ਕਾਵਾਸਾਕੀ ਮੋਟਰਸ ਇੰਡੀਆ ਨੇ Z900 ਮੋਟਰਸਾਈਕਲ ’ਚ ਸ਼ਾਮਲ ਕੀਤੇ ਇਹ ਅਪਡੇਟਸ

Saturday, Dec 25, 2021 - 02:34 PM (IST)

ਕਾਵਾਸਾਕੀ ਮੋਟਰਸ ਇੰਡੀਆ ਨੇ Z900 ਮੋਟਰਸਾਈਕਲ ’ਚ ਸ਼ਾਮਲ ਕੀਤੇ ਇਹ ਅਪਡੇਟਸ

ਆਟੋ ਡੈਸਕ– ਕਾਵਾਸਾਕੀ ਮੋਟਰਜ਼ ਇੰਡੀਆ ਨੇ ਵੀ ਆਪਣੇ ਮੋਟਰਸਾਈਕਲ Z900 ਲਈ ਕਲਰ ਅਪਡੇਟ ਦਾ ਐਲਾਨ ਕੀਤਾ ਹੈ। ਯਾਨੀ ਹੁਣ ਕਾਵਾਸਾਕੀ Z900 'Candy Lime Green Type 3' ਕਲਰ ਸਕੀਮ ’ਚ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਮੌਜੂਦਾ ਸਮੇਂ ’ਚ ਇਹ ਮੋਟਰਸਾਈਕਲ ਮਟੈਲਿਕ ਸਪਾਰਕ ਬਲੈਕ ਰੰਗ ’ਚ ਹੀ ਉਪਲੱਬਧ ਸੀ। ਕਲਰ ਆਪਸ਼ਨ ਤੋਂ ਇਲਾਵਾ ਕੰਪਨੀ ਨੇ Z900 ਦੀ ਕੀਮਤ ’ਚ ਵਾਧਾ ਕੀਤਾ ਹੈ। 

PunjabKesari

ਕੰਪਨੀ ਦੁਆਰਾ ਵਧੀਆਂ ਗਈਆਂ ਕੀਮਤਾਂ 1 ਜਨਵਰੀ, 2022 ਤੋਂ ਲਾਗੂ ਹੋਣਗੀਆਂ। ਇਸਤੋਂ ਇਲਾਵਾ ਕੰਪਨੀ ਨੇ ਮੋਟਰਸਾਈਕਲ ’ਚ ਹੋਰ ਕੋਈ ਬਦਲਾਅ ਸ਼ਾਮਲ ਨਹੀਂ ਕੀਤੇ ਗਏ। ਇਸ ਵਿਚ ਮੌਜੂਦਾ ਬਾਈਕ ਦੀ ਤਰ੍ਹਾਂ ਹੀ ਰਾਈਡੋਲੋਜੀ ਐਪਲੀਕੇਸ਼ਨ ਦੇ ਨਾਲ 4.3 ਇੰਚ ਦਾ ਟੀ.ਐੱਫ.ਟੀ. ਕਲਰ ਇੰਸਟਰੂਮੈਂਟ ਕਲੱਸਟਰ ਅਤੇ ਸਮਾਰਟਫੋਨ ਕੁਨੈਕਟੀਵਿਟੀ ਦਾ ਆਪਸ਼ਨ ਦਿੱਤਾ ਗਿਆ ਹੈ। 

ਇਸ ਦੇ ਨਾਲ ਹੀ ਇਸ ਵਿਚ 948cc ਦਾ ਇੰਜਣ ਸ਼ਾਮਲ ਕੀਤਾ ਗਿਆ ਹੈ ਜੋ ਕਿ 123.6 bhp ਦੀ ਪਾਵਰ ਅਤੇ 98.6 Nmਦਾ ਟਾਰਕ ਜਨਰੇਟ ਕਰ ਸਕਦਾ ਹੈ ਅਤੇ ਇਸਦੇ ਇੰਜਣ ਨੂੰ 6-ਸਪੀਡ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਇਸ ਮਾਡਲ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ’ਚ ਇਸਦਾ ਟ੍ਰੈਕਸ਼ਨ ਕੰਟਰੋਲ ਸਿਸਟਮ, 2 ਪਾਵਰ ਮੋਡ- ਲੋਅ ਅਤੇ ਫੁਲ, 3 ਰਾਈਡਿੰਗ ਮੋਡ- ਸਪੋਰਟ, ਰੇਨ ਅਤੇ ਰੋਡ ਅਤੇ ਡਿਊਲ-ਚੈਨਲ ਏ.ਬੀ.ਐੱਸ. ਸ਼ਾਮਲ ਹਨ। 


author

Rakesh

Content Editor

Related News