ਕੋਡਕ ਨੇ ਭਾਰਤ ''ਚ ਲਾਂਚ ਕੀਤਾ ਸਮਾਰਟ ਐੱਚ. ਡੀ LED TV, ਜਾਣੋ ਕੀਮਤ
Thursday, Aug 11, 2016 - 05:31 PM (IST)
.jpg)
ਜਲੰਧਰ: ਇਲੈਕਟ੍ਰਾਨਿਕ ਪ੍ਰੋਡਕਟ ਨਿਰਮਾਤਾ ਅਤੇ ਮੋਹਰੀ ਇਮੇਜਿੰਗ ਕੰਪਨੀ ਕੋਡਕ ਬਰਾਂਡ ਦੇ ਲਾਇਸੈਂਸ ਭਗੀਦਾਰ ਸੁਪਰ ਪਲਾਸਟਰੋਨਿਕਸ ਪ੍ਰਾਇਵੈੱਟ ਲਿਮਟਿਡ (ਐੱਸ. ਪੀ. ਪੀ. ਐੱਲ) ਨੇ ਅੱਜ ਭਾਰਤੀ ਬਾਜ਼ਾਰ ''ਚ ਕੋਡਕ ਐੱਚ. ਡੀ ਐੱਲ. ਈ. ਡੀ ਟੈਲੀਵਿਜ਼ਨ ਲਾਂਚ ਕੀਤਾ। ਇਸ ਦੀ ਸ਼ੁਰੂਆਤੀ ਕੀਮਤ 13,500 ਰੁਪਏ ਹੈ।
ਕੰਪਨੀ ਦੇ ਨਿਦੇਸ਼ਕ ਅਵਨੀਤ ਸਿੰਘ ਮਾਰਵਾਹ ਨੇ ਇੱਥੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਸ਼ੁਰੂਆਤੀ ਲੜੀ ''ਚ 32, 40 ਅਤੇ 50 ਇੰਚ ਦੇ ਟੀ. ਵੀ ਉਤਾਰੇ ਗਏ ਹਨ। ਇਸ ਸੀਰੀਜ਼ ਦੇ ਤਹਿਤ ਪੇਸ਼ ਕੀਤੇ ਗਏ ਮਾਡਲਾਂ ਦੀ ਸ਼ੁਰੂਆਤੀ ਕੀਮਤ 13,500 ਰੁਪਏ ਹੈ।
ਉਨ੍ਹਾਂ ਨੇ ਕਿਹਾ ਕਿ ਏ. ਆਰ. ਐੱਮ ਕਾਰਟੈਕਸ ਏ7 ਅਤੇ ਐਂਡ੍ਰਾਇਡ 4.4 ਆਧਾਰਿਤ ਅਤੇ ਐੱਚ. ਡੀ. ਐੱਮ. ਆਈ, ਯੂ. ਐੱਸ. ਬੀ ਅਤੇ ਵੀ. ਜੀ. ਏ ਪੋਰਟ ਸਹਿਯੋਗੀ ਟੀ. ਵੀ ਦੀ ਵਿਕਰੀ ਆਨਲਾਈਨ ਮਾਰਕੀਟਪਲੇਸ ਫਲਿੱਪਕਾਰਟ , ਐਮਜ਼ਾਨ ਅਤੇ ਸ਼ਾਪਕਲੂਜ ''ਤੇ 15 ਅਗਸਤ ਤੋਂ ਸ਼ੁਰੂ ਹੋਵੇਗੀ। ਉੱਨਤ ਤਕਨੀਕੀ ਅਤੇ ਬਿਹਤਰ ਫੀਚਰ ਦੇ ਨਾਲ ਪੇਸ਼ ਕੀਤੀ ਗਈ ਟੀ. ਵੀ ਦੀ ਆਫਲਾਈਨ ਵਿਕਰੀ ਜਲਦ ਸ਼ੁਰੂ ਕੀਤੀ ਜਾਵੇਗੀ।