ਸ਼ਾਨਦਾਰ ਫੀਚਰਸ ਨਾਲ ਅਨਵ੍ਹੀਲਡ ਹੋਈ ਕੀਆ ਸੇਲਟਾਸ ਫੇਸਲਿਫਟ

07/05/2023 1:43:43 PM

ਆਟੋ ਡੈਸਕ– ਕੀਆ ਨੇ ਭਾਰਤੀ ਬਾਜ਼ਾਰ ’ਚ ਸੇਲਟਾਸ ਫੇਸਲਿਫਟ ਨੂੰ ਅਨਵ੍ਹੀਲ ਕਰ ਦਿੱਤਾ ਹੈ। 14 ਜੁਲਾਈ ਤੋਂ ਇਸ ਲਈ ਬੁਕਿੰਗ ਵਿੰਡੋ ਖੋਲ੍ਹੀ ਜਾਏਗੀ। ਨਵੀਂ ਸੇਲਟਾਸ ਨਾਲ ਪਾਵਰ ਪੈਕ, ਸਮਾਰਟ ਅਤੇ ਸੇਫ ਡਰਾਈਵਿੰਗ ਦਾ ਤਜ਼ਰਬਾ ਪ੍ਰਾਪਤ ਹੋਵੇਗਾ। ਮੌਜੂਦਾ ਮਾਡਲ ਦੀ ਤੁਲਣਾ ’ਚ ਸੇਲਟਾਸ ਫੇਸਲਿਫਟ ਵਿਚ ਕਈ ਬਦਲਾਅ ਕੀਤੇ ਹਨ।

ਬਦਲਾਅ ਦੀ ਗੱਲ ਕਰੀਏ ਤਾਂ ਐਕਸਟੀਰੀਅਰ ਵਿਚ ਨਵੇਂ ਐੱਲ. ਈ. ਡੀ. ਡੇਅ-ਟਾਈਮ ਰਨਿੰਗ ਲੈਂਪ, ਵੱਡਾ ਬੰਪਰ ਰੀਡਿਜ਼ਾਈਨ ਹੈੱਡਲਾਈਟਸ, ਨਵੇਂ 18-ਇੰਚ, ਡੁਅਲ-ਟੋਨ ਅਲੋਏ ਵ੍ਹੀਲ, ਰੀਅਰ ’ਚ ਐੱਲ. ਈ. ਡੀ. ਲਾਈਟਬਾਰ, ਨਵੇਂ ਟੇਲ ਲਾਈਟਸ ਦਿੱਤੇ ਹਨ। ਇਸ ਦਾ ਇੰਟੀਰੀਅਰ ਕਲਾਈਮੇਟ ਕੰਟਰੋਲ, ਪੈਨੋਰਮਿਕ ਸਨਰੂਫ, 8 ਇੰਚ ਹੈੱਡ-ਅਪ ਡਿਸਪਲੇ, ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਅਤੇ ਸਾਊਂਡ ਮੂਡ ਲੈਂਪ ਦੇ ਨਾਲ ਬੋਸ-ਟਿਊਨ 8-ਸਪੀਕਰ ਸਿਸਟਮ ਵਰਗੀਆਂ ਸਹੂਲਤਾਂ ਨਾਲ ਲੈਸ ਹੈ। ਸੇਫਟੀ ਲਈ ਏ. ਡੀ. ਏ. ਐੱਸ. ਲੈਵਲ-2 ਫੀਚਰਸ ਤੋਂ ਇਲਾਵਾ ਹੋਰ ਵੀ ਕਈ ਫੀਚਰਸ ਦਿੱਤੇ ਹਨ।

ਲਾਂਚ ਹੋਣ ’ਤੇ ਇਹ ਐੱਸ. ਯੂ. ਵੀ. ਮਾਰਕੀਟ ’ਚ ਮੌਜੂਦ ਹੁੰਡਈ ਕ੍ਰੇਟਾ, ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ, ਐੱਮ. ਜੀ. ਐਸਟੋਰ, ਫਾਕਸਵੈਗਨ ਟਾਈਗਨ, ਸਕੋਡਾ ਕੁਸ਼ਾਕ ਅਤੇ ਅਪਕਮਿੰਗ ਹੌਂਡਾ ਐਲੀਵੇਟਅਤੇ ਸਿਟ੍ਰੋਐੱਨ ਸੀ3 ਏਅਰਕ੍ਰਾਸ ਨੂੰ ਟੱਕਰ ਦੇਵੇਗੀ।

ਇਸ ਮੌਕੇ ’ਤੇ ਕੀਆ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਤਾਏ-ਜਿਨ ਪਾਰਕ ਨੇ ਕਿਹਾ ਕਿ ਸੇਲਟੋਸ ਨਾਲ ਅਸੀਂ ਭਾਰਤ ’ਚ ਕਦਮ ਰੱਖਿਆ ਸੀ ਅਤੇ ਉਦੋਂ ਤੋਂ ਕੀਆ ਇੰਡੀਆ ਅਤੇ ਸੇਲਟੋਸ ਦੀ ਜਰਨੀ ਲਗਭਗ ਇਕੋ ਜਿਹੀ ਰਹੀ ਹੈ। ਸੇਲਟਾਸ ਫੇਸਲਿਫਟ ਦੀ ਸਟ੍ਰੈਟੇਜਿਕ ਲਾਂਚ ਭਾਰਤ ’ਚ ਛੇਤੀ ਹੀ 10 ਫੀਸਦੀ ਮਾਰਕੀਟ ਸ਼ੇਅਰ ਹਾਸਲ ਕਰਨ ਦੇ ਸਾਡੇ ਅਭਿਲਾਸ਼ੀ ਟੀਚੇ ਨੂੰ ਹਾਸਲ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਸਾਨੂੰ ਲਗਦਾ ਹੈ ਕਿ ਮਿਡ-ਐੱਸ. ਯੂ. ਵੀ. ਸੈਗਮੈਂਟ ’ਚ ਵਿਕਾਸ ਦੀਆਂ ਭਾਰੀ ਸੰਭਾਵਨਾਵਾਂ ਹਨ ਅਤੇ ਨਵੀਂ ਸੇਲਟਾਸ ਇਸ ਦੇ ਪ੍ਰੀਮੀਅਮ ਸੈਗਮੈਂਟ ਨੂੰ ਅੱਗੇ ਵਧਾਏਗੀ।


Rakesh

Content Editor

Related News