ਨਵੀਂ ਲੁੱਕ ਤੇ ਫੀਚਰਜ਼ ਨਾਲ ਆ ਰਹੀ Kia Seltos Facelift, ਜਾਣੋ ਪੂਰੀ ਡਿਟੇਲ

12/19/2022 5:59:04 PM

ਆਟੋ ਡੈਸਕ- ਕੀਆ ਮੋਟਰਸ ਕਾਫੀ ਸਮੇਂ ਤੋਂ ਆਪਣੀ ਅਪਕਮਿੰਗ ਐੱਸ.ਯੂ.ਵੀ. Kia Seltos Facelift ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨੂੰ ਅਗਲੇ ਸਾਲ ਦੀ ਪਹਿਲੀ ਤਿਮਾਹੀ 'ਚ ਭਾਰਤੀ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਲੋਕ ਇਸ ਕਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਓ ਜਾਣਦੇ ਹਾਂ ਇਸ ਕਾਰ ਬਾਰੇ ਵਿਸਤਾਰ ਨਾਲ...

ਇੰਜਣ

Kia Seltos Facelift 'ਚ ਮਕੈਨੀਕਲ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਰਿਪੋਰਟਾਂ ਮੁਤਾਬਕ, ਇਸ ਵਿਚ 2.0 ਲੀਟਰ 4 ਸਿਲੰਡਰ ਪੈਟਰੋਲ ਇੰਜਣ ਦੇਖਣ ਨੂੰ ਮਿਲੇਗਾ, ਜੋ 146 ਬੀ.ਐੱਚ.ਪੀ. ਦੀ ਪਾਵਰ ਅਤੇ 179 ਨਿਊਟਨ ਮੀਟਰ ਟਾਰਕ ਜਨਰੇਟ ਕਰ ਸਕੇਗਾ। Kia Seltos Facelift 'ਚ 1.6 ਲੀਟਰ 4-ਸਿਲੰਡਰ ਟਰਬੋਚਾਰਜਡ ਪੈਟਰੋਲ ਇੰਜਣ ਵੀ ਦਿੱਤਾ ਜਾ ਸਕਦਾ ਹੈ, ਜੋ 175 ਬੀ.ਐੱਚ.ਪੀ. ਦੀ ਪਾਵਰ ਅਤੇ 264 ਨਿਊਟਨ ਮੀਟਰ ਟਾਰਕ ਜਨਰੇਟ ਕਰਨ 'ਚ ਸਮਰਥ ਹੋਵੇਗਾ।

ਲੁੱਕ ਅਤੇ ਫੀਚਰਜ਼

2023 Kia Seltos Facelift 'ਚ ਨਵੀਂ ਫਰੰਟ ਗਰਿੱਲ, ਨਵੀਂ ਹੈੱਡਲੈਂਪ ਅਤੇ ਨਵੇਂ ਫਰੰਟ ਬੰਪਰ ਦੇ ਨਾਲ ਹੀ ਕੁਝ ਕਾਸਮੈਟਿਕ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਰੀਡਿਜ਼ਾਈਨਡ ਸਟੀਅਰਿੰਗ ਵ੍ਹੀਲ, ਬਿਹਤਰ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਅਪਡੇਟਿਡ ਕੁਨੈਕਟਿਡ ਕਾਰ ਟਕਨਾਲੋਜੀ ਅਤੇ ਮਲਟੀਪਲ ਏਅਰਬੈਗਸ ਵਰਗੇ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ। 

ਦੱਸ ਦੇਈਏ ਕਿ Kia Seltos ਭਾਰਤ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਐੱਸ.ਯੂ.ਵੀ. 'ਚੋਂ ਇਕ ਹੈ। ਪਹਿਲੀ ਵਾਰ ਇਸਨੂੰ ਭਾਰਤ 'ਚ 2019 'ਚ ਲਾਂਚ ਕੀਤਾ ਗਿਆ ਸੀ। ਪਿਛਲੇ 3 ਸਾਲਾਂ 'ਚ ਸੇਲਟੋਸ 'ਚ ਕਈ ਵਾਰ ਬਦਲਾਅ ਕੀਤੇ ਹਨ ਅਤੇ ਇਸਦੇ ਕੁਝ ਨਵੇਂ ਵੇਰੀਐਂਟਸ ਵੀ ਜੋੜੇ ਹਨ। ਲਾਂਚ ਹੋਣ 'ਤੇ ਸੇਲਟੋਸ Hyundai Creta, Volkswagen Taigun, Skoda Kushaq ਅਤੇ MG Astor ਨੂੰ ਟੱਕਰ ਦੇਵੇਗੀ।


Rakesh

Content Editor

Related News