Kawasaki ਨੇ ਭਾਰਤ ''ਚ ਲਾਂਚ ਕੀਤੀ ਨਵੀਂ ZX-10RR, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Sunday, Mar 12, 2017 - 06:39 PM (IST)

Kawasaki ਨੇ ਭਾਰਤ ''ਚ ਲਾਂਚ ਕੀਤੀ ਨਵੀਂ ZX-10RR, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਜਲੰਧਰ : ਸਪੋਰਟਸ ਮੋਟਰਸਾਈਕਲਸ ਨੂੰ ਲੈ ਕੇ ਦੁਨੀਆ ਭਰ ''ਚ ਮਸ਼ਹੁਰ ਹੋਈ ਕੰਪਨੀ ਕਾਵਾਸਾਕੀ ਨੇ ਆਪਣੀ ਨਵੀਂ ਮੋਟਰਸਾਈਕਲ ZX-10RR ਸੁਪਰਸਪੋਰਟ ਨੂੰ ਭਾਰਤ ''ਚ ਲਾਂਚ ਕਰ ਦਿੱਤੀ ਹੈ। ਇਸ ਸਪੋਰਟਸਬਾਈਕ ਦੀ ਭਾਰਤ ''ਚ ਕੀਮਤ 21.90 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈਆਂ ਹਨ। ਇਸ ਸਪੋਰਟਸਬਾਈਕ ਦੇ ਦੁਨੀਆਂ ਭਰ ''ਚ ਸਿਰਫ 500 ਯੂਨਿਟ ਹੀ ਬਣਾਏ ਜਾਣਗੇ ਅਤੇ ਇਨਾਂ ''ਚੋਂ ਕੁੱਝ ਹੀ ਭਾਰਤ ''ਚ ਉਪਲੱਬਧ ਹੋਣਗੇ। ਕਾਵਾਸਾਕੀ ਦੀ ਮੌਜੂਦਾ Ninja ZX-10R ''ਤੇ ਆਧਾਰਿਤ ਇਸ ਮੋਟਰਸਾਈਕਲ ਨੂੰ ਮੈਟ ਬਲੈਕ ਕਲਰ ਆਪਸ਼ਨ ''ਚ ਪੇਸ਼ ਕੀਤਾ ਗਿਆ ਹੈ।

ਇੰਜਣ -
ਕਾਵਾਸਾਕੀ ਦੀ ਇਸ ਨਵੀਂ ਬਿਹਤਰੀਨ ਮੋਟਰਸਾਈਕਲ ''ਚ ਕਾਰਬਨ ਕੋਟਿਡ 998 ਸੀ. ਸੀ ਦਾ ਇੰਜਣ ਲਗਾ ਹੈ ਜੋ 13,000 ਆਰ. ਪੀ. ਐੱਮ ''ਤੇ 197 ਬੀ. ਐੱਚ. ਪੀ ਦੀ ਪਾਵਰ ਅਤੇ 113.5 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

kawasaki ZX-10RR
ਇਸ ਸਪੋਰਟਸ ਮੋਟਰਸਾਈਕਲ ''ਚ 7 ਸਪੋਕ ਐਲੂਮਿਨੀਅਮ ਅਲੌਏ ਵ੍ਹੀਲਸ ਲਗੇ ਹਨ ਜੋ ਲੋਕਾਂ ਨੂੰ ਮੋਟਰਸਾਈਕਲ ਦੀ ਵੱਲ ਆਕਰਸ਼ਤ ਕਰਦੇ ਹਨ।  ਭਾਰਤ ''ਚ ਲਾਂਚ ਹੋਣ ਤੋਂ ਪਹਿਲਾਂ ਇਸ ਸਪੋਰਟਸ ਬਾਈਕ ਨੂੰ ਕੁਮਾਮੋਟੋ, ਜਾਪਾਨ ''ਚ ਮੌਜੂਦ ਕੰਪਨੀ ਦੇ ਅਫੀਸ਼ਿਅਲ ਰੇਸ ਟ੍ਰੈਕ ''ਤੇ ਟੈਸਟ ਕੀਤਾ ਗਿਆ ਹੈ। ਕਾਵਾਸਾਕੀ ਨੇ ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਭਾਰਤ ''ਚ ਇਸ ਸਪੋਰਟਸ ਬਾਈਕ ਦੇ ਕਿੰਨੇ ਯੂਨੀਟ ਉਪਲੱਬਧ ਕੀਤੇ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਕਾਵਾਸਾਕੀ ਇਸ ਤੋਂ ਇਲਾਵਾ ਦਾ Z900 ਮਾਡਲ ਨੂੰ ਵੀ ਪੇਸ਼ ਕਰੇਗੀ ਜੋ ਕੰਪਨੀ ਦੇ ਮੌਜੂਦਾ Z800 ਨੂੰ ਰਿਪਲੇਸ ਕਰੇਗਾ।


Related News