ਸਸਤੀ ਕੀਮਤ ’ਚ Kodak ਲਿਆਈ 4K LED TV''s ਦੀ ਨਵੀਂ ਰੇਂਜ

03/19/2020 11:57:54 AM

ਗੈਜੇਟ ਡੈਸਕ– ਕੋਡਕ ਨੇ ਭਾਰਤੀ ਬਾਜ਼ਾਰ ’ਚ ਆਪਣੀ 4K LED TV's ਦੀ ਨਵੀਂ ਰੇਂਜ ਨੂੰ ਲਾਂਚ ਕਰ ਦਿੱਤਾ ਹੈ। ਨਵੀਂ CA ਸੀਰੀਜ਼ ਤਹਿਤ ਕੰਪਨੀ ਨੇ 43 ਇੰਚ ਦੀ ਟੀਵੀ ਲਾਂਚ ਕੀਤਾ ਹੈ ਜਿਸ ਦੀ ਕੀਮਤ 23,999 ਰੁਪਏ ਹੈ। ਉਥੇ ਹੀ 50 ਇੰਚ ਮਾਡਲ ਦੀ ਕੀਮਤ 27,999 ਰੁਪਏ ਰੱਖੀ ਗਈ ਹੈ। ਇਨ੍ਹਾਂ ਤੋਂ ਇਲਾਵਾ 55 ਇੰਚ ਮਾਡਲ ਦੀ ਕੀਮਤ 30,999 ਰੁਪਏ ਅਤੇ 65 ਇੰਚ ਮਾਡਲ ਨੂੰ ਗਾਹਕ 49,999 ਰੁਪਏ ਦੀ ਕੀਮਤ ’ਚ ਆਨਲਾਈਨ ਖਰੀਦ ਸਕਣਗੇ। ਇਨ੍ਹਾਂ ਨੂੰ ਸਭ ਤੋਂ ਪਹਿਲਾਂ ਫਲਿਪਕਾਰਟ ਰਾਹੀਂ ਵੇਚਿਆ ਜਾਵੇਗਾ ਜਿਥੇ ਇਨ੍ਹਾਂ ਨੂੰ ‘ਕਮਿੰਗ ਸੂਨ’ ਬੈਨਲ ਤਹਿਤ ਲਿਸਟ ਕੀਤਾ ਗਿਆ ਹੈ। 

ਟੀਵੀ ’ਚ ਮਿਲਣਗੇ ਨਵੇਂ ਫੀਚਰਜ਼
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਕੋਡਕ ਦੇ ਸਾਰੇ ਟੀਵੀ ਮਾਡਲਾਂ ’ਚ ਡਾਲਬੀ ਵਿਜ਼ਨ ਅਤੇ ਡਾਲਬੀ ਡਿਜੀਟਲ ਪਲੱਸ ਵਰਗੇ ਨਵੇਂ ਫੀਚਰਜ਼ ਦਿੱਤੇ ਗਏ ਹਨ ਅਤੇ ਇਹ ਟੀਵੀ ਐਂਡਰਾਇਡ 9 ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ। ਕੋਡਕ ਦੇ ਟੀਵੀ ਭਾਰਤੀ ਬਾਜ਼ਾਰ ’ਚ ਸ਼ਾਓਮੀ, ਮੋਟੋਰੋਲਾ, ਨੋਕੀਆ ਅਤੇ ਵੀ.ਯੂ. ਵਰਗੇ ਬ੍ਰਾਂਡਸ ਨੂੰ ਟੱਕਰ ਦੇਣਗੇ। 

ਪੂਰੀ ਤਰ੍ਹਾਂ ਮੇਡ ਇਨ ਇੰਡੀਆ ਹਨ ਇਹ ਟੀਵੀ
ਕੰਪਨੀ ਨੇ ਦੱਸਿਆ ਹੈ ਕਿ ਸੀ.ਏ. ਸੀਰੀਜ਼ ਤਹਿਤ ਲਿਆਏ ਗਏ ਇਹ ਟੀਵੀ ਪੂਰੀ ਤਰ੍ਹਾਂ ਭਾਰਤ ’ਚ ਹੀ ਤਿਆਰ ਕੀਤੇ ਗਏ ਹਨ। ਭਾਰਤ ’ਚ ਇਨ੍ਹਾਂ ਨੂੰ ਸੁਪਰ ਪਲੈਸਟ੍ਰੋਨਿਕ ਪ੍ਰਾਈਵੇਟ ਲਿਮਟਿਡ (SPPL) ਕੰਪਨੀ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। 

PunjabKesari

ਸ਼ਾਨਦਾਰ ਡਿਜ਼ਾਈ ਅਤੇ ਬਿਹਤਰ ਕਲੈਰਿਟੀ
ਕੋਡਕ ਸੀ.ਏ. ਰੇਂਜ ਦੇ ਟੀ-ਵੀਜ਼ ਨੂੰ ਪਤਲੇ ਬਲੈਕ ਬੇਜ਼ਲਸ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਦੇ ਸਾਰੇ ਮਾਡਲਾਂ ’ਚ 4ਕੇ ਐੱਲ.ਈ.ਡੀ. ਪੈਨਲ ਲੱਗਾ ਹੈ ਜੋ ਲਾਜਵਾਬ ਕਲੈਰਿਟੀ ਸ਼ੋਅ ਕਰਦਾ ਹੈ। 178 ਡਿਗਰੀ ਵਿਊਇੰਗ ਐਂਗਲ ਦੇ ਨਾਲ ਇਹ ਟੀਵੀ 60Hz ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਦੇ ਹਨ। 

ਸਾਊਂਡ ਆਊਟਪੁਟ
ਸਾਊਂਟ ਦਾ ਖਿਆਲ ਰਖਦੇ ਹੋਏ ਕੰਪਨੀ ਨੇ ਇਨ੍ਹਾਂ ’ਚ 30 ਵਾਟ ਡਿਊਲ ਸਪੀਕਰ ਸ਼ਾਮਲ ਕੀਤੇ ਹਨ ਜੋ ਡਾਲਬੀ ਡਿਜੀਟਲ ਪਲੱਸ ਅਤੇ ਡੀ.ਟੀ.ਐੱਸ. ਟਰੂ-ਸਰਾਊਂਡ ਸਾਊਂਡ ਨੂੰ ਸੁਪੋਰਟ ਕਰਦੇ ਹਨ। ਇਨ੍ਹਾਂ ਟੀ-ਵੀਜ਼ ਨੂੰ Mali-450 GPU ਦੇ ਨਾਲ ਕਵਾਡ ਕੋਰ ਪ੍ਰੋਸੈਸਰ ਨਾਲ ਲੈਸ ਕੀਤਾ ਗਿਆ ਹੈ। 1.7 ਜੀ.ਬੀ. ਰੈਮ ਦੇ ਨਾਲ ਇਨ੍ਹਾਂ ’ਚ 8 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ। 


Rakesh

Content Editor

Related News