5000mAh ਬੈਟਰੀ ਨਾਲ Lava ਦਾ ਨਵਾਂ ਸਮਾਰਟਫੋਨ ਲਾਂਚ

Friday, Jul 23, 2021 - 02:43 PM (IST)

5000mAh ਬੈਟਰੀ ਨਾਲ Lava ਦਾ ਨਵਾਂ ਸਮਾਰਟਫੋਨ ਲਾਂਚ

ਗੈਜੇਟ ਡੈਸਕ– ਭਾਰਤ ਦੀ ਘਰੇਲੂ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਆਪਣੀ ਜ਼ੈੱਡ ਸੀਰੀਜ਼ ਦੇ ਨਵੇਂ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। Lava Z2s ਇਕ ਬਜਟ ਸਮਾਰਟਫੋਨ ਹੈ ਜਿਸ ਨੂੰ ਕੰਪਨੀ 6.5 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਨਾਲ ਲੈ ਕੇ ਆਈ ਹੈ। ਇਸ ’ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਵੀ ਮੌਜੂਦ ਹੈ। ਇਹ ਲਾਵਾ ਦੀ ਡੈੱਜ਼ ਸੀਰੀਜ਼ ਦਾ ਤੀਜਾ ਸਮਾਰਟਫੋਨ ਹੈ ਜਿਸ ਵਿਚ ਕੰਪਨੀ 5000mAh ਦੀ ਬੈਟਰੀ ਦੇ ਰਹੀ ਹੈ। 

Lava Z2s ਦੀ ਕੀਮਤ
Lava Z2s ਨੂੰ ਸਿਰਫ਼ ਇਕ ਹੀ ਮਾਡਲ ਯਾਨੀ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਹੈ ਜਿਸ ਦੀ ਕੀਮਤ 7,299 ਰੁਪਏ ਹੈ। ਹਾਲਾਂਕਿ, ਲਾਂਚਿੰਗ ਆਫਰ ਤਹਿਤ ਇਸ ਨੂੰ 7,099 ਰੁਪਏ ’ਚ ਕੰਪਨੀ ਦੀ ਵੈੱਬਸਾਈਟ ਅਤੇ ਐਮੇਜ਼ਾਨ ਤੋਂ ਸਟ੍ਰਿਪਡ ਬਲਿਊ ਰੰਗ ’ਚ ਖਰੀਦਿਆ ਜਾ ਸਕੇਗਾ। ਇਸ ਦੇ ਨਾਲ ਕੰਪਨੀ 100 ਦਿਨਾਂ ਦੀ ਸਕਰੀਨ ਰਿਪਲੇਸਮੈਂਟ ਵਾਰੰਟੀ ਵੀ ਦੇ ਰਹੀ ਹੈ। 

Lava Z2s ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ HD+ IPS, (720x1600 ਪਿਕਸਲ ਰੈਜ਼ਲਿਊਸ਼ਨ)
ਪ੍ਰੋਸੈਸਰ    - ਮੀਡੀਆਟੈੱਕ ਹੀਲਿਓ
ਰੈਮ    - 2 ਜੀ.ਬੀ.
ਸਟੋਰੇਜ    - 32 ਜੀ.ਬੀ.
ਓ.ਐੱਸ.    - ਐਂਡਰਾਇਡ 11 ਦਾ ਗੋ-ਐਡੀਸ਼ਨ
ਰੀਅਰ ਕੈਮਰਾ    - 8MP (ਖਾਸ ਫੀਚਰ- ਬਿਊਟੀ ਮੋਡ, HDR ਮੋਡ, ਨਾਈਟ ਮੋਡ ਅਤੇ ਪੋਟਰੇਟ ਮੋਡ)
ਫਰੰਟ ਕੈਮਰਾ    - 5MP
ਬੈਟਰੀ    - 5,000mAh
ਕੁਨੈਕਟੀਵਿਟੀ    - Wi-Fi 802.11 b/g/n, LTE, ਬਲੂਟੁੱਥ ਵੀ5 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


author

Rakesh

Content Editor

Related News