ਕੀ-ਬੋਰਡਸ ਵੀ ਲੀਕ ਕਰ ਸਕਦੇ ਹਨ ਨਿੱਜੀ ਜਾਣਕਾਰੀ
Saturday, Jul 30, 2016 - 09:44 AM (IST)
ਜਲੰਧਰ : ਇੰਟਰਨੈੱਟ ਨਾਲ ਜੁੜੀ ਹਰ ਡਿਵਾਈਜ਼ ਜਾਂ ਸਰਵਿਸ ਸਾਈਬਰ ਕ੍ਰਾਈਮ ਦੇ ਨਿਸ਼ਾਨੇ ''ਤੇ ਰਹਿੰਦੀ ਹੈ ਪਰ ਹੁਣ ਕੀ-ਬੋਰਡ ਵੀ ਸਾਈਬਰ ਹਮਲੇ ਦੀ ਲਪੇਟ ਵਿਚ ਹਨ ਅਤੇ ਇਸ ਤੋਂ ਯੂਜ਼ਰ ਦਾ ਨਿੱਜੀ ਡਾਟਾ ਵੀ ਖਤਰੇ ਵਿਚ ਹੈ। ਵਾਇਰਲੈੱਸ ਕੀ-ਬੋਰਡ ਦਾ ਪ੍ਰਯੋਗ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਕ ਅਜਿਹੇ ਸਾਈਬਰ ਅਟੈਕ ਦੀ ਜਾਣਕਾਰੀ ਸਾਹਮਣੇ ਆਈ ਹੈ ਜੋ ਤੁਹਾਡੀ ਨਿੱਜੀ ਜਾਣਕਾਰੀ ਕੁਝ ਸਕਿੰਟਾਂ ਵਿਚ ਹੀ ਲੀਕ ਕਰ ਸਕਦਾ ਹੈ।
ਸਾਈਬਰ ਸਕਿਓਰਿਟੀ ਫਰਮ ਬੈਸਟਿਲ ਦੀ ਇਕ ਰਿਪੋਰਟ ਮੁਤਾਬਿਕ ਕੀ-ਸਨਿਫਰ ਇਕ ਅਜਿਹਾ ਸਾਈਬਰ ਅਟੈਕ ਹੈ ਜਿਸ ਨੇ ਕਈ ਕੰਪਨੀਆਂ ਦੇ ਵਾਇਰਲੈੱਸ ਕੀ-ਬੋਰਡਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਵਿਚ ਐੱਚ. ਪੀ., ਤੋਸ਼ੀਬਾ, ਕੈਂਜ਼ਿੰਗਟਨ, ਇਨਸੈਗਨਿਆ, ਰੇਡੀਓ ਸਟੇਕ ਅਤੇ ਜਨਰਲ ਇਲੈਕਟ੍ਰਿਕ ਜਿਹੇ ਬ੍ਰਾਂਡਜ਼ ਦੇ ਕੀ-ਬੋਰਡਸ ਸ਼ਾਮਿਲ ਹਨ ।
ਇਸ ਅਟੈਕ ''ਚ ਕੀ-ਸਨਿਫਰ ਥਰਡ ਪਾਰਟੀ ਨੂੰ ਤੁਹਾਡੇ ਵਾਇਰਲੈੱਸ ਕੀ-ਬੋਰਡ ਦਾ ਰਿਮੋਟ ਐਕਸੈੱਸ ਪ੍ਰੋਵਾਈਡ ਕਰਵਾ ਦਿੰਦਾ ਹੈ, ਜਿਸ ਨਾਲ ਕੋਈ ਵੀ ਤੁਹਾਡੇ ਵੱਲੋਂ ਦਬਾਈਆਂ ਗਈਆਂ ਕੀ-ਬੋਰਡ ਦੀਆਂ ਕੀਜ਼ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਦੱਸ ਦੇਈਏ ਕਿ ਕੀ-ਸਨਿਫਰ 250 ਫੁੱਟ ਦੀ ਦੂਰੀ ਤੋਂ ਇਸ ਅਟੈਕ ਨੂੰ ਸੰਭਵ ਬਣਾ ਸਕਦਾ ਹੈ ਤੇ ਕੀ-ਸਨਿਫਰ ਸਾਰਾ ਡਾਟਾ ਟੈਕਸਟ ''ਚ ਪ੍ਰੋਵਾਈਡ ਕਰਵਾਉਂਦਾ ਹੈ, ਜਿਸ ਨਾਲ ਤੁਹਾਡੇ ਕ੍ਰੈਡਿਟ ਕਾਰਡ ਨੰਬਰ ਤੇ ਪਾਸਵਰਡ ਸੁਰੱਖਿਅਤ ਬਿਲਕੁਲ ਨਹੀਂ ਹਨ। ਜੇ ਤੁਸੀਂ ਵੀ ਉਪਰ ਲਿਖੇ ਬ੍ਰਾਂਡਜ਼ ''ਚੋਂ ਕੋਈ ਵਾਇਰਲੈੱਸ ਕੀ-ਬੋਰਡ ਦੀ ਵਰਤੋਂ ਕਰਦੇ ਹੋ ਤਾਂ ਸਾਡੀ ਇਹੋ ਸਲਾਹ ਹੈ ਕਿ ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਕਿਸੇ ਵਾਇਰ ਵਾਲੇ ਕੀ-ਬੋਰਡ ਦੀ ਵਰਤੋਂ ਕਰੋ।
