KTM ਨੇ ਲਾਂਚ ਕੀਤੀ 390 Adventure X ਬਾਈਕ, ਜਾਣੋ ਕੀਮਤ ਤੇ ਖੂਬੀਆਂ
Monday, Apr 17, 2023 - 03:01 PM (IST)
ਆਟੋ ਡੈਸਕ- ਕੇ.ਟੀ.ਐੱਮ. ਇੰਡੀਆ ਨੇ 390 ਐਡਵੈਂਚਰ ਐਕਸ ਨੂੰ ਬਾਜ਼ਾਰ 'ਚ ਲਾਂਚ ਕੀਤਾ ਹੈ ਜੋ 390 ਐਡਵੈਂਰ ਦਾ ਜ਼ਿਆਦਾ ਸਸਤਾ ਮਾਡਲ ਹੈ। ਬਾਈਕ ਦੀ ਕੀਮਤ 2.80 ਲੱਖ ਰੁਪਏ ਰੱਖੀ ਗਈ ਹੈ ਜੋ 390 ਐਡਵੈਂਚਰ ਤੋਂ 50 ਹਜ਼ਾਰ ਰੁਪਏ ਘੱਟ ਹੈ। 390 ਐਡਵੈਂਚਰ ਐਕਸ ਦੇ ਇੰਜਣ, ਚੈਸਿਸ ਅਤੇ ਸਸਪੈਂਸ਼ਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਨਿਯਮਿਤ 390 ਐਡਵੈਂਚਰ ਦੇ ਕੁਝ ਫੀਚਰਜ਼ ਇਸ ਵਿਚ ਨਹੀਂ ਦਿੱਤੇ ਗਏ। ਇਸ ਵਿਚ ਟੀ.ਐੱਫ.ਟੀ. ਇੰਸਟਰੂਮੈਂਟ ਕੰਸੋਸ, ਟ੍ਰੈਕਸ਼ਨ ਕੰਟਰੋਲ ਸਿਸਟਮ, ਕਾਰਨਰਿੰਗ ਏ.ਬੀ.ਐੱਸ. ਅਤੇ ਕੁਇਕਸ਼ਿਫਟਰ ਸ਼ਾਮਲ ਹਨ।
ਬਾਈਕ 'ਚ ਡਿਊਲ ਚੈਨਲ ਏ.ਬੀ.ਐੱਸ. ਅਤੇ ਸਲਿਪਰ ਕੱਲਚ ਨੂੰ ਬਰਕਰਾਰ ਰੱਖਿਆ ਗਿਆ ਹੈ। ਫੁਲ ਕਲਰ ਟੀ.ਐੱਫ.ਟੀ. ਇੰਸਟਰੂਮੈਂਟ ਕੰਸੋਲ ਦੀ ਥਾਂ ਐੱਲ.ਸੀ.ਡੀ. ਕੰਸੋਲ ਨੇ ਲੈ ਲਈ ਹੈ ਜੋ ਕੇ.ਟੀ.ਐੱਮ. 250 ਐਡਵੈਂਚਰ ਦੇ ਸਮਾਨ ਹੈ। ਬਾਈਕ ਦੇ ਸਟੈਂਡਰਡ ਮਾਡਲ 'ਚ ਟ੍ਰੈਕਸ਼ਨ ਕੰਟਰੋਲ ਸਿਸਟਮ, ਰਾਈਡਿੰਗ ਮੋਡਸ, ਕਾਰਨਰਿੰਗ ਏ.ਬੀ.ਐੱਸ. ਅਤੇ ਸਟੈਂਡਰਡ ਕੁਇਕਸ਼ਿਫਟਰ ਮਿਲਦੇ ਹਨ।
390 ਐਡਵੈਂਚਰ ਐਕਸ ਉਸੇ 373 ਸੀਸੀ, ਸਿੰਗਲ ਸਿਲੰਡਰ, ਲਿਕੁਇਡ ਕੂਲਡ, ਚਾਰ ਇੰਜਣ 'ਤੇ ਚਲਦੀ ਹੈ ਜੋ 9,000 ਆਰ.ਪੀ.ਐੱਮ. 'ਤੇ 43 ਬੀ.ਐੱਚ.ਪੀ. ਅਤੇ 7,000 ਆਰ.ਪੀ.ਐੱਮ. 'ਤੇ 37 ਐੱਨ.ਐੱਮ. ਪੀਕ ਟਾਰਕ ਦਿੰਦਾ ਹੈ।