KTM ਦੀ ਅਡਵੈਂਚਰ 390 ਭਾਰਤ ’ਚ ਲਾਂਚ , ਜਾਣੋ ਕੀਮਤ ਤੇ ਖੂਬੀਆਂ

01/22/2020 1:08:29 PM

ਆਟੋ ਡੈਸਕ– ਕੇ.ਟੀ.ਐੱਮ. ਨੇ ਭਾਰਤ ਚ ਅਡਵੈਂਚਰ 390 ਬਾਈਕ ਲਾਂਚ ਕੀਤੀ ਹੈ। ਕੇ.ਟੀ.ਐੱਮ. 390 ਅਡਵੈਂਚਰ ਬਾਈਕ ਦੀ ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ 2.99 ਲੱਖ ਰੁਪਏ ਹੈ। ਇਸ ਕੀਮਤ ’ਚ ਕੇ.ਟੀ.ਐੱਮ. ਦੀ ਇਸ ਪਾਵਰਫੁਲ ਬਾਈਕ ਦਾ ਮੁਕਾਬਲਾ ਬੀ.ਐੱਮ.ਡਬਲਯੂ ਜੀ310 ਜੀ.ਐੱਸ. ਅਤੇ ਕਾਵਾਸਾਕੀ ਵਰਸੇਸ ਐਕਸ-300 ਨਾਲ ਹੋਵੇਗਾ, ਜਿਨ੍ਹਾਂ ਦੀ ਕੀਮਤ 3.49 ਲੱਖ ਰੁਪਏ ਅਤੇ 4.69 ਲੱਖ ਰੁਪਏ ਹੈ। ਕੇ.ਟੀ.ਐੱਮ. ਦੀ ਇਸ ਬਾਈਕ ਨੂੰ 2019 ਇੰਡੀਆ ਬਾਈਕ ਵੀਕ ’ਚ ਪੇਸ਼ ਕੀਤਾ ਗਿਆ ਸੀ। ਕੇ.ਟੀ.ਐੱਮ. 390 ਅਡਵੈਂਚਰ, ਕੇ.ਟੀ.ਐੱਮ. 390 ਡਿਊਕ ਤੋਂ ਕਰੀਬ 30,000 ਰੁਪਏ ਮਹਿੰਗੀ ਹੈ। 

PunjabKesari

ਇੰਜਣ
ਕੇ.ਟੀ.ਐੱਮ. 390 ਅਡਵੈਂਚਰ ਬਾਈਕ ’ਚ 373 ਸੀਸੀ ਸਿੰਗਲ-ਸਿਲੰਡਰ, ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ। ਕੇ.ਟੀ.ਐੱਮ. 390 ਡਿਊਕ ’ਚ ਵੀ ਇਹੀ ਇੰਜਣ ਦਿੱਤਾ ਗਿਆ ਹੈ। ਬਾਈਕ ਦਾ ਬੀ.ਐੱਸ.-6 ਕੰਪਲਾਇਟ ਇੰਜਣ 9000 ਆਰ.ਪੀ.ਐੱਮ. ’ਤੇ 43 ਬੀ.ਐੱਚ.ਪੀ. ਦੀ ਪਾਵਰ ਅਤੇ 7000 ਆਰ.ਪੀ.ਐੱਮ. ’ਤੇ 37 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਬਾਈਕ ’ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਬਾਈਕ ’ਚ ਸਟੈਂਡਰਡ ਫੀਚਰ ਦੇ ਰੂਪ ’ਚ ਬਾਈ-ਡਾਈਰੈਕਸ਼ਨਲ ਕੁਇਕ-ਸ਼ਿਫਟਰ ਫੀਚਰ ਦਿੱਤਾ ਗਿਆ ਹੈ। ਬਾਈਕ ਦੇ ਫਰੰਟ ’ਚ 100/90-19 ਅਤੇ ਰੀਅਰ ’ਚ 130/80-17 ਮੈਟਜੇਲਰ ਟੂਰੈਂਸ ਟਾਇਰ ਦਿੱਤੇ ਗਏ ਹਨ। 

PunjabKesari

ਫੀਚਰਜ਼
ਅਡਜਸਟੇਬਲ ਸਸਪੈਂਸ਼ਨ ਸੈੱਟਅਪ ਦੇ ਨਾਲ ਆਉਣ ਵਾਲੇ ਗਲੋਬਲ ਮਾਡਲ ਤੋਂ ਅਲੱਗ ਭਾਰਤ ’ਚ ਆਈ ਕੇ.ਟੀ.ਐੱਮ. 390 ਅਡਵੈਂਚਰ ਬਾਈਕ ’ਚ ਨਾਨ-ਅਡਜਸਟੇਬਲ 43mm USD ਫਾਰਕ ਅਪਫਰੰਟ ਯੂਨਿਟ ਦਿੱਤੇ ਗਏ ਹਨ। ਬਾਈਕ ਦੇ ਰੀਅਰ ਮੋਨੋਸ਼ਾਕ ਸਸਪੈਂਸ਼ਨ ਅਡਜਸਟੇਬਲ ਹਨ। ਕੇ.ਟੀ.ਐੱਮ. 390 ਡਿਊਕ ਬਾਈਕ ਦੇ ਮੁਕਾਬਲੇ ਨਵੀਂ ਕੇ.ਟੀ.ਐੱਮ. 390 ਅਡਵੈਂਚਰ ਬਾਈਕ ਲਾਂਗ ਟ੍ਰੈਵਲ WP ਸਸਪੈਂਸ਼ਨ (177mm ਅਪਫਰੰਟ ਅਤੇ 177mm ਰੀਅਰ) ਦਿੱਤਾ ਗਿਆ ਹੈ। ਜੇਕਰ ਬਾਈਕ ਦੇ ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ ਬਾਈਕ ਦੇ ਫਰੰਟ ਵ੍ਹੀਲ ’ਚ 320mm ਰੋਟਰ ਅਤੇ 230mm ਦੀ ਰੀਅਰ ਡਿਸਕ ਬ੍ਰੇਕ ਦਿੱਤੀ ਗਈ ਹੈ। 

ਇਸ ਤੋਂ ਇਲਾਵਾ ਬਾਈਕ ’ਚ ਸਵਿੱਚੇਬਲ ਟ੍ਰਾਂਜੈਕਸ਼ਨ ਕੰਟਰੋਲ, ਆਫ-ਰੋਡ ਏ.ਬੀ.ਐੱਸ., ਕਾਰਨਿੰਗ ਏ.ਬੀ.ਐੱਸ., ਆਪਸ਼ਨਲ ਟਰਨ-ਬਾਈ-ਟਰਨ ਨੈਵੀਗੇਸ਼ਨ, ਕੇ.ਟੀ.ਐੱਮ. ਮਾਈ ਰਾਈਡ ਸਮਾਰਟਫੋਨ ਕੁਨੈਕਟੀਵਿਟੀ ਅਤੇ ਫੁਲ ਕਲਰ ਟੀ.ਐੱਫ.ਟੀ. ਡਿਸਪਲੇਅ ਸਕਰੀਨ ਵਰਗੇ ਫੀਚਰ ਦਿੱਤੇ ਗਏ ਹਨ। 


Related News