2017 ''ਚ ਲਾਂਚ ਹੋਏ ਇਹ ਟਾਪ 5 ਸਮਾਰਟਫੋਨਜ਼ ਬਣ ਸਕਦੇ ਹਨ ਤੁਹਾਡੀ First Choice

Tuesday, Mar 14, 2017 - 12:35 PM (IST)

2017 ''ਚ ਲਾਂਚ ਹੋਏ ਇਹ ਟਾਪ 5 ਸਮਾਰਟਫੋਨਜ਼ ਬਣ ਸਕਦੇ ਹਨ ਤੁਹਾਡੀ First Choice
ਜਲੰਧਰ- ਇਸ ਸਾਲ ਕਈ ਬਿਹਤਰੀਨ ਸਮਾਰਟਫੋਨ ਲਾਂਚ ਕੀਤੇ ਗਏ। ਇਨ੍ਹਾਂ ਸਮਾਰਟਫੋਨਜ਼ ''ਚ ਬਿਹਤਰੀਨ ਸਪੈਸੀਫਿਕੇਸ਼ਨ ਨਾਲ ਕਈ ਅਜਿਹੇ ਫੀਚਰਸ ਹਨ, ਜੋ ਯੂਜ਼ਰਸ ਨੂੰ ਲੁਭਾ ਸਕਦੇ ਹਨ। ਕਈ ਅਜਿਹੇ ਫੀਚਰਸ ਵੀ ਹਨ, ਜੋ ਅੱਜ-ਕੱਲ ਕਿਸੇ ਵੀ ਸਮਾਰਟਫੋਨ ''ਚ ਨਹੀਂ ਦਿੱਤੇ ਗਏ ਹਨ। ਇਨ੍ਹਾਂ ''ਚ ਅਸੂਸ ਤੋਂ ਲੈ ਕੇ ਐੱਲ. ਜੀ. ਅਤੇ ਬਲੈਕਬੇਰੀ ਦੇ ਸਮਾਰਟਫੋਨਜ਼ ਸ਼ਾਮਿਲ ਹਨ। ਅਜਿਹੇ ''ਚ ਅਸੀਂ ਤੁਹਾਡੇ ਲਈ 5 ਅਜਿਹੇ ਹੀ ਸਮਾਰਟਫੋਨਜ਼ ਦੀ ਲਿਸਟ ਲਾਏ ਗਏ ਹਨ, ਜਿਨ੍ਹਾਂ ''ਚ ਅਜਿਹੇ ਫੀਚਰਸ ਲਾਏ ਗਏ ਹਨ, ਜਿੰਨ੍ਹਾਂ ਨੂੰ world’s first
ਕਿਹਾ ਜਾ ਸਕਦਾ ਹੈ। 
1. Asus Zenfone AR -
ਇਸ ਫੋਨ ''ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਫੋਨ ''ਚ 5.7 ਇੰਚ ਦਾ ਸੁਪਰ ਐਮੋਲੇਡ ਕਿਊ. ਐੱਸ. ਡੀ. ਡਿਸਪਲੇ ਦਿੱਤਾ ਗਿਆ ਹੈ। ਫੋਨ ਦਾ 79 ਫੀਸਦੀ ਹਿੱਸਾ ਇਸ ਦੀ ਸਕਰੀਨ ਹੈ। ਇਹ ਫੋਨ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ ਨਾਲ ਲੈਸ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਫੋਨ ''ਚ ਕੂਲਿੰਗ ਸਿਸਟਮ ਜੋ ਫੋਨ ਨੂੰ ਓਵਰਹੀਟ ਹੋਣ ਤੋਂ ਬਚਾਉਂਦਾ ਹੈ। ਫੋਟੋਗ੍ਰਾਫੀ ਲਈ ਇਸ ''ਚ 23 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਸੋਨੀ ਆਈ. ਐੱਮ. ਐਕਸ. 318 ਸੈਂਸਰ ਨਾਲ ਲੈਸ ਹੈ। Tri Tech+ ਆਟੋਫੋਕਸ ਸਿਸਟਮ, ਡਿਊਲ-ਪੀ. ਡੀ. ਏ. ਐੱਫ, ਸੈਕਿੰਡ ਜਨਰੇਸ਼ਨ ਲੈਜ਼ਰ ਫੋਕਸ ਅਤੇ ਕੰਟੀਨਿਊਜ਼ ਫੋਕਸ ਨਾਲ ਲੈਸ ਹੈ। ਇਸ ਨਾਲ ਹੀ ਇਸ ਦਾ ਰਿਅਰ ਕੈਮਰਾ 4 -axis OIS ਇਹ ਕੈਮਰਾ ਅਤੇ 3-axis EIS ਨੂੰ ਸਪੋਰਟ ਕਰੇਗਾ, ਜੋ 4K ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰੇਗੀ। ਇਹ ਫੋਨ ਐਂਡਰਾਇਡ 7.0 ਨਾਗਟ ''ਤੇ ਕੰਮ  ਕਰਦਾ ਹੈ।
2. LG G6 -
ਐੱਲ. ਜੀ6 ਕੰਪਨੀ ਯੂ. ਐਕਸ. 6.0 ਸਕਿਨ ਨਾਲ ਆਉਣ ਵਾਲਾ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ। ਇਸ ''ਚ 5.7 ਇੰਚ ਦਾ ਕਵਾਡ-ਐੱਚ. ਡੀ. ਪਲੱਸ  ਫੁੱਲਵਿਜ਼ਨ ਡਿਸਪਲੇ ਹੈ। ਇਹਲ ਫੋਨ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਇਸ ''ਚ 4 ਜੀ. ਬੀ. ਰੈਮ ਮੌਜੂਦ ਹੈ। ਸਟੋਰੇਜ ਦੇ ਲਿਹਾਜ ਨਾਲ ਐੱਲ. ਜੀ6 ਦੇ ਦੋ ਵੇਰਿਅੰਟ ਹੋਣਗੇ। ਤੁਸੀਂ 32 ਜੀ. ਬੀ. ਜਾਂ 64 ਜੀ. ਬੀ. ਸਟੋਰੇਜ ''ਚ ਇਕ ਦੋ ਖਰੀਦ ਸਕੋਗੇ। ਦੋਵੇਂ ਹੀ ਵੇਰਿਅੰਟ 2 ਡੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ ਕਰਦੇ ਹਨ। ਇਕ ਕੈਮਰਾ 13 ਮੈਗਾਪਿਕਸਲ ਦੇ ਵਾਈਡ ਸੈਂਸਰ ਨਾਲ ਆਉਦਾ ਹੈ। ਇਸ ਦਾ ਅਪਰਚਰ ਵਾਲਾ 5 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਸਮਾਰਟਫੋਨ ਦੀ ਬੈਟਰੀ 3300 ਐੱਮ. ਏ. ਐੱਚ. ਦੀ ਹੈ। ਹੈਂਡਸੈੱਟ ਐਂਡਰਾਇਡ 7.0 ਨਾਗਟ ''ਤੇ ਚੱਲਦਾ ਹੈ। ਐੱਲ. ਜੀ. ਦਾ ਇਹ ਫੋਨ ਵਾਟਰ ਵਾਟਰ ਅਤੇ ਡਸਟ ਰੇਸਿਸਟੈਂਟ ਹੈ। ਇਸ ''ਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਇਸ ਦੀ ਬੈਟਰੀ ਕਵਾਲਕਮ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦੀ ਹੈ। 
3. Huawei P10 Plus -
P10 Plus ''ਚ 5.5 ਇੰਚ ਦਾ 2K ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਹਾਈਸਿਲੀਕਾਨ ਕਿਰਿਨਿ 960 ਚਿੱਪਸੈੱਟ ਅਤੇ 4/6 ਜੀ. ਬੀ ਰੈਮ ਨਾਲ ਲੈਸ ਹੈ। ਇਸ ''ਚ 64/128 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਨਾਲ ਹੀ 3750 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ 20 ਮੈਗਾਪਿਕਸਲ ਅਤੇ 12 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਇਹ ਫੋਨ ਐਂਡਰਾਇਡ 7.1 ਨਾਗਟ ''ਤੇ ਕੰਮ ਕਰਦੇ ਹਨ। ਕਨੈਕਟੀਵਿਟੀ ਲਈ ਇਸ ''ਚ ਬਲੂਟੁਥ 4.2 ਯੂ. ਐੱਸ. ਬੀ. ਟਾਈਪ-ਸੀ, ਜੀ. ਪੀ. ਐੱਸ. ਅਤੇ ਡੀ. ਐੱਲ. ਐੱਨ. ਏ. ਵਰਗੇ ਫੀਚਰਸ ਦਿੱਤੇ ਗਏ ਹਨ।
 
 4. Sony Xperia XZ Premium -
ਇਸ ਫੋਨ ''ਚ 5.5 ਇੰਚ ਟਿਲਿਊਮਿਨਸ ਐੱਚ. ਡੀ. ਆਰ. ਡਿਸਪਲੇ ਹੈ, ਜੋ ਕੇ (2160x3840) ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਸ ਨਾਲ ਸੋਨੀ ਨੇ ਆਪਣੇ ਫੋਨ ''ਚ ਲੇਟੈਸਟ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਗ੍ਰਫਿਕਸ ਲਈ ਇਸ ''ਚ ਐਡ੍ਰੋਨੋ 540 ਜੀ. ਪੀ. ਯੂ. ਹੈ। 4 ਜੀਬੀ ਰੈਮ ਨਾਲ ਇਸ ''ਚ 64 ਜੀਬੀ ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ।ਕੈਮਰੇ ''ਤੇ ਗੌਰ ਕਰੀਏ ਤਾਂ ਇਸ ਫੋਨ ''ਚ 19 ਮੈਗਾਪਿਕਸਲ  ਦਾ ਰਿਅਰ ਕੈਮਰਾ ਹੈ, ਜੋ ਸੋਨੀ ਦੇ ਨਵੇਂ ਮੋਸ਼ਨ ਆਈ ਕੈਮਰਾ ਸਿਸਟਮ ਨਾਲ ਆਉਂਦਾ ਹੈ। ਇਸ ਨਾਲ 5 ਗੁਣਾ ਤੇਜ਼ੀ ਨਾਲ ਇਮੇਜ਼ ਸਕੈਨਿੰਗ ਅਤੇ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਫੋਨ ''ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸੋਨੀ ਐਕਸਜ਼ੈੱਡ ਪ੍ਰੀਮੀਅਮ ''ਚ 3230 ਐੱਮ. ਏ. ਐੱਚ. ਦੀ ਬੈਟਰੀ ਹੈ। ਫੋਨ ਐਂਡਰਾਇਡ 7.0 ਨਾਗਟ ''ਤੇ ਚੱਲਦਾ ਹੈ।
 
5. Black Berry KE Yone -
ਇਸ ਫੋਨ ''ਚ 4.5 ਇੰਚ ਦਾ ਆਈ. ਪੀ. ਐੱਸ. ਐੱਲ. ਸੀ. ਡੀ. ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 2.5 ਗੀਗਾਹਟਰਜ਼ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 3 ਜੀਬੀ ਰੈਮ ਨਾਲ ਲੈਸ ਹੈ। ਗ੍ਰਾਫਿਕਸ ਲਈ ਇਸ ''ਚ ਐਡ੍ਰੋਨੋ 560 ਜੀ. ਪੀ. ਯੂ. ਦਿੱਤਾ ਗਿਆ ਹੈ। ਇਸ ''ਚ 32 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 2 ਜੀ. ਬੀ. ਤੱਕ ਵਧਾਇਆ ਜਾ ਇਸ ''ਚ 12 ਮੈਗਾਪਿਕਸਲ ਦਾ ਰਿਅਰਕੈਮਰਾ ਦਿੱਤਾ ਗਿਆ ਹੈ। ਇਸ ਦਾ ਰਿਅਰ ਕੈਮਰਾ ਆਟੋਫੋਕਸ, ਪੀ. ਡੀ. ਏ. ਐੱਫ, ਐੱਫ/2.0 ਅਪਰਚਰ ਅਤੇ ਵਾਈਡ ਐਂਗਲ ਲੈਂਸ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 7.0 ਨਾਗਟ ''ਤੇ ਕੰਮ ਕਰਦਾ ਹੈ। ਨਾਲ ਹੀ ਇਸ ''ਚ ਕਵਿੱਕ ਚਾਰਜ 3.0 ਸਪੋਰਟ ਨਾਲ 3505 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
 

Related News