ਸ਼ਟਰਪਰੂਫ ਡਿਸਪਲੇਅ ਨਾਲ ਇੰਟੇਕਸ ਸਟਾਰੀ 10 ਸਮਾਰਟਫੋਨ ਹੋਇਆ ਲਾਂਚ

Wednesday, May 09, 2018 - 04:28 PM (IST)

ਸ਼ਟਰਪਰੂਫ ਡਿਸਪਲੇਅ ਨਾਲ ਇੰਟੇਕਸ ਸਟਾਰੀ 10 ਸਮਾਰਟਫੋਨ ਹੋਇਆ ਲਾਂਚ

ਜਲੰਧਰ-ਇੰਟੇਕਸ ਨੇ ਅੱਜ ਇਕ ਨਵਾਂ ਬਜਟ ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਹੈ, ਜੋ ਇੰਟਕੇਸ ਸਟਾਰੀ 10 (intex Staari 10) ਨਾਂ ਨਾਲ ਆਉਂਦਾ ਹੈ। ਇੰਟੇਕਸ ਦੇ ਨਵੇਂ ਸਮਾਰਟਫੋਨ ਦੀ ਖਾਸੀਅਤ ਇਸ ਦਾ ਸ਼ਟਰਪਰੂਫ ਡਿਸਪਲੇਅ ਹੈ।
 

 

ਕੀਮਤ-
ਇਹ ਸਮਾਰਟਫੋਨ 5,999 ਰੁਪਏ ਦੀ ਕੀਮਤ ਨਾਲ ਐਕਸਕਲੂਸਿਵ ਰੂਪ ਨਾਲ ਸਨੈਪਡੀਲ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਬਲੂ, ਸ਼ੌਪੇਨ ਗੋਲਡ ਅਤੇ ਗਲਾਸੀ ਬਲੈਕ ਕਲਰ ਆਪਸ਼ਨਜ਼ 'ਚ ਉਪਲੱਬਧ ਹੋਵੇਗਾ।  
 

 

ਆਫਰ-
ਇਸ ਸਮਾਰਟਫੋਨ ਨੂੰ ਖ੍ਰੀਦਣ 'ਤੇ ਕੰਪਨੀ ਨੇ ਲਾਂਚ ਆਫਰ ਵੀ ਪੇਸ਼ ਕੀਤੇ ਹਨ, ਜਿਸ 'ਚ ਰਿਲਾਇੰਸ ਜਿਓ ਦਾ 2200 ਰੁਪਏ ਦਾ ਇੰਸਟੈਂਟ ਕੈਸ਼ਬੈਕ 50 ਰਿਚਾਰਜ ਵਾਊਚਰ ਦੇ ਰੂਪ 'ਚ ਮਿਲਣਗੇ ਪਰ ਇਸ ਨੂੰ ਸਿਰਫ 198 ਰੁਪਏ ਜਾਂ 299 ਰੁਪਏ ਦੇ ਰੀਚਾਰਜ 'ਤੇ ਹੀ ਰੀਡੀਮ ਕੀਤਾ ਜਾ ਸਕੇਗਾ। 
 

 

ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.2 ਇੰਚ ਦਾ ਐੱਚ. ਡੀ, ਆਈ. ਪੀ. ਐੱਸ (HD IPS) ਡਿਸਪਲੇਅ ਨਾਲ 1280X720 ਪਿਕਸਲ ਰੈਜ਼ੋਲਿਊਸ਼ਨ ਅਤੇ ਕਵਾਡ-ਕੋਰ ਮੀਡੀਆਟੈੱਕ  MT6737 ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ , ਜਿਸ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

 

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਦੀਆਂ ਦੋਵਾਂ ਸਾਈਡਾਂ ਦੇ ਕੈਮਰੇ ਨਾਲ ਐੱਲ. ਈ. ਡੀ. (LED) ਫਲੈਸ਼ ਦੀ ਸਹੂਲਤ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 2600 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਸ ਦਾ ਸਟੈਂਡਬਾਏ ਟਾਈਮ 200 ਘੰਟੇ ਹੈ।

 

ਇਸ ਤੋਂ ਇਲਾਵਾ ਸਮਾਰਟਫੋਨ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G ਵੀ. ਓ. ਐੱਲ. ਟੀ. ਈ (VOLTE), ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ, ਡਿਊਲ ਸਿਮ ਅਤੇ ਮਾਈਕ੍ਰੋ ਯੂ. ਐੱਸ. ਬੀ. ਪੋਰਟ ਆਦਿ ਫੀਚਰਸ ਮੌਜੂਦ ਹਨ। ਇਸਦਾ ਕੁੱਲ ਮਾਪ 150x74.4x9.0 ਮਿਮੀ ਅਤੇ ਵਜ਼ਨ ਲਗਭਗ 170 ਗ੍ਰਾਮ ਹੈ।


Related News