ਬਲੂ ਨੇ ਲਾਂਚ ਕੀਤਾ ਦਮਦਾਰ ਬੈਟਰੀ ਵਾਲਾ ਸਮਾਰਟਫੋਨ

Thursday, Dec 22, 2016 - 10:23 AM (IST)

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਬਲੂ ਨੇ ਆਪਣਾ ਨਵਾਂ ਸਮਾਰਟਫੋਨ ਬਲੂ ਲਾਈਫ ਮੈਕਸ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ 118 ਡਾਲਰ ਮਤਲਬ ਕਰੀਬ 8100 ਰੁਪਏ ਹੈ। ਇਹ ਫੋਨ ਡਾਰਕ ਬਲੂ ਕਲਰ ''ਚ ਉਪਲੱਬਧ ਹੋਵੇਗਾ। ਇਹ ਫੋਨ ਅਮਰੀਕਾ ''ਚ ਕੰਪਨੀ ਦੇ ਅਧਿਕਾਰਿਕ ਰਿਟੇਲ ਪਾਰਟਨਰ ਐਮਾਜ਼ਾਨ ''ਤੇ ਖਰੀਦਣ ਲਈ ਉਪਲੱਬਧ ਹੈ। ਇਹ ਫੋਨ ਭਾਰਤ ''ਚ ਕਦੋਂ ਲਾਂਚ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਫਿਲਹਾਲ ਨਹੀÎਂ ਮਿਲ ਪਾਈ ਹੈ।

ਫੋਨ ਦੀ ਫਾਸੀਅਤ-
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਬੈਟਰੀ ਹੈ। ਇਸ ''ਚ 3700 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਬਲੂ ਲਾਈਫ ਮੈਕਸ ਦੀ ਬੈਟਰੀ ਤਿੰਨ ਦਿਨ ਤੱਕ ਚੱਲ ਸਕਦੀ ਹੈ।
ਬਲੂ ਲਾਈਫ ਮੈਕਸ ਦੇ ਫੀਚਰਸ-
ਫੋਨ ''ਚ 5.5 ਇੰਚ ਦਾ ਆਈ. ਪੀ. ਐੱਸ. ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 1.3 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ ਐਮ. ਟੀ6737 ਪ੍ਰੋਸੈਸਰ ਅਤੇ 2 ਜੀਬੀ ਰੈਮ ਨਾਲ ਲੈਸ ਹੈ। ਇਸ ''ਚ 1ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਮਾਈਕ੍ਰੋ ਐੱਚ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਸਾਰਸ਼ਮੈਲੋ ''ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ ''ਚ 8 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਇਹ ਡਿਊਲ ਸਿਮ ਸਮਾਰਟਫੋਨ ਹੈ। ਕਨੈਕਟੀਵਿਟੀ ਲਈ ਇਸ ''ਚ 4ਜੀ ਐਲ. ਟੀ. ਈ. ਵਾਈ-ਫਾਈ ਡਾਇਰੈਕਟ, ਹਾਟਸਟਾਪ, ਬਲੂਟੁਥ 4.1, ਜੀ. ਪੀ. ਐੱਸ/ ਐੱਫ. ਐੱਸ. ਰੇਡਿਓ ਅਤੇ ਮਾਈਕ੍ਰੋ ਯੂ. ਐੱਸ. ਪੀ. ਵਰਗੇ ਫੀਚਰ ਦਿੱਤੇ ਗਏ ਹਨ। ਸੁਰੱਖਿਆ ਦੇ ਮੱਦੇ ਨਜ਼ਰ ਰੱਖਦੇ ਹੋਏ ਇਸ ''ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।

Related News