Koo ਦਾ ਨਵਾਂ ਰਿਕਾਰਡ, 1 ਕਰੋੜ ਉਪਭੋਗਤਾਵਾਂ ’ਚੋਂ ਅੱਧੇ ਕਰਦੇ ਹਨ ਹਿੰਦੀ ਭਾਸ਼ਾ ’ਚ ਗੱਲਬਾਤ

Wednesday, Sep 08, 2021 - 05:10 PM (IST)

ਗੈਜੇਟ ਡੈਸਕ– ਮਾਈਕ੍ਰੋ-ਬਲਾਗਿੰਗ ਵੈੱਬਸਾਈਟ ‘ਕੂ’ (Koo) ਭਾਰਤ ’ਚ ਹਿੰਦੀ ਭਾਸ਼ਾ ’ਚ ਗੱਲਬਾਤ ਕਰਨ ਦਾ ਜ਼ਰੀਆ ਬਣ ਗਿਆ ਹੈ। ਇਸ ਗੱਲ ਦਾ ਪ੍ਰਮਾਣ ਇਸ ਤੋਂ ਮਿਲਦਾ ਹੈ ਕਿ ‘ਕੂ’ ਦੇ ਇਕ ਕਰੋੜ ਉਪਭੋਗਤਾਵਾਂ ’ਚੋਂ ਕਰੀਬ 50 ਫੀਸਦੀ ਯੂਜ਼ਰ ਹਿੰਦੀ ’ਚ ਗੱਲਬਾਤ ਕਰਦੇ ਹਨ। ਇਸ ਪਲੇਟਫਾਰਮ ’ਤੇ 50 ਮਿਲੀਅਨ ਤੋਂ ਜ਼ਿਆਦਾ ‘ਕੂ’ ਹਿੰਦੀ ਭਾਸ਼ਾ ’ਚ ਪੋਸਟ ਕੀਤੇ ਗਏ ਹਨ। ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਭਾਰਤੀ ਲੋਕ ਦੇਸੀ ਭਾਸ਼ਾਵਾਂ ’ਚ ਗੱਲ ਕਰਨਾ ਪਸੰਦ ਕਰਦੇ ਹਨ। ਅਸੀਂ ਗੈਰ-ਅੰਗਰੇਜੀ ਬੋਲਣ ਵਾਲੇ ਦਰਸ਼ਕਾਂ ਪ੍ਰਤੀ ਪੱਖਪਾਤ ਨੂੰ ਦੂਰ ਕਰਨ ਦੀ ਇੱਛਾ ਰੱਖਦੇ ਹਾਂ, ਅਜਿਹੇ ’ਚ ‘ਕੂ’ ਭਾਰਤ ਦੀ ਆਵਾਜ਼ ਨੂੰ ਲੋਕਤਾਂਤਰਿੰਕ ਬਣਾਉਣ ਦੇ ਮਿਸ਼ਨ ’ਤੇ ਹੈ। 

‘ਕੂ’ ਮੁਤਾਬਕ, ਇਹ ਪਲੇਟਫਾਰਮ ਇਕ ਅਜਿਹਾ ਸਥਾਨ ਬਣ ਗਿਆ ਹੈ, ਜਿਥੇ ਭਾਰਤੀ ਯੂਜ਼ਰ ਆਪਣੀ ਮਾਂ-ਬੋਲੀ ਬੋਲਣ ’ਚ ਮਾਹਰ ਹਨ, ਉਹ ਆਪਣੇ ਵਿਚਾਰ ਸੁਤੰਤਰ ਰੂਪ ਨਾਲ ਜ਼ਾਹਰ ਕਰ ਸਕਦੇ ਹਨ। ‘ਕੂ’ ਦਾ ਮੁੱਖ ਉਦੇਸ਼ ਹੈ ਕਿ ਭਾਸ਼ਾ ਦੀ ਵਰਤੋਂ ਕਰਕੇ ਵੱਖ-ਵੱਖ ਭਾਈਚਾਰਿਆਂ ਨੂੰ ਇਕਜੁਟ ਕੀਤਾ ਜਾ ਸਕੇ। 

‘ਕੂ’ ’ਤੇ ਹੋਰ ਮਾਈਕ੍ਰੋ-ਬਲਾਗਿੰਗ ਸਾਈਟਾਂ ਦੇ ਮੁਕਾਬਲੇ ਹਿੰਦੀ ’ਚ ਹੋਸਟ ਹੋਏ ਦੁਗਣੇ
‘ਕੂ’ ਹਿੰਦੀ ਪੋਸਟ ਦੀ ਗਿਣਤੀ ਦੇ ਮਾਮਲੇ ’ਚ ਹੋਰ ਮਾਈਕ੍ਰੋ-ਬਲਾਗਿੰਗ ਸਾਈਟਾਂ ਨਾਲੋਂ ਕਾਫੀ ਅੱਗੇ ਹੈ। ਇਸ ਪਲੇਟਫਾਰਮ ’ਤੇ ਹਿੰਦੀ ਭਾਸ਼ਾ ’ਚ ਕੀਤੇ ਗਏ ਪੋਸਟ ਦੀ ਹੋਰ ਮਾਈਕ੍ਰੋ-ਬਲਾਗਿੰਗ ਸਾਈਟਾਂ ਦੇ ਮੁਕਾਬਲੇ ਦੁਗਣੀ ਹੈ। ਦੱਸ ਦੇਈਏ ਕਿ ਪਿਛਲੇ ਕਈ ਮਹੀਨਿਆਂ ’ਚ ‘ਕੂ’ ’ਤੇ ਉਪਭੋਗਤਾਵਾਂ ਦੀ ਗਿਣਤੀ ’ਚ 80 ਫੀਸਦੀ ਦਾ ਵਾਧਾ ਹੋਇਆ ਹੈ। 


Rakesh

Content Editor

Related News