ਇਸ ਬਾਈਕ ''ਤੇ ਮਿਲ ਰਹੀ ਹੈ 25,000 ਰੁਪਏ ਦੀ ਛੋਟ

Tuesday, May 31, 2016 - 02:41 PM (IST)

ਇਸ ਬਾਈਕ ''ਤੇ ਮਿਲ ਰਹੀ ਹੈ 25,000 ਰੁਪਏ ਦੀ ਛੋਟ
ਜਲੰਧਰ— ਬਾਈਕ ਦੇ ਦਿਵਾਨਿਆਂ ਲਈ ਇਕ ਚੰਗੀ ਖਬਰ ਇਹ ਹੈ ਕਿ ਜਪਾਨ ਦੀ ਮਲਟੀਨੈਸ਼ਨਲ ਮੋਟਰਸਾਈਕਲ ਮੈਨੂਫੈਕਚਰਰ ਕੰਪਨੀ ਕਾਵਾਸਾਕੀ ਨੇ ਭਾਰਤ ''ਚ ਆਪਣੀ Kawasaki''s ER-6n ਬਾਈਕ ''ਤੇ 25,000 ਰੁਪਏ ਦੀ ਛੋਟ ਦੇ ਦਿੱਤੀ ਹੈ, ਜਿਸ ਨਾਲ ਇਸ ਬਾਈਕ ਦੀ ਕੀਮਤ 5.37 ਲੱਖ ਰੁਪਏ ਤੋਂ ਘੱਟ ਕੇ 5.12 ਲੱਖ ਰੁਪਏ (ਐਕਸ ਸ਼ੋਅਰੂਮ ਮੁੰਬਈ) ਰਹਿ ਗਈ ਹੈ। 
ਇਸ ਬਾਈਕ ''ਚ 649 ਸੀ.ਸੀ. ਟਵਿਨ ਸਿਲੈਂਡਰ, ਫੋਰ-ਸਟ੍ਰੋਕ, ਲਿਕੁਇੱਡ -ਕੂਲਡ ਇੰਜਣ ਦਿੱਤਾ ਗਿਆ ਹੈ ਜੋ ਫਿਊਲ-ਇੰਜੈੱਕਟਿਡ ਤਕਨੀਕ ਨਾਲ 71.1 ਬੀ.ਐੱਚ.ਪੀ. ਦੀ ਪਾਵਰ ਅਤੇ 63.7 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਜ਼ਿਕਰਯੋਗ ਹੈ ਕਿ ਕਾਵਾਸਾਕੀ ਨੇ ਇਸ ਬਾਈਕ ਨੂੰ 2014 ''ਚ ਪੇਸ਼ ਕੀਤਾ ਸੀ ਅਤੇ ਇਹ ਕੰਪਨੀ ਦੀ ਇਕ ਹੋਰ ਬਾਈਕ ਨਿੰਜਾ 650 Sport Tourer ਦਾ ਰੋਡਸਟਰ ਵਰਜ਼ ਹੈ।

Related News