਬਿਟਸ ਆਕਟਾ-ਕੋਰ ਪ੍ਰੋਸੈਸਰ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 3GB ਰੈਮ ਅਤੇ 32GB ਇੰਟਰਨਲ ਮੈਮਰੀ ਉਪਲੱਬਧ ਹੈ ਪਰ ਐਕਸਪੇਂਡੇਬਲ ਸਟੋਰੇਜ ਦੀ ਸੁਵਿਧਾ ਨਿਰਧਾਰਿਤ ਹੈ। 
ਫੋਟੋਗ੍ਰਾਫੀ ਲਈ  LeEco Le 1S ''ਚ 13MP ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਕਿ 4K ਵੀਡੀਓ ਰਿਕਾਰਡਿੰਗ ਕਰਨ ''ਚ ਸਮਰੱਥ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 5MP ਫਰੰਟ ਕੈਮਰਾ ਵੀ ਉਪਲੱਬਧ ਹੈ। ਐਂਡਰਾਇਡ ਓਪਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਆਧਾਰਿਤ ਲੇ 1ਐੱਸ ''ਚ ਪਾਵਰ ਬੈਕਅੱਪ ਲਈ 3000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਸਿਰਫ 5 ਮਿੰਟ ਚਾਰਜ ਕਰਨ ''ਤੇ 3.5 ਘੰਟੇ ਤੱਕ ਕੰਮ ਕਰਨ ''ਚ ਸਮਰੱਥ ਹੈ। 
 

Related News