Lava ਨੇ ਲਾਂਚ ਕੀਤਾ 1,000 ਰੁਪਏ ਤੋਂ ਵੀ ਸਸਤਾ ਮੋਬਾਇਲ, 3 ਦਿਨਾਂ ਤਕ ਚੱਲੇਗੀ ਬੈਟਰੀ

03/05/2020 11:20:25 AM

ਗੈਜੇਟ ਡੈਸਕ– ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ A1 Colors ਫੀਚਰ ਫੋਨ ਭਾਰਤ ’ਚ ਲਾਂਚ ਕੀਤਾ ਹੈ। ਇਸ ਫੋਨ ਦੀ ਕੀਮਤ ਕੰਪਨੀ ਨੇ 999 ਰੁਪਏ ਰੱਖੀ ਹੈ। ਗਾਹਕ ਇਸ ਨੂੰ ਤਿੰਨ ਰੰਗਾਂ- ਲਾਈਟ ਬਲਿਊ, ਗਰੀਨ ਅਤੇ ਮਜੰਟਾ ਰੈੱਡ ’ਚ ਖਰੀਦ ਸਕਣਗੇ। ਲਾਵਾ ਦਾ ਇਹ ਫੋਨ ਅੰਗਰੇਜੀ, ਹਿੰਦੀ, ਤਮਿਲ, ਤੇਲੁਗੂ, ਕਨੰੜ, ਪੰਜਾਬੀ ਅਤੇ ਗੁਜਰਾਤੀ ਕੁਲ ਮਿਲਾ ਕੇ 7 ਭਾਸ਼ਾਵਾਂ ਨੂੰ ਸੁਪੋਰਟ ਕਰੇਗਾ। ਲਾਵਾ ਨੇ ਦੱਸਿਆ ਹੈ ਕਿ ਇਸ ਫੋਨ ਦੇ ਨਾਲ ਨੂੰ ਸਾਲ ਦੀ ਰਿਪਲੇਸਮੈਂਟ ਗਾਰੰਟੀ ਮਿਲੇਗੀ। 

Lava A1 Colors ਦੇ ਫੀਚਰਜ਼
1. ਇਸ ਫੋਨ ’ਚ 1.8 ਇੰਜ ਦੀ TFT ਡਿਸਪਲੇਅ ਲੱਗੀ ਹੈ ਅਤੇ ਇਸ ਨੂੰ ਪਾਲੀਕਾਰਬੋਨੇਟ ਬਾਡੀ ਨਾਲ ਤਿਆਰ ਕੀਤਾ ਗਿਆ ਹੈ। 
2. A1 Colors ਫੋਨ ’ਚ ਕਾਨਟੈਕਟ, ਫੋਟੋਜ਼, ਆਈਕਨ ਸੁਪੋਰਟ, ਇੰਸਟੈਂਟ ਟਾਰਚ ਅਤੇ ਆਟੋ ਕਾਲ ਰਿਕਾਰਡਿੰਗ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। 
3. ਇਸ ਤੋਂ ਇਲਾਵਾ ਲਾਵਾ ਦੇ ਇਸ ਫੋਨ ’ਚ ਕੈਲਕੁਲੇਟਰ, ਸਟਾਪਵਾਚ, ਕਲੰਡਰ ਅਤੇ ਅਲਾਰਮ ਵਰਗੇ ਫੀਚਰਜ਼ ਮੌਜੂਦ ਹਨ। 
4. ਕੰਪਨੀ ਦਾ ਦਾਅਵਾ ਹੈ ਕਿ ਫੋਨ ’ਚ ਲੱਗੀ 800mAh ਦੀ ਬੈਟਰੀ 3 ਦਿਨਾਂ ਦਾ ਬੈਟਰੀ ਬੈਕਅਪ ਦੇਵੇਗੀ। 
5. ਫੋਨ ਦੇ ਰੀਅਰ ’ਚ 0.3 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਇਹ ਵੀ ਪੜ੍ਹੋ– Jio ਨੇ ਤਿਆਰ ਕੀਤੀ 5G ਟੈਕਨਾਲੋਜੀ, ਸਰਕਾਰ ਤੋਂ ਮੰਗੀ ਟੈਸਟਿੰਗ ਲਈ ਮਨਜ਼ੂਰੀ


Related News