LAVA ਦਾ ਪਹਿਲਾ 5G ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

11/09/2021 2:08:23 PM

ਗੈਜੇਟ ਡੈਸਕ– ਲਾਵਾ ਦਾ ਪਹਿਲਾ 5ਜੀ ਕੁਨੈਕਟੀਵਿਟੀ ਵਾਲਾ ਮੇਡ ਇਨ ਇੰਡੀਆ ਸਮਾਰਟਫੋਨ LAVA Agni 5G ਭਾਰਤ ’ਚ ਲਾਂਚ ਹੋ ਗਿਆ ਹੈ। ਇਸ ਸਮਾਰਟਫੋਨ ਦਾ ਡਿਜ਼ਾਇਨ ਆਕਰਸ਼ਕ ਹੈ। ਇਸ ਵਿਚ ਫੁਲ-ਐੱਚ.ਡੀ. ਪਲੱਸ ਪੰਚ-ਹੋਲ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਲਾਵਾ ਦੇ ਨਵੇਂ ਫੋਨ ’ਚ 5000mAh ਦੀ ਬੈਟਰੀ ਅਤੇ ਚਾਰ ਕੈਮਰੇ ਮਿਲਣਗੇ। ਉਥੇ ਹੀ ਇਹ ਸਮਾਰਟਫੋਨ ਭਾਰਤੀ ਬਾਜ਼ਾਰ ’ਚ ਪਹਿਲਾਂ ਤੋਂ ਮੌਜੂਦ ਰੈੱਡਮੀ ਨੋਟ 10ਟੀ 5ਜੀ, ਓਪੋ ਏ53 5ਜੀ ਅਤੇ ਰੀਅਲਮੀ 8ਐੱਸ 5ਜੀ ਵਰਗੇ ਹੈਂਡਸੈੱਟ ਨੂੰ ਜ਼ਬਰਦਸਤ ਟੱਕਰ ਦੇਵੇਗਾ। 

LAVA Agni 5G ਦੇ ਫੀਚਰਜ਼
ਲਾਵਾ ਦਾ LAVA Agni ਪਹਿਲਾ 5ਜੀ ਸਮਾਰਟਫੋਨ ਹੈ। ਇਸ ਸਮਾਰਟਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ, 8 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ ’ਚ 6.78 ਇੰਚ ਦੀ ਫੁਲ-ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਮਿਲੇਗੀ, ਜਿਸ ਦਾ ਰਿਫ੍ਰੈਸ਼ ਰੇਟ 90hz ਅਤੇ ਸਕਰੀਨ-ਟੂ-ਬਾਡੀ ਰੇਸ਼ੀਓ 91.7 ਫੀਸਦੀ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ ਏ.ਆਈ. ਫੇਸ ਅਨਲਾਕ ਦੀ ਸੁਵਿਧੀ ਵੀ ਦਿੱਤੀ ਗਈ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 5 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ ਦੋ 2 ਮੈਗਾਪਿਕਸਲ ਦੇ ਸੈਂਸਰ ਮੌਜੂਦ ਹਨ। ਇਸ ਤੋਂ ਇਲਾਵਾ ਸਮਾਰਟਫੋਨ ’ਚ ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

LAVA Agni 5G ਸਮਾਰਟਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 30 ਵਾਟ ਫਾਸਟ ਚਾਰਜਿੰਗ ਨਾਲ ਲੈਸ ਹੈ। ਇਸ ਦੇ ਨਾਲ ਹੀ ਸਮਾਰਟਫੋਨ ’ਚ 5G, 4G LTE, ਵਾਈ-ਫਾਈ, 3.5mm ਹੈੱਡਫੋਨ ਜੈੱਕ, ਜੀ.ਪੀ.ਐੱਸ., ਬਲੂਟੁੱਥ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। 

LAVA Agni 5G ਦੀ ਕੀਮਤ
ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ। ਜੇਕਰ ਗਾਹਕ ਇਸ ਡਿਵਾਈਸ ਨੂੰ 17 ਨਵੰਬਰ ਤੋਂ ਪਹਿਲਾਂ ਪ੍ਰੀ-ਬੁੱਕ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਡਿਵਾਈਸ 17,999 ਰੁਪਏ ਦੀ ਕੀਮਤ ’ਚ ਮਿਲੇਗਾ। ਉਥੇ ਹੀ ਇਸ ਫੋਨ ਦੀ ਵਿਕਰੀ 18 ਨਵੰਬਰ ਤੋਂ ਕੰਪਨੀ ਦੇ ਅਧਿਕਾਰਤ ਆਨਲਾਈਨ ਸਟੋਰ, ਫਲਿੱਪਕਾਰਟ ਅਤੇ ਐਮਾਜ਼ੋਨ ’ਤੇ ਸ਼ੁਰੂ ਹੋਵੇਗੀ।


Rakesh

Content Editor

Related News