ਕੀਆ ਨੇ ਪੇਸ਼ ਕੀਤੀ ਮੇਡ ਇਨ ਇੰਡੀਆ ‘ਕਾਰੇਂਸ’, ਮਾਰਚ 2022 ਹੋਵੇਗੀ ਲਾਂਚ

Friday, Dec 17, 2021 - 10:58 AM (IST)

ਕੀਆ ਨੇ ਪੇਸ਼ ਕੀਤੀ ਮੇਡ ਇਨ ਇੰਡੀਆ ‘ਕਾਰੇਂਸ’, ਮਾਰਚ 2022 ਹੋਵੇਗੀ ਲਾਂਚ

ਆਟੋ ਡੈਸਕ– ਕੀਆ ਇੰਡੀਆ ਨੇ ਭਾਰਤੀ ਬਾਜ਼ਾਰ ’ਚ ਆਪਣੇ ਚੌਥੇ ਪ੍ਰੋਡਕਟ ‘ਕਾਰੇਂਸ’ ਨੂੰ ਪੇਸ਼ ਕਰ ਦਿੱਤਾ ਹੈ। ‘ਕਾਰੇਂਸ’ ਇਕ ਥ੍ਰੀ ਰੋ ਰੀਕ੍ਰਿਏਸ਼ਨਲ ਵ੍ਹੀਕਲ ਹੈ, ਜਿਸ ਨੂੰ ਕਿ ਭਾਰਤ ’ਚ ਬਣਾਇਆ ਗਿਆ ਹੈ। ਇਸ ਪ੍ਰੋਡਕਟ ਦਾ ਗਲੋਬਲ ਡੈਬਯੂ ਵੀਰਵਾਰ ਨੂੰ ਦਿੱਲੀ ’ਚ ਹੋਇਆ। ਰੀਕ੍ਰਿਏਸ਼ਨਲ ਵ੍ਹੀਕਲ ਤੋਂ ਮਤਲਬ ਅਜਿਹੇ ਵ੍ਹੀਕਲ ਤੋਂ ਹੈ ਜੋ ਐੱਮ. ਪੀ. ਵੀ. ਅਤੇ ਐੱਸ. ਯੂ. ਵੀ. ਦਾ ਰਲਿਆ-ਮਿਲਿਆ ਵਰਜ਼ਨ ਹੋਵੇ। ‘ਕਾਰੇਂਸ’ ਐੱਸ. ਯੂ. ਵੀ. ਵਾਂਗ ਹੀ ਦਿਖਾਈ ਦਿੰਦੀ ਹੈ ਅਤੇ ਨਾਲ ਦੇ ਨਾਲ ਇਕ ਐੱਮ. ਪੀ. ਵੀ. (ਮਲਟੀ ਪਰਪਜ਼ ਵ੍ਹੀਕਲ) ਵਾਂਗ ਹਰ ਲੋੜ ਨੂੰ ਪੂਰਾ ਕਰਨ ਵਾਲੀ ਵੀ ਹੈ। ਸਭ ਤੋਂ ਖਾਸ ਹਨ ਇਸ ਦੇ ਸੇਫਟੀ ਫੀਚਰਸ ਅਤੇ ਵ੍ਹੀਲਬੇਸ, ਜੋ ਇਸ ਨੂੰ ਇਸ ਦੇ ਸੈਗਮੈਂਟ ਦੀਆਂ ਦੂਜੀਆਂ ਗੱਡੀਆਂ ਅਤੇ ਵੱਖ ਅਤੇ ਬਿਹਤਰੀਨ ਬਣਾਉਣਗੇ। ਦੱਸ ਦਈਏ ਕਿ ਪਹਿਲਾਂ ਤੋਂ ਭਾਰਤੀ ਬਾਜ਼ਾਰ ’ਚ ਮੌਜੂਦ ਕੀਆ ਦੀ ਸੇਲਟੋਸ, ਸੋਨੇਟ ਅਤੇ ਕਾਰਨੀਵਲ ਨੂੰ ਚੰਗਾ ਹੁੰਗਾਰਾ ਮਿਲ ਚੁੱਕਾ ਹੈ ਅਤੇ ਹੁਣ ‘ਕਾਰੇਂਸ’ ਦੀ ਵਾਰੀ ਹੈ। ਡੈਬਯੂ ਮੌਕੇ ਕੀਆ ਇੰਡੀਆ ਦੇ ਵਾਈਸ ਪ੍ਰਧਾਨ, ਮਾਰਕੀਟਿੰਗ ਐਂਡ ਸੇਲਜ਼ ਹੈੱਡ ਹਰਦੀਪ ਸਿੰਘ ਬਰਾੜ ਨਾਲ ਵਿਸ਼ੇਸ਼ ਗੱਲਬਾਤ ਹੋਈ। ਕੀ ਖਾਸ ਹੈ ਇਸ ਗੱਡੀ ’ਚ ਆਓ ਜਾਣਦੇ ਹਾਂ 5 ਪੁਆਇੰਟਸ ’ਚ :

ਇਹ ਵੀ ਪੜ੍ਹੋ– Tesla ਨੂੰ ਭਾਰਤ ’ਚ 3 ਹੋਰ ਮਾਡਲ ਲਾਂਚ ਕਰਨ ਦੀ ਮਿਲੀ ਮਨਜ਼ੂਰੀ

PunjabKesari

ਐਕਸਟੀਰੀਅਰ
ਡਿਜਾਈਨ ਦੇ ਮਾਮਲੇ ’ਚ ਕਾਰੇਂਸ ਐੱਸ. ਯੂ. ਵੀ. ਵਾਂਗ ਹੀ ਦਿਖਾਈ ਦਿੰਦੀ ਹੈ, ਇਹ ਕਾਫੀ ਸਟਾਈਲਿਸ਼ ਹੈ। ਇਸ ਦਾ ਫਰੰਟ ਸਪੋਰਟੀ ਲਗਦਾ ਹੈ। ਕਾਰੇਂਸ ਵਿਚ ਕੀਆ ਦੀ ਸਿਗਨੇਚਰ ਵਾਈ-ਸ਼ੇਪਡ ਐੱਲ. ਈ. ਡੀ. ਡੇਅ-ਟਾਈਮ ਰਨਿੰਗ ਲੈਂਪ ਅਤੇ ਰੇਡੀਏਟਰ ਗ੍ਰਿਲ ਮਿਲਦੀ ਹੈ। ਇਸ ’ਚ ਸ਼ਾਰਪਐੱਜ ਕਰੈਕੇਟਰ ਲਾਈਨ ਵੀ ਹੈ ਜੋ ਹੈੱਡਲੈਂਪਸ ਤੋਂ ਸ਼ੁਰੂ ਹੁੰਦੀ ਹੈ ਅਤੇ ਡੋਰਜ਼ ’ਚ ਮਿਲਦੀ ਹੈ। ਇਸ ਦੀ ਸਾਈਡ ਪ੍ਰੋਫਾਈਲ ਬੋਲਡ ਹੈ। ਰੀਅਰ ’ਚ ਕਾਰੇਂਸ ਨੂੰ ਰੈਪ-ਅਰਾਊਂਡ ਐੱਲ. ਈ. ਡ. ਟੇਲ ਲੈਂਪਸ ਮਿਲਦੀ ਹੈ ਜੋ ਇਕ ਸਲਿੱਮ ਐੱਲ. ਈ. ਡੀ. ਸਟ੍ਰਿਪ ਨਾਲ ਜੁੜੀ ਹੁੰਦੀ ਹੈ। ਇਸ ਦਾ ਵ੍ਹੀਲਬੇਸ 2780 ਮਿ. ਮੀ. ਦਾ ਹੈ, ਜੋ ਇਸ ਸੈਗਮੈਂਟ ’ਚ ਸਭ ਤੋਂ ਲੰਮਾ ਹੈ। ਦਿਲਚਸਪ ਗੱਲ ਇਹ ਹੈ ਕਿ ਟੋਯੋਟਾ ਇਨੋਵਾ ਦੀ ਤੁਲਨਾ ’ਚ ਕਾਰੇਂਸ ਦੀ ਵ੍ਹੀਲਬੇਸ 30 ਮਿ. ਮੀ. ਵੱਧ ਹੈ, ਹਾਲਾਂਕਿ ਕੁੱਲ ਲੰਬਾਈ ’ਚ ਟੋਯੋਟਾ ਇਨੋਵਾ ਲੰਮੀ ਹੈ।

ਇਹ ਵੀ ਪੜ੍ਹੋ– 2023 ਤਕ ਲਾਂਚ ਹੋਵੇਗੀ ਕਿਫਾਇਤੀ ਰੇਂਜ ਵਾਲੀ ਐੱਮ.ਜੀ. ਦੀ ਇਲੈਕਟ੍ਰਿਕ ਕਾਰ

PunjabKesari

ਇੰਟੀਰੀਅਰ
ਇੰਟੀਰੀਅਰ ਕੀਆ ਕਾਰੇਂਸ ਦਾ ਇੰਟੀਰੀਅਰ ਫੀਚਰਸ ਨਾਲ ਭਰਿਆ ਹੋਇਆ ਹੈ। ਇਸ ਦੇ ਕੈਬਨਿ ’ਚ ਕਾਫੀ ਸਪੇਸ ਹੈ। ਰੈਪ-ਅਰਾਊਂਡ ਡੈਸ਼ਬੋਰਡ ਕਾਫੀ ਮਾਡਰਨ ਦਿਖਾਈ ਦਿੰਦਾ ਹੈ। ਇਸ ਦੇ ਟੌਪ ਵੇਰੀਐਂਟ ’ਚ 10.25 ਇੰਚ ਦੀ ਇੰਫੋਟੇਨਮੈਂਟ ਸਕ੍ਰੀਨ ਮਿਲਦੀ ਹੈ ਜੋ ਡੈਸ਼ਬੋਰਡ ਦੇ ਸੈਂਟਰ ’ਚ ਹੈ। ਇਸ ਸਕ੍ਰੀਨ ਦੇ ਠੀਕ ਹੇਠਾਂ ਏ. ਸੀ. ਵੇਂਟ ਦਿੱਤੇ ਗਏ ਹਨ। ਇਸ ’ਚ ਕਲਸਾਈਮੇਟ ਕੰਟਰੋਲ ਨੂੰ ਆਪਰੇਟ ਕਰਨ ਲਈ ਟਾਗਲ ਸਵਿੱਚ ਨਲਾ ਇਕ ਨਵਾਂ ਟੱਚ ਬੇਸਡ ਪੈਨਲ ਵੀ ਮਿਲਦਾ ਹੈ। ਇਸ ਦੇ ਨਾਲ ਇਕ ਮਲਟੀ ਫੰਕਸ਼ਨ ਸਟੀਅਰਿੰਗ ਵ੍ਹੀਲ ਵੀ ਮਿਲਦਾ ਹੈ। ਡੋਰ ਪਾਕੇਟ ’ਚ ਤੁਸੀਂ 3 ਪਾਣੀ ਦੀਆਂ ਬੋਤਲਾਂ ਨੂੰ ਆਰਾਮ ਨਾਲ ਰੱਖ ਸਕਦੇ ਹੋ।

ਇਹ ਵੀ ਪੜ੍ਹੋ– ਹੁੰਡਈ ਦੀ ਵੱਡੀ ਯੋਜਨਾ: 2028 ਤਕ ਭਾਰਤੀ ਬਾਜ਼ਾਰ ’ਚ ਉਤਾਰੇਗੀ 6 ਨਵੀਆਂ ਇਲੈਕਟ੍ਰਿਕ ਕਾਰਾਂ

PunjabKesari

ਸਿਟਿੰਗ ਅਰੇਂਜਮੈਂਟ
ਸਿਟਿੰਗ ਅਰੇਂਜਮੈਂਟ ਦੀ ਗੱਲ ਕਰੀਏ ਤਾਂ ਕਾਰੇਂਸ ’ਚ 6 ਅਤੇ 7 ਸੀਟਰ ਕਾਨਫੀਗਰੇਸ਼ਨ ਮਿਲੇਗੀ। ਸਾਰੀਆਂ ਸੀਟਾਂ ਵੈਂਟੀਲੇਟੇਡ ਹਨ। ਇਸ ਤੋਂ ਇਲਾਵਾ ਥਰਡ-ਰੋ ਤੱਕ ਆਸਾਨੀ ਨਾਲ ਪਹੁੰਚਣ ਲਈ ਇਸ ’ਚ ਇਲੈਕਟ੍ਰੀਕਲੀ ਪਾਵਰਡ ਵਨ ਟਨ ਬਟਨ ਦਿੱਤਾ ਗਿਆ ਹੈ, ਜਿਸ ਨਾਲ ਸੀਟ ਆਸਾਨੀ ਨਾਲ ਡਬਲ ਫੋਡ ਹੋ ਜਾਂਦੀ ਹੈ।

ਇਹ ਵੀ ਪੜ੍ਹੋ– ਰਾਇਲ ਐਨਫੀਲਡ ਨੇ ਵਿਖਾਈ Hunter 350 ਦੀ ਝਲਕ, ਜਾਣੋ ਕਦੋਂ ਹੋਵੇਗੀ ਲਾਂਚ

PunjabKesari

ਇੰਜਣ ਆਪਸ਼ਨਸ
ਕਾਰੇਂਸ ’ਚ ਮਲਟੀਪਲ ਇੰਜਣ ਆਪਸ਼ਨਸ ਮਿਲਣ ਦੀ ਉਮੀਦ ਹੈ, ਜਿਸ ’ਚੋਂ 2 ਪੈਟਰੋਲ ਅਤੇ 1 ਡੀਜ਼ਲ ਇੰਜਣ ਹੋ ਸਕਦਾ ਹੈ। ਪੈਟਰੋਲ ਇੰਜਣ ’ਚ ਇਕ 1.5 ਲਿਟਰ ਨਾਰਮਲ ਜਦ ਕਿ ਦੂਜਾ 1.4 ਲਿਟਰ ਟਰਬੋਚਾਰਜਡ ਹੋਵੇਗਾ। ਇਸ ਦਾ ਡੀਜ਼ਲ ਇੰਜਣ 1.5 ਲਿਟਰ ਹੋਣ ਦੀ ਉਮੀਦ ਹੈ। ਪੈਟਰੋਲ ਇੰਜਣ ’ਚ ਡੀ. ਸੀ. ਟੀ. ਆਟੋਮੈਟਿਕ ਟ੍ਰਾਂਸਮਿਸ਼ਨ ਚੁਆਇਸ ਮਿਲਣ ਦੀ ਸੰਭਾਵਨਾ ਹੈ ਜਦ ਕਿ ਡੀਜ਼ਲ ਇੰਜਣ ਨੂੰ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ– ਯੂਰੋ NCAP ਦੇ ਕ੍ਰੈਸ਼ ਟੈਸਟ ’ਚ ਜ਼ੀਰੋ-ਰੇਟਿੰਗ ਨਾਲ ਫੇਲ੍ਹ ਹੋਈ Hyundai Tucson​​​​​​​

PunjabKesari

ਅਨੁਮਾਨਿਤ ਲਾਂਚ ਅਤੇ ਕੀਮਤ
ਕੀਆ ਕਾਰੇਂਸ ਅਗਲੇ ਸਾਲ ਫਰਵਰੀ ਜਾਂ ਮਾਰਚ ’ਚ ਲਾਂਚ ਹੋ ਸਕਦੀ ਹੈ। ਲਾਂਚ ਹੋਣ ’ਤੇ ਕਾਰੇਂਸ ਮਾਰੂਤੀ ਸੁਜ਼ੂਕੀ ਐਕਸ. ਐੱਲ. 6 ਨੂੰ ਟੱਕਰ ਦੇਵੇਗੀ ਜੋ ਅਗਲੇ ਸਾਲ ਫੇਸਲਿਫਟ ਹੋਣ ਵਾਲੀ ਹੈ। ਇਸ ਦਾ ਮੁਕਾਬਲਾ ਹੁੰਡਈ ਅਲਕਜ਼ਾਰ ਅਤੇ ਬਰਾਬਰ ਕੀਮਤ ਵਾਲੇ 3-ਰਾ ਵ੍ਹੀਕਲਸ ਨਾਲ ਦੇਖਣ ਨੂੰ ਮਿਲੇਗਾ। ਇਸ ਦੀ ਅਨੁਮਾਨਿਤ ਸ਼ੁਰੂਆਤੀ ਕੀਮਤ 15 ਲੱਖ ਰੁਪਏ (ਐਕਸ ਸ਼ੋਅ-ਰੂਮ) ਤੱਕ ਹੋ ਸਕਦੀ ਹੈ।

ਇਹ ਵੀ ਪੜ੍ਹੋ– ਭਾਰਤ ਤੋਂ ਬਾਅਦ ਹੁਣ ਜਪਾਨ ’ਚ ਵੀ ਲਾਂਚ ਹੋਇਆ 2021 Royal Enfield Himalayan​​​​​​​


author

Rakesh

Content Editor

Related News