Lava ਨੇ ਲਾਂਚ ਕੀਤਾ ‘ਮੇਡ ਇਨ ਇੰਡੀਆ’ ਸਮਾਰਟਫੋਨ, ਕੀਮਤ 6,000 ਰੁਪਏ ਤੋਂ ਵੀ ਘੱਟ

Thursday, Jul 09, 2020 - 03:32 PM (IST)

ਗੈਜੇਟ ਡੈਸਕ– ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ ਬਜਟ ਸਮਾਰਟਫੋਨ ਲਾਂਚ ਕਰ ਦਿੱਤਾ ਹੈ। Lava Z61 Pro ਨੂੰ ਐਂਟਰੀ ਲੈਵਲ ਸੈਗਮੈਂਟ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ ਜਿਸ ਦੀ ਕੀਮਤ 5,774 ਰੁਪਏ ਰੱਖੀ ਗਈ ਹੈ। ਇਸ ਫੋਨ ਦੇ ਰੀਅਰ ਪੈਨ ’ਤੇ 8 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 2 ਜੀ.ਬੀ. ਰੈਮ ਨਾਲ ਆਉਣ ਵਾਲੇ ਇਸ ਫੋਨ ਨੂੰ ਗਾਹਕ ਮਿਡ ਨਾਈਟ ਬਲਿਊ ਅਤੇ ਐਂਬਰ ਰੈੱਡ ਕਲਰ ਆਪਸ਼ਨ ’ਚ ਖਰੀਦ ਸਕਣਗੇ। ਲਾਵਾ ਨੇ ਦੱਸਿਆ ਹੈ ਕਿ ਨਵੇਂ ਫੋਨ ਨੂੰ ਫਲਿਪਕਾਰਟ ਅਤੇ ਐਮਾਜ਼ੋਨ ਤੋਂ ਇਲਾਵਾ ਆਫਲਾਈਨ ਸਟੋਰਾਂ ’ਤੋਂ ਅਗਲੇ ਹਫ਼ਤੇ ਤੋਂ ਖਰੀਦਿਆ ਜਾ ਸਕੇਗਾ। 

Lava Z61 Pro ਦੇ ਫੀਚਰਜ਼
ਡਿਸਪਲੇਅ    - 5.45 ਇੰਚ ਦੀ ਐੱਚ.ਡੀ. ਪਲੱਸ
ਪ੍ਰੋਸੈਸਰ    - 1.6GHz ਦਾ ਆਕਟਾ-ਕੋਰ
ਰੈਮ    - 2 ਜੀ.ਬੀ.
ਸਟੋਰੇਜ    - 16 ਜੀ.ਬੀ.
ਸੈਲਫੀ ਕੈਮਰਾ    - 5MP
ਰੀਅਰ ਕੈਮਰਾ    - 8MP
ਬੈਟਰੀ    - 3,100Mah


Rakesh

Content Editor

Related News