ਜਾਣੋ ਕੀ ਹੈ ਤੁਹਾਡੇ ਸਮਾਰਟਫੋਨ ''ਚ HDR ਫੀਚਰ

06/30/2016 6:20:59 PM

ਜਲੰਧਰ— ਸਮਾਰਟਫੋਨ ਨਾਲ ਤਸਵੀਰਾਂ ਖਿੱਚਦੇ ਸਮੇਂ ਤੁਸੀਂ ਐੱਚ.ਡੀ.ਆਰ. ਦਾ ਵਿਕਲਪ ਤਾਂ ਦੇਖਿਆ ਹੀ ਹੋਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਐੱਚ.ਡੀ.ਆਰ. ਫਚੀਰ ਕੀ ਹੈ ਅਤੇ ਫੋਟੋਗ੍ਰਾਫੀ ਦੌਰਾਨ ਇਸ ਦੀ ਕਦੋਂ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਐੱਚ.ਡੀ.ਆਰ. ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। 
ਕੀ ਹੈ ਐੱਚ.ਡੀ.ਆਰ.-
ਫੋਟੋਗ੍ਰਾਫੀ ''ਚ ਐੱਚ.ਡੀ.ਆਰ. ਦਾ ਮਤਲਬ ਹੈ ਹਾਈ ਡਾਇਨੈਮਿਕ ਰੇਂਜ, ਡਾਇਨੈਮਿਕ ਰੇਂਜ ਦਾ ਮਤਲਬ ਰੋਸ਼ਨੀ ਅਤੇ ਹਨ੍ਹੇਰੇ ਦੇ ਵਿਚ ਦਾ ਅੰਤਰ ਹੈ। ਪ੍ਰੋਫੈਸ਼ਨਲ ਫੋਟੋਗ੍ਰਾਫੀ ''ਚ ਇਸ ਦੀ ਵਰਤੋਂ ਬਹੁਤ ਪਹਿਲਾਂ ਤੋਂ ਹੁੰਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਮੋਬਾਇਲ ਕੈਮਰੇ ''ਚ ਵੀ ਇਸ ਫੀਚਰ ਦੀ ਵਰਤੋਂ ਹੋਣ ਲੱਗੀ ਹੈ। ਇਸ ਤੋਂ ਵਰਤੋਂ ਫੋਟੋਗ੍ਰਾਫ ਨੂੰ ਬਿਹਤਰ ਕਰਨ ਲਈ ਕੀਤੀ ਜਾਂਦੀ ਹੈ। 
ਕਿਵੇਂ ਕੰਮ ਕਰਦਾ ਹੈ-
ਜਦੋਂ ਤੁਸੀਂ ਆਪਣੇ ਫੋਨ ''ਚ ਐੱਚ.ਡੀ.ਆਰ. ਇਨੇਬਲ ਕਰਕੇ ਫੋਟੋ ਕਲਿੱਕ ਕਰਦੇ ਹੋ ਤਾਂ ਕੈਮਰਾ ਇਕ ਵਾਰ ''ਚ ਤਿੰਨ ਜਾਂ ਇਸ ਤੋਂ ਜ਼ਿਆਦਾ ਤਸਵੀਰਾਂ ਖਿੱਚਦਾ ਹੈ। ਸਾਰੀਆਂ ਤਸਵੀਰਾਂ ਵੱਖ-ਵੱਖ ਐਕਸਪੋਜ਼ਰ ''ਤੇ ਕਲਿੱਕ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਐੱਚ.ਡੀ.ਆਰ. ਫਚੀਰ ਆਨ ਕਰਕੇ ਤਸਵੀਰ ਲੈਣ ''ਚ ਕੈਮਰਾ ਥੋੜਾ ਸਮਾਂ ਲਗਾਉਂਦਾ ਹੈ। ਐਪਲੀਕੇਸ਼ਨ ਦੀ ਮਦਦ ਨਾਲ ਕੈਮਰਾ ਇਨ੍ਹਾਂ ਸਾਰੀਆਂ ਤਸਵੀਰਾਂ ਨੂੰ ਮਿਲਾ ਕੇ ਇਕ ਕਰ ਦਿੰਦਾ ਹੈ ਜਿਸ ਨਾਲ ਬਿਹਤਰ ਤਸਵੀਰ ਸਾਹਮਣੇ ਆਉਂਦੀ ਹੈ। ਇਹ ਕੰਮ ਇੰਨੀ ਤੇਜ਼ੀ ਨਾਲ ਹੁੰਦਾ ਹੈ ਕਿ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ, ਤੁਹਾਨੂੰ ਸਿਰਫ ਇਕ ਫੋਟੋ ਹੀ ਦਿਖਾਈ ਦਿੰਦੀ ਹੈ। 
ਕਦੋਂ ਕਰੋ ਐੱਚ.ਡੀ.ਆਰ. ਦੀ ਵਰਤੋਂ-
ਜਦੋਂ ਤੁਸੀਂ ਆਊਟਡੋਰ ''ਚ ਲੈਂਡਸਕੇਪ ਤਸਵੀਰਾਂ ਕਲਿੱਕ ਕਰਦੇ ਹੋ ਜਿਥੇ ਆਸਮਾਨ ਅਤੇ ਧਰਤੀ ਦੋਵੇਂ ਆ ਰਹੇ ਹੋਣ, ਅਜਿਹੇ ''ਚ ਹਮੇਸ਼ਾ ਸੂਰਜ ਦੀ ਰੋਸ਼ਨੀ ਕਾਰਨ ਕਿਤੇ ਧੁੱਪ ਅਤੇ ਕਿਤੇ ਛਾਂ ਆਉਣ ਲੱਗਦੀ ਹੈ ਅਤੇ ਇਸ ਕਾਰਨ ਤਸਵੀਰ ਦੋ ਹਿੱਸਿਆਂ ''ਚ ਵੰਡੀ ਜਾਂਦੀ ਹੈ। ਇਸ ਤਰ੍ਹਾਂ ਦੀ ਫੋਟੋਗ੍ਰਾਫੀ ''ਚ ਤੁਸੀਂ ਐੱਚ.ਡੀ.ਆਰ. ਦੀ ਵਰਤੋਂ ਕਰ ਸਕਦੇ ਹੋ। ਇਸ ਫੀਚਰ ਨਾਲ ਫੋਟੋਗ੍ਰਾਫੀ ''ਚ ਆਸਮਾਨ ਤੋਂ ਲੈ ਤੇ ਧਰਤੀ ਤੱਕ ਸਾਰੀਆਂ ਚੀਜ਼ਾਂ ਬਿਹਤਰ ਤਰੀਕੇ ਨਾਲ ਪੇਸ਼ ਹੋਣਗੀਆਂ। 
ਘੱਟ ਰੋਸ਼ਨੀ ''ਚ-
ਫੋਟੋਗ੍ਰਾਫੀ ਦੌਰਾਨ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਰੋਸ਼ਨੀ ਘੱਟ ਹੈ ਤਾਂ ਵੀ ਤੁਸੀਂ ਐੱਚ.ਡੀ.ਆਰ. ਦੀ ਵਰਤੋਂ ਕਰ ਸਕਦੇ ਹੋ। ਇਹ ਫੋਰ ਗ੍ਰਾਊਂਡ ਨੂੰ ਬਿਹਤਰ ਕਰ ਦੇਵੇਗਾ ਅਤੇ ਤਸਵੀਰ ''ਚ ਆਬਜੈੱਕਟ ਸਪੱਸ਼ਟ ਰੂਪ ''ਚ ਪੇਸ਼ ਹੋਣਗੇ। 
ਕਦੋਂ ਨਾ ਕਰੋ ਐੱਚ.ਡੀ.ਆਰ. ਦੀ ਵਰਤੋਂ-
ਮੂਵਿੰਗ ਇਮੇਜ ਦੀ ਸਥਿਤੀ ''ਚ-

ਜੇਕਰ ਸਬਜੈੱਕਟ ਮੂਵ ਹੋ ਰਿਹਾ ਹੈ ਜਾਂ ਹਿਲ ਰਿਹਾ ਹੋਵੇ ਤਾਂ ਐੱਚ.ਡੀ.ਆਰ. ਦੀ ਵਰਤੋਂ ਨਾ ਕਰੋ। ਇੰਨਾ ਹੀ ਨਹੀਂ ਐੱਚ.ਡੀ.ਆਰ. ਆਨ ਕਰਕੇ ਜੇਕਰ ਫੋਟੋ ਲੈ ਰਹੇ ਹੋ ਤਾਂ ਕੈਮਰਾ ਸਥਿਰ ਹੋਣਾ ਵੀ ਜ਼ਰੂਰੀ ਹੈ। 
ਹਾਈ ਕੰਟਰਾਸਟ-
ਹਾਈ ਕੰਟਰਾਸਟ ਦੀ ਸਥਿਤੀ ''ਚ ਵੀ ਐੱਚ.ਡੀ.ਆਰ. ਦੀ ਵਰਤੋਂ ਨਾ ਕਰੋ ਤਾਂ ਬਿਹਤਰ ਤਸਵੀਰਾਂ ਆਉਣਗੀਆਂ। 
ਚੰਗੀ ਰੋਸ਼ਨੀ ''ਚ-
ਜੇਕਰ ਰੋਸ਼ਨੀ ਬਹੁਚ ਚੰਗੀ ਹੈ ਅਤੇ ਸਕ੍ਰੀਨ ''ਤੇ ਸਾਰੀਆਂ ਚੀਜ਼ਾਂ ਸਾਫ ਨਜ਼ਰ ਆ ਰਹੀਆਂ ਹਨ ਤਾਂ ਵੀ ਐੱਚ.ਡੀ.ਆਰ. ਦੀ ਵਰਤੋਂ ਨਾ ਕਰੋ। ਕਿਉਂਕਿ ਅਜਿਹਾ ਹਾਲਤ ''ਚ ਤੁਹਾਡਾ ਸਮਾਰਟਫੋਨ ਇਸ ਤੋਂ ਬਿਨਾਂ ਵੀ ਵਧੀਆ ਤਸਵੀਰਾਂ ਖਿੱਚੇਗਾ।


Related News