Jio Phone ਯੂਜ਼ਰਸ ਲਈ ਲਾਂਚ ਹੋਏ 2 ਨਵੇਂ ਪਲਾਨ, ਸ਼ੁਰੂਆਤੀ ਕੀਮਤ 49 ਰੁਪਏ

02/24/2020 8:54:45 PM

ਗੈਜੇਟ ਡੈਸਕ—ਰਿਲਾਇੰਸ ਜਿਓ ਲਗਾਤਾਰ ਆਪਣੇ ਪਲਾਨ ਅਪਡੇਟ ਕਰ ਰਹੀ ਹੈ। ਪਿਛਲੇ ਸਾਲ ਦਸੰਬਰ 'ਚ ਟੈਰਿਫ ਪਲਾਨ ਮਹਿੰਗੇ ਕਰਨ ਤੋਂ ਬਾਅਦ ਕੰਪਨੀ ਨੇ 2020 ਰੁਪਏ ਦਾ ਹੈਪੀ ਨਿਊ ਆਫਰ ਪੇਸ਼ ਕੀਤਾ ਸੀ ਜਿਸ ਨੂੰ ਹੁਣ ਜਿਓ ਨੇ ਬੰਦ ਕਰ ਦਿੱਤਾ ਹੈ ਅਤੇ ਇਸ ਦੀ ਜਗ੍ਹਾ 2121 ਰੁਪਏ ਦਾ ਪ੍ਰੀ-ਪੇਡ ਪਲਾਨ ਲਾਂਚ ਹੋਇਆ ਹੈ। ਉੱਥੇ ਹੁਣ ਜਿਓ ਨੇ ਜਿਓ ਫੋਨ ਦੇ ਗਾਹਕਾਂ ਦੇ ਲਈ ਦੋ ਨਵੇਂ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ 'ਚ 49 ਰੁਪਏ ਅਤੇ 69 ਰੁਪਏ ਦੇ ਪਲਾਨ ਸ਼ਾਮਲ ਹਨ। ਦੱਸਣਯੋਗ ਹੈ ਕਿ ਜਿਓ ਫੋਨ ਦੇ ਨਾਲ ਹੀ 49 ਰੁਪਏ ਦਾ ਪਲਾਨ ਪੇਸ਼ ਕੀਤਾ ਗਿਆ ਸੀ। ਜਿਓ ਫੋਨ ਦੇ 49 ਰੁਪਏ ਦੇ ਪਲਾਨ 'ਚ 28 ਦਿਨਾਂ ਦੀ ਮਿਆਦ ਮਿਲਦੀ ਸੀ ਪਰ ਦਸੰਬਰ 'ਚ ਨਵੇਂ ਟੈਰਿਫ ਨਾਲ ਕੰਪਨੀ ਨੇ ਇਸ ਪਲਾਨ ਨੂੰ ਬੰਦ ਕਰ ਦਿੱਤਾ ਸੀ ਉੱਥੇ ਹੁਣ ਫਿਰ ਤੋਂ ਇਸ ਪਲਾਨ ਨੂੰ ਲਾਂਚ ਕੀਤਾ ਗਿਆ ਪਰ ਮਿਆਦ ਅੱਧੀ ਕਰ ਦਿੱਤੀ ਗਈ ਹੈ।

ਜਿਓ ਫੋਨ ਦੇ 49 ਰੁਪਏ ਵਾਲੇ ਪਲਾਨ 'ਚ ਹੁਣ ਸਿਰਫ 14 ਦਿਨਾਂ ਦੀ ਮਿਆਦ ਮਿਲ ਰਹੀ ਹੈ। ਜਿਓ ਦੇ ਇਸ ਪਲਾਨ 'ਚ ਕੁਲ 2ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਜਿਓ ਤੋਂ ਜਿਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ, ਜਦਕਿ ਜਿਓ ਤੋਂ ਦੂਜੇ ਨੈੱਟਵਰਕ 'ਤੇ 250 ਮਿੰਟ ਦੀ ਕਾਲਿੰਗ ਮਿਲੇਗੀ। ਇਸ ਪਲਾਨ 'ਚ 25 ਮੈਸੇਜ ਕਰਨ ਦੀ ਸੁਵਿਧਾ ਮਿਲੇਗੀ। ਜਿਓ ਦੇ 69 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਵੀ 14 ਦਿਨਾਂ ਦੀ ਮਿਆਦ ਮਿਲ ਰਹੀ ਹੈ ਪਰ ਇਸ 'ਚ ਡਾਟਾ ਜ਼ਿਆਦਾ ਮਿਲ ਰਿਹਾ ਹੈ। ਜਿਓ ਫੋਨ ਦੇ 69 ਰੁਪਏ ਵਾਲੇ ਪਲਾਨ 'ਚ ਕੁਲ 7ਜੀ.ਬੀ. ਡਾਟਾ ਮਿਲੇਗਾ ਭਾਵ ਰੋਜ਼ਾਨਾ 500 ਐੱਮ.ਬੀ. ਡਾਟਾ ਮਿਲੇਗਾ। ਇਸ 'ਚ ਜਿਓ ਤੋਂ ਜਿਓ ਫ੍ਰੀ ਕਾਲਿੰਗ ਹੈ ਜਦਕਿ ਦੂਜੇ ਨੈੱਟਵਰਕ 'ਤੇ ਸਿਰਫ 250 ਮਿੰਟ ਦੀ ਕਾਲਿੰਗ ਮਿਲੇਗੀ।

ਜਿਓ ਫੋਨ ਲਈ ਮਹੀਨਾਵਰ ਪਲਾਨ ਦੀ ਗੱਲ ਕਰੀਏ ਤਾਂ ਜਿਓ ਕੋਲ 75 ਰੁਪਏ ਦਾ ਪਲਾਨ ਹੈ ਜਿਸ 'ਚ 28 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ 'ਚ ਕੁਲ 3ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਪਲਾਨ 'ਚ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਅਤੇ ਜਿਓ ਤੋਂ ਹੋਰ ਨੈੱਟਵਰਕ 'ਤੇ ਕਾਲਿੰਗ ਲਈ 500 ਮਿੰਟਸ ਮਿਲਣਗੇ। ਇਸ 'ਚ ਕੁਲ 50 ਮੈਸੇਜ ਭੇਜਣ ਅਤੇ ਜਿਓ ਦੇ ਸਾਰੇ ਐਪਸ ਦਾ ਸਬਸਕਰੀਪਸ਼ਨ ਮਿਲੇਗਾ।


Karan Kumar

Content Editor

Related News