ਸਿਰਫ ਕੁਝ ਪੈਸਿਆਂ ''ਚ ਕੋਈ ਵੀ ਕਰ ਸਕਦਾ ਹੈ ਇਸ ਸੁਪਰਕਾਰ ਦੀ ਸਵਾਰੀ

Saturday, May 07, 2016 - 02:25 PM (IST)

ਸਿਰਫ ਕੁਝ ਪੈਸਿਆਂ ''ਚ ਕੋਈ ਵੀ ਕਰ ਸਕਦਾ ਹੈ ਇਸ ਸੁਪਰਕਾਰ ਦੀ ਸਵਾਰੀ
ਜਲੰਧਰ-ਕਿਸੇ ਸਫਰ ''ਤੇ ਜਾਣ ਲਈ ਕੈਬ ਜਾਂ ਟੈਕਸੀ ''ਚ ਤੁਸੀਂ ਕਈ ਡਾਲਰ ਜਾਂ ਰੁਪਏ ਖਰਚ ਕਰਦੇ ਹੋਵੋਗੇ। ਪਰ ਹੁਣ ਡੇਢ ਘੰਟੇ ਦੇ ਸਫਰ ਵਿਚ ਤੁਹਾਨੂੰ ਸਿਰਫ 349 ਯੂਰੋ ਦੇਣੇ ਹਨ। ਇਹ 349 ਯੂਰੋ ਤੁਹਾਨੂੰ ਸੁਪਰਕਾਰ ਲੇਂਬੋਰਗਿਨੀ ਦਾ ਮਜ਼ਾ ਦੇਣਗੇ ਕਿਉਂਕਿ ਇੰਗਲੈਂਡ ਵਿਚ ਇਕ ਵਿਅਕਤੀ ਲੇਂਬੋਰਗਿਨੀ ਕਾਰ ਨੂੰ ਬਤੌਰ ਸੁਪਰਕੈਬ ਚਲਾ ਰਿਹਾ ਹੈ। ਵਾਲਵਰਹੈਂਪਟਨ ਦੇ ਰਹਿਣ ਵਾਲੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਸਾਰੇ ਕੰਮਾਂ ਨੂੰ ਸਟਾਈਲ ਵਿਚ ਕਰਨਾ ਚਾਹੁੰਦਾ ਹੈ ਅਤੇ ਇਹ ਉਸ ਦਾ ਸਟਾਈਲ ਹੈ ਕਿ ਲੇਂਬੋਰਗਿਨੀ ਕਾਰ ਨੂੰ ਸੁਪਰਕੈਬ ਵਾਂਗ ਚਲਾਓ। 
 
ਲੇਂਬੋਰਗਿਨੀ ਵਰਗੀ ਕਾਰ ਦੀ ਸਵਾਰੀ ਕਈਆਂ ਲਈ ਹੁਣ ਤੱਕ ਸੁਪਨਾ ਹੀ ਰਿਹਾ ਹੋਵੇਗਾ ਪਰ ਹੁਣ ਤੁਸੀਂ ਇਸ ਦਾ ਮਜ਼ਾ ਉਠਾ ਸਕਦੇ ਹੋ। ਸਿਟੀ ਕੌਂਸਲ ਦਾ ਕਹਿਣਾ ਹੈ ਕਿ ਇਸ ਕਾਰ ਨੂੰ ਸੁਪਰਕੈਬ ਦੇ ਤੌਰ ''ਤੇ ਬਤੌਰ ਪ੍ਰਾਈਵੇਟ ਟੈਕਸੀ ਲਾਇਸੈਂਸ ਦੇਣਾ ਆਪਣੇ-ਆਪ ਵਿਚ ਖਾਸ ਹੈ ਕਿਉਂਕਿ ਇੰਗਲੈਂਡ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਸ਼ਾਸਨ ਨੇ ਲੇਂਬੋਰਗਿਨੀ ਵਰਗੀ ਕਾਰ ਨੂੰ ਬਤੌਰ ਟੈਕਸੀ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ।

Related News