ਤਿੰਨ ਵੱਖ-ਵੱਖ ਕੀਮਤਾਂ ''ਤੇ LeEco ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

Wednesday, Aug 17, 2016 - 11:28 AM (IST)

ਤਿੰਨ ਵੱਖ-ਵੱਖ ਕੀਮਤਾਂ ''ਤੇ LeEco ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

ਜਲੰਧਰ- LeEco - ਕੂਲਪੈਡ ਕੂਲ 1 ਡਿਊਲ ਸਮਾਰਟਫ਼ੋਨ ਨੂੰ ਬਾਜ਼ਾਰ ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫ਼ੋਨ ਨੂੰ ਦੋਨਾਂ ਕੰਪਨੀਆਂ ਨੇ ਮਿਲ ਕੇ ਬਣਾਇਆ ਹੈ ਅਤੇ ਫ਼ਿਲਹਾਲ ਇਸ ਸਮਾਰਟਫ਼ੋਨ ਨੂੰ ਚੀਨ ''ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫ਼ੋਨ  ਦੇ ਤਿੰਨ ਵਰਜ਼ਨ ਬਾਜ਼ਾਰ ''ਚ ਪੇਸ਼ ਕੀਤੇ ਗਏ ਹਨ, 3GB ਰੈਮ ਅਤੇ 32GB ਇੰਟਰਨਲ ਸਟੋਰੇਜ ਵਾਲੇ ਵਰਜ਼ਨ ਦੀ ਕੀਮਤ 1099 ਯੂਆਨ (ਲਗਭਗ 11,074 ਰਪਏ), 4GB ਰੈਮ ਅਤੇ 32GB ਇੰਟਰਨਲ ਸਟੋਰੇਜ ਵਾਲੇ ਵਰਜਨ ਦੀ ਕੀਮਤ 1499 ਯੂਆਨ (ਲਗਭਗ 15,106 ਰੁਪਏ) ਅਤੇ ਇਸ ਦੇ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਵਾਲੇ ਵਰਜਨ ਦੀ ਕੀਮਤ 1699 ਯੂਆਨ ( (ਲਗਭਗ 17,121 ਰੁਪਏ) ਹੈ। ਇਸ ਸਮਾਰਟਫ਼ੋਨ ਨੂੰ ਕੂਲਪੈਡ, LeMall ਅਤੇ Jd.com ਵਲੋਂ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਹ ਸਮਾਰਟਫ਼ੋਨ ਗੋਲਡ, ਸਿਲਵਰ ਅਤੇ ਰੋਜ਼ ਗੋਲਡ ਰੰਗ ''ਚ ਸੇਲ ਲਈ ਉਪਲੱਬਧ ਹੋਵੇਗਾ।

 

ਇਸ ਸਮਾਰਟਫੋਨ ਦੇ ਫੀਚਰਸ - 

ਡਿਸਪਲੇ        -     1920x1080 ਪਿਕਸਲਸ 5.5 ਇੰਚ ਫੁੱਲ ਐੱਚ ਡੀ

ਪ੍ਰੋਸੈਸਰ          -     ਆਕਟਾ ਕੋਰ ਸਨੈਪਡ੍ਰੈਗਨ 652 

GPU          -      Adreno 510

ਓ. ਐੱਸ        -      LeEcos 5”9 5.6 ਬੇਸਡ ਓਨ ਅਂਡ੍ਰਾਇਡ 6.0 ਮਾਰਸ਼ਮੈਲੌ

ਕੈਮਰਾ          -      13 MP ਰਿਅਰ, 8 MP ਫ੍ਰੰਟ

ਬੈਟਰੀ          -      4060 mAh ਨਾਨ-ਰਿਮੂਵਬਲ

ਨੈੱਟਵਰਕ      -      4G VoLTE

ਹੋਰ ਫੀਚਰਸ    -    ਡਿਊਲ ਸਿਮ ਡਿਵਾਇਸ, WiFi (802.11ac/a/b/g/n), ਬਲੂਟੁੱਥ4.1, GPS ਅਤੇ USB ਟਾਈਪ 3 ਪੋਰਟ


Related News