7,777 ਰੁਪਏ ਵਾਲਾ Lava Z66 ਲਾਂਚ, ਮਿਲੇਗਾ ਸਟਾਕ ਐਂਡਰਾਇਡ ਦਾ ਮਜ਼ਾ

08/05/2020 11:05:34 AM

ਗੈਜੇਟ ਡੈਸਕ– ਲਾਵਾ ਨੇ ਮੰਗਲਵਾਰ ਨੂੰ ਆਪਣਾ ਨਵਾਂ ਸਮਾਰਟਫੋਨ ਦੇਸ਼ ’ਚ ਲਾਂਚ ਕਰ ਦਿੱਤਾ ਹੈ। ਘਰੇਲੂ ਸਮਾਰਟਫੋਨ ਨਿਰਮਾਤਾ ਨੇ Lava Z66 ਨੂੰ ਸਮਾਰਟਫੋਨ ਬਾਜ਼ਾਰ ’ਚ 10 ਹਜ਼ਾਰ ਰੁਪਏ ਤੋਂ ਘੱਟ ਸੈਗਮੈਂਟ ’ਚ ਲਾਂਚ ਕੀਤੀ ਹੈ। ਲਾਵਾ ਦੇ ਇਸ ਹੈਂਡਸੈੱਟ ’ਚ 3950mAh ਦੀ ਬੈਟਰੀ ਅਤੇ 6.08 ਇੰਚ ਦੀ ਡਿਸਪਲੇਅ ਵਰਗੀਆਂ ਖੂਬੀਆਂ ਹਨ। ਫੋਨ ’ ਵਾਟਰਡ੍ਰੋਪ ਸਟਾਈਲ ਨੌਚ ਅਗਲੇ ਪਾਸੇ ਮੌਜੂਦ ਹੈ। 

Lava Z66 ਦੀ ਕੀਮਤ
Lava Z66 ਦੀ ਕੀਮਤ 7,777 ਰੁਪਏ ਹੈ। ਇਸ ਫੋਨ ਮਰੀਨ ਬਲਿਊ, ਬੇਰੀ ਰੈੱਡ ਅਤੇ ਮਿਡਨਾਈਟ ਬਲਿਊ ਕਲਰ ’ਚ ਮਿਲੇਗਾ। ਮੇਡ ਇਨ ਇੰਡੀਆ ਸਮਾਰਟਫੋਨ ਅਜੇ ਆਫਲਾਈਨ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਹੈਂਡਸੈੱਟ ਨੂੰ ਜਲਦੀ ਹੀ ਈ-ਕਾਮਰਸ ਵੈੱਬਸਾਈਟਾਂ ਜਿਵੇਂ ਐਮਾਜ਼ੋਨ ਅਤੇ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। 

ਫੀਚਰਜ਼
Lava Z66 ਡਿਊਲ ਸਿਮ ਸੁਪੋਰਟ ਕਰਦਾ ਹੈ। ਇਸ ਵਿਚ 2.5 ਡੀ ਕਰਵਡ 6.08 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਇਕ ਨੌਚ ਕੱਟਆਊਟ ਹੈ ਜਿਸ ਵਿਚ ਸੈਲਫੀ ਕੈਮਰਾ ਹੈ। ਹੈਂਡਸੈੱਟ ’ਚ 1.6 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ, 3 ਜੀ.ਬੀ. ਰੈਮ ਅਤੇ 32 ਜੀ.ਬੀ. ਇਨਬਿਲਟ ਸਟੋਰੇਜ ਮੌਜੂਦ ਹੈ। ਸਟੋਰੇਜ ਨੂੰ 128 ਜੀ.ਬੀ. ਤਕ ਦੇ ਮੈਮਰੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। 

ਲਾਵਾ ਦੇ ਇਸ ਫੋਨ ਨੂੰ ਪਾਵਰ ਦੇਣ ਲਈ 3950mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ 16 ਘੰਟਿਆਂ ਤਕ ਦਾ ਟਾਕਟਾਈਮ ਸਿੰਗਲ ਚਾਰਜ ’ਚ ਮਿਲੇਗਾ। ਲਾਵਾ ਦਾ ਇਹ ਫੋਨ ਸਟਾਕ ਐਂਡਰਾਇਡ10 ’ਤੇ ਚਲਦਾ ਹੈ। ਫੋਨ ’ਚ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ-ਅਨਲਾਕ ਵਰਗੇ ਫੀਚਰਜ਼ ਹਨ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਕੈਮਰਾ ਸੈੱਟਅਪ ਹੈ। Lava Z66 ’ਚ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਕੈਮਰੇ ਹਨ। ਸੈਲਫੀ ਲਈ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਰੀਅਰ ਕੈਮਰਾ ਬਿਊਟੀ ਮੋਡ, ਨਾਈਟ ਮੋਡ, ਐੱਚ.ਡੀ.ਆਰ. ਮੋਡ, ਬਰਸਟ ਮੋਡ, ਪੈਨੋਰਮਾ, ਟਾਈਮ-ਲੈਪਸ ਅਤੇ ਸਲੋਅ-ਮੋਸ਼ਨ ਮੋਡਸ ਸੁਪੋਰਟ ਕਰਦਾ ਹੈ। 


Rakesh

Content Editor

Related News