ਇਸ ਬਾਈਕ ਦੀ ਕੀਮਤ ''ਚ ਹੋਈ 40,000 ਰੁਪਏ ਦੀ ਕਟੌਤੀ
Wednesday, Aug 03, 2016 - 01:40 PM (IST)

ਜਲੰਧਰ - ਅਮਰੀਕੀ ਮੋਟਰਸਾਈਕਲ ਨਿਰਮਾਤਾ ਕੰਪਨੀ Kawasaki ਨੇ ਆਪਣੇ ਮਿੱਡ - ਵੇਟ ਸਪੋਰਟਸਬਾਈਕ Ninja 650 ਦੀ ਕੀਮਤ ''ਚ 40,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਬਾਈਕ ਦੀ ਪਹਿਲਾਂ ਕੀਮਤ 5 ਲੱਖ 37 ਹਜ਼ਾਰ ਰੁਪਏ ਸੀ ਹੁਣ ਇਹ ਬਾਇਕ 4 ਲੱਖ 97 ਹਜ਼ਾਰ ਰੁਪਏ (ਐਕਸ-ਸ਼ੋ-ਰੂਮ, ਦਿੱਲੀ) ''ਚ ਮਿਲੇਗੀ । ਕੰਪਨੀ ਨੇ 120 ਸਾਲ ਦੀ ਵਰ੍ਹੇ ਗੰਢ ਸਮਾਰੋਹ ਮਨਾਉਂਦੇ ਹੋਏ ਇਸ ਬਾਈਕ ਦੇ 2015 ਮਾਡਲ ''ਤੇ ਇਸ ਕਟੌਤੀ ਨੂੰ ਲਾਗੂ ਕੀਤਾ ਹੈ।
ਇਸ ਬਾਈਕ ਦੀਆਂ ਖਾਸਿਅਤਾਂ -
ਨਿੰਜਾ 650 ''ਚ 649cc ਟਵਿਨ-ਸਿਲੈਂਡਰ ਲਿਕਵਿਡ-ਕੂਲਡ ਇੰਜਣ ਲਗਾ ਹੈ ਜੋ 6-ਸਪੀਡ ਟਰਾਂਸਮਿਸ਼ਨ ਨਾਲ ਲੈਸ ਹੈ। ਇਹ ਬਾਈਕ 72-PS ਪਾਵਰ ਅਤੇ 63.7 Nm ਦਾ ਟਾਰਕ ਜਨਰੇਟ ਕਰਦੀ ਹੈ । ਇਸ ਬਾਈਕ ਨੂੰ ਟਵਿਨ-ਟਰਬੋ ਸਟੀਲ ਫਰੇਮ ''ਤੇ ਬਣਾਇਆ ਗਿਆ ਹੈ। 41 mm ਟੈਲੀਸਕੋਪਿਕ ਫ੍ਰੰਟ ਫੋਰਕ ਦੇ ਨਾਲ ਇਸ ਬਾਈਕ ਦੇ ਰਿਅਰ ''ਚ ਮੋਨੋਸ਼ਾਕ ਲਗਾ ਹੈ। ਬ੍ਰੇਕਿੰਗ ਦੀ ਗੱਲ ਕੀਤੀ ਜਾਵੇ ਤਾਂ ਬਾਈਕ ਦੇ ਫ੍ਰੰਟ ''ਚ 300 mm ਟਵਿਨ ਪੇਟਲ ਡਿਸਕ ਬ੍ਰੇਕ ਅਤੇ ਰਿਅਰ ''ਚ 220 mm ਪੇਟਲ ਡਿਸਕ ਬ੍ਰੇਕ ਲੱਗੀ ਹੈ।