VIVO ਦੇ ਇਹ ਸ਼ਾਨਦਾਰ ਸਮਾਰਟਫੋਨ ਜੋ ਭਾਰਤੀ ਬਜ਼ਾਰ ''ਚ ਉਪਲੱਬਧ ਹਨ,ਜਾਣੋ ਸਪੈਸੀਫਿਕੇਸ਼ਨ

Friday, Jun 02, 2017 - 12:17 PM (IST)

VIVO ਦੇ ਇਹ ਸ਼ਾਨਦਾਰ ਸਮਾਰਟਫੋਨ ਜੋ ਭਾਰਤੀ ਬਜ਼ਾਰ ''ਚ ਉਪਲੱਬਧ ਹਨ,ਜਾਣੋ ਸਪੈਸੀਫਿਕੇਸ਼ਨ

ਜਲੰਧਰ-ਵੀਵੋ ਨੇ ਅਪ੍ਰੈਲ ਮਹੀਨੇ ਦੌਰਾਨ ਭਾਰਤੀ ਬਜ਼ਾਰ 'ਚ ਆਪਣੇ ਸਮਾਰਟਫੋਨ V5s  ਨੂੰ ਲਾਂਚ ਕੀਤਾ ਸੀ। ਅਕਸਰ ਦੇਖਿਆ ਜਾਂਦਾ ਹੈ ਕਿ ਸਮਾਰਟਫੋਨ ਨਿਰਮਾਤਾ ਕੰਪਨੀ ਫੋਨ ਦੇ ਰਿਅਰ ਕੈਮਰੇ ਨੂੰ ਤਾਕਤਵਾਰ ਬਣਾਉਣ 'ਤੇ ਕੰਮ ਕਰਦੀ ਹੈ ਅਤੇ ਸੈਲਫੀ ਕੈਮਰਾ ਕਮਜ਼ੋਰ ਪਰ ਹਾਲ ਹੀ ਇਨ੍ਹਾਂ ਦਿਨਾਂ 'ਚ ਸੈਲਫੀ ਦਾ ਕ੍ਰੇਜ਼ ਕਾਫੀ ਦੇਖਿਆ ਗਿਆ ਹੈ। ਜਿਸਨੂੰ ਦੇਖਦੇ ਹੋਏ ਵੀਵੋ ਨੇ ਅਜਿਹੇ ਕਈ ਫੋਨ ਪੇਸ਼ ਕੀਤੇ ਹੈ। ਜਿਨ੍ਹਾਂ 'ਚ ਇਕ ਤੋਂ ਵੱਧ ਕੇ ਇਕ ਤਾਕਤਵਰ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇੰਨ੍ਹਾਂ ਦੀ ਨਹੀਂ ਕਈ ਫੋਨ 'ਚ ਫ੍ਰੰਟ ਕੈਮਰੇ ਦੇ ਨਾਲ ਫਲੈਸ਼ ਵੀ ਉਪਲੱਬਧ ਹੈ। ਕੰਪਨੀ ਆਪਣੇ ਕੁਝ ਨਵੇਂ ਸਮਾਰਟਫੋਨਜ਼ ਨੂੰ ਲਾਂਚ ਕਰਨ ਦੀ ਤਿਆਰੀ  'ਚ ਹੈ।

PunjabKesari

VIVO V5
vivo ਨੇ ਹਾਲ ਹੀ 'ਚ ਸੈਲਫੀ ਦੇ ਸ਼ੌਕੀਨਾਂ ਦੇ ਲਈ VIVO V5 ਸਮਾਰਟਫੋਨ ਪੇਸ਼ ਕੀਤਾ ਹੈ। VIVO V5 ਨੂੰ ਤੁਸੀਂ 17,890 ਰੁਪਏ 'ਚ ਖਰੀਦ ਸਕਦੇ ਹੈ। ਇਸ ਦੇ ਨਾਲ ਹੀ ਇਸ 'ਚ 20 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਅਤੇ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ।  VIVO V5 'ਚ 2.5 ਡੀ. ਕਵਰਡ ਗਲਾਸ ਦੇ ਨਾਲ 5.5 ਇੰਚ ਦਾ ਐੱਚ.ਡੀ ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ ਕਵਾਲਕਾਮ ਦੇ 64 ਬਿਟ ਸਨੈਪਡ੍ਰੈਗਨ 652 ਆਕਟਾਕੋਰ ਚਿਪਸੈਟ 'ਤੇ ਕੰਮ  ਕਰਦਾ ਹੈ। ਇਸ 'ਚ 4GB ਰੈਮ ਅਤੇ 32GB ਇੰਟਰਨਲ ਮੈਮਰੀ ਹੈ। ਪਾਵਰ ਬੈਕਅਪ  ਦੇ ਲਈ 3,000 mAhਦੀ ਬੈਟਰੀ ਦਿੱਤੀ ਗਈ ਹੈ।

VIVO V5 Plus
ਇਸ ਫੋਨ 'ਚ 5.5 ਇੰਚ (1920*1080 ਪਿਕਸਲ) ਡਿਸਪਲੇ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 16 ਮੈਗਾਪਿਕਸਲ ਰਿਅਰ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਇਸ 'ਚ 20 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਅਧਾਰਿਤ ਹੈ ਨਾਲ ਹੀ ਇਸ ਸਮਾਰਟਫੋਨ 'ਚ 4GB ਰੈਮ ਅਤੇ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਜਿਸਨੂੰ ਮਾਈਕ੍ਰੋਐੱਸਡੀ ਕਾਰਡ ਦੇ ਮਾਧਿਅਮ ਨਾਲ ਸਟੋਰੇਜ਼ ਨੂੰ ਵਧਾਇਆ ਜਾ ਸਕਦਾ ਹੈ। ਪਾਵਰ ਬੈਕਅਪ ਦੇ ਲਈ ਇਸ ਸਮਾਟਫੋਨ 'ਚ 
3160 mAh ਦੀ ਬੈਟਰੀ ਦਿੱਤੀ ਗਈ ਹੈ।

PunjabKesari

VIVO Y66
ਇਸ ਫੋਨ 'ਚ 5.5 ਇੰਚ (720*1280 ਪਿਕਸਲ) ਡਿਸਪਲੇ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਰਿਅਰ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਇਸ 'ਚ 16 ਮੈਗਾਪਿਕਸਲ ਦੇ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਅਧਾਰਿਤ ਹੈ ਨਾਲ ਹੀ ਇਸ ਸਮਾਰਟਫੋਨ 'ਚ 4GB ਰੈਮ ਅਤੇ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸਨੂੰ ਮਾਈਕ੍ਰੋਐੱਸਡੀ ਕਾਰਡ ਦੇ ਮਾਧਿਅਮ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ। ਪਾਵਰ ਬੈਕਅਪ ਦੇ ਲਈ ਇਸ ਸਮਾਰਟਫੋਨ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ।
 

VIVO Y55S 
ਇਸ ਫੋਨ 'ਚ 5.5 ਇੰਚ (720*1280 ਪਿਕਸਲ) ਡਿਸਪਲੇ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਰਿਅਰ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਇਸ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਐਂਡਰਾਈਡ 6.0 ਮਾਸਮੈਲੋ 'ਤੇ ਅਧਾਰਿਤ ਹੈ ਨਾਲ ਹੀ ਇਸ ਸਮਾਰਟਫੋਨ 'ਚ 3GBਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਜਿਸਨੂੰ ਮਾਈਕ੍ਰੋਐੱਸਡੀ  ਕਾਰਡ ਦੇ ਮਾਧਿਅਮ ਨਾਲ ਸਟੋਰੇਜ਼ ਨੂੰ ਵਧਾਇਆ ਜਾ ਸਕਦਾ ਹੈ। ਪਾਵਰ ਬੈਕਅਪ ਦੇ ਲਈ ਇਸ ਸਮਾਰਟਫੋਨ 'ਚ 2730mAh ਦੀ ਬੈਟਰੀ ਦਿੱਤੀ ਗਈ ਹੈ।

PunjabKesari

VIVO V3 MAX
ਇਸ ਫੋਨ 'ਚ 5.5 ਇੰਚ (1080*1920 ਪਿਕਸਲ) ਡਿਸਪਲੇ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਰਿਅਰ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ  ਦੇ ਲਈ ਇਸ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਐਂਡਰਾਈਡ 5.1 Lollipop 'ਤੇ ਅਧਾਰਿਤ ਹੈ ਨਾਲ ਹੀ ਇਸ ਸਮਾਰਟਫੋਨ 'ਚ 4GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਜਿਸਨੂੰ ਮਾਈਕ੍ਰੋਐੱਸਡੀ  ਕਾਰਡ ਦੇ ਮਾਧਿਅਮ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ। ਪਾਵਰ ਬੈਕਅਪ ਦੇ ਲਈ ਇਸ ਸਮਾਰਟਫੋਨ 'ਚ 3000 mAhਦੀ ਬੈਟਰੀ ਦਿੱਤੀ ਗਈ ਹੈ।


Related News