ਭਾਰਤ ''ਚ ਐੱਚ. ਪੀ. ਨੇ ਪੇਸ਼ ਕੀਤੀ Commercial Desktop ਦੀ ਰੇਂਜ, ਕੀਮਤ 62000 ਰੁਪਏ ਤੋਂ ਸ਼ੁਰੂ
Friday, Mar 31, 2017 - 01:22 PM (IST)

ਜਲੰਧਰ- ਐੱਚ. ਪੀ. ਕੰਪਨੀ ਨੇ ਭਾਰਤੀ ਬਾਜ਼ਾਰ ''ਚ ਕਮਰਸ਼ੀਅਲ ਐਲੀਟ ਡੇਸਕਟਾਪ ਅਤੇ ਆਲ ਇਨ ਵਨ ਪੀ. ਸੀ. ਦੀ ਰੇਂਜ ਪੇਸ਼ ਕੀਤੀ ਹੈ। ਕੰਪਨੀ ਨੇ ਕਮਰਸ਼ੀਅਲ ਡੇਸਕਟਾਪ ਦੇ ਕਈ ਮਾਡਲਸ ਨੂੰ ਲਾਂਚ ਕੀਤਾ ਹੈ। ਇਹ ਸਾਰੇ ਲੈਪਟਾਪ ਬਿਹਤਰ ਪਰਫਾਰਮਸ ਅਤੇ ਮਲਟੀਪਲ ਡਿਜ਼ਾਈਨ ਨਾਲ ਲੈਸ ਹੈ। ਐੱਚ. ਪੀ. ਨੇ EliteDesk 800 Series ਡੇਸਕਟਾਪ ਅਤੇ HP EliteOne 800 AIO ਦੀ ਰੇਂਜ ਪੇਸ਼ ਕੀਤੀ ਹੈ। ਐੱਚ. ਪੀ. ਵਾਈਸ ਪ੍ਰੈਜ਼ੀਡੈਂਟ Alex Cho ਨੇ ਕਿਹਾ ਹੈ ਕਿ ਇਹ ਨਵੀਂ ਰੇਂਜ ਯੂਜ਼ਰਸ ਦੇ ਅਨੁਭਵ ਨੂੰ ਦੇਖਦੇ ਹੋਏ ਲਾਂਚ ਕੀਤੀ ਗਈ ਹੈ। ਇਸ ਦੇ ਡਿਜ਼ਾਈਨ ਯੂਜ਼ਰਸ ਨੂੰ ਕਾਫੀ ਪਸੰਦ ਆਉਣਗੇ। ਨਾਲ ਹੀ ਇਸ ਦੀ ਪਰਫਾਰਮਸ ਕਾਫੀ ਦਮਦਾਰ ਹੈ। ਸਕਿਉਰਿਟੀ ਦੇ ਆਧਾਰ ''ਤੇ ਵੀ ਇਹ ਲੈਪਟਾਪ ਕਾਫੀ ਦਮਦਾਰ ਹੈ।
EliteOne 800 G3 ਪਹਿਲਾ ਕਮਰਸ਼ੀਅਲ ਡੇਸਕਟਾਪ ਹੈ, ਜਿਸ ''ਚ ਡਿਊਲ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ''ਚ ਨਾਨ-ਗਲੇਅਰ ਟੱਚ ਸਕਰੀਨ ਦਿੱਤੀ ਗਈ ਹੈ। HP EliteDesk 800 G3 Tower ਦੁਨੀਆਂ ਦਾ ਸਭ ਤੋਂ ਦਮਦਾਰ ਅਤੇ ਵੀ. ਆਰ ਸਰਟੀਫਾਈਡ ਡੇਸਕਟਾਪ ਹੈ। ਇਸ ਦਾ ਛੋਟਾ ਵਰਜਨ HP EliteDesk 800 G3 Desktop Mini ਹੈ। ਇਹ ਐੱਚ. ਪੀ. ਦਾ ਅਲਟਰਾ ਸਮਾਲ ਬਿਜਨੈੱਸ ਕਲਾਸ ਡੇਸਕਟਾਪ ਹੈ। EliteOne 800 73 19O 62,990 ਰੁਪਏ ''ਚ ਉਪਲੱਬਧ ਹੈ। EliteDesk 800 G3 Tower 41,990 ਰੁਪਏ ''ਚਉਪਲੱਬਧ ਹੈ। ਨਾਲ ਹੀ EliteDesk 800 G3 Desktop Mini 40,990 ਰੁਪਏ ''ਚ ਉਪਲੱਬਧ ਹੈ।