ਕਾਰਬਨ ਨੇ ਸਸਤੀ ਕੀਮਤ ''ਚ ਲਾਂਚ ਕੀਤਾ 4ਜੀ ਸਮਾਰਟਫੋਨ

Monday, Sep 25, 2017 - 06:30 PM (IST)

ਜਲੰਧਰ- ਘਰੇਲੂ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਮੋਬਾਇਲਸ ਨੇ ਭਾਰਤ 'ਚ ਆਪਣੀ ਕੇ9 ਸੀਰੀਜ਼ ਦਾ  ਨਵਾਂ ਸਮਾਰਟਫੋਨ ਕੇ9 ਸਮਾਰਟ ਗ੍ਰੈਂਡ ਲਾਂਚ ਕਰ ਦਿੱਤਾ ਹੈ। ਕਾਰਬਨ ਕੇ9 ਸਮਾਰਟ ਗ੍ਰੈਂਡ ਦੀ ਕੀਮਤ 5,290 ਰੁਪਏ ਹੈ। ਇਹ ਸਮਾਰਟਫੋਨ ਬਲੈਕ ਅਤੇ ਸ਼ੈਂਪੇਨ ਕਲਰ ਵੇਰੀਐਂਟ 'ਚ ਮਿਲੇਗਾ ਜੋ ਪ੍ਰੀਮੀਅਮ ਮਟੈਲਿਕ ਬਲੈਕ ਪੈਨਲ ਦੇ ਨਾਲ ਆਉਂਦਾ ਹੈ। 
ਫੀਚਰਸ ਦੀ ਗੱਲ ਕਰੀਏ ਤਾਂ ਕਾਰਬਨ ਕੇ9 ਸਮਾਰਟ ਗ੍ਰੈਂਡ 'ਚ 5.2-ਇੰਚ ਦੀ ਐੱਫ.ਡਬਲਯੂ.ਵੀ.ਜੀ.ਏ. ਡਿਸਪੇਲਅ ਹੈ ਜੋ 2.5ਡੀ ਕਰਵਡ ਗਲਾਸ ਨਾਲ ਲੈਸ ਹੈ। ਸਮਾਰਟਫੋਨ 'ਚ ਇਕ 1.3 ਗੀਗਾਹਰਟਜ਼ ਕੁਆਡ-ਕੋਰ ਪ੍ਰੋਸੈਸਰ ਹੈ। ਫੋਨ 'ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਡਿਊਲ ਸਿਮ ਪੋਰਟ ਕਰਦਾ ਹੈ। 
ਫੋਟੋਗ੍ਰਾਫੀ ਲਈ ਫੋਨ 'ਚ ਐੱਲ.ਈ.ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਕੈਮਰੇ 'ਚ ਪੈਨੋਰਮਾ ਅਤੇ ਫੇਸ ਡਿਟੈਕਸ਼ਨ ਵਰਗੇ ਮੋਡ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਚੈਟ ਲਈ ਇਸ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਅਤੇ ਕੰਪਨੀ ਨੇ ਬਿਹਤਰ ਸੈਲਫੀ ਲਈ ਫੇਸਬਿਊਟੀ ਫੀਚਰ ਦਿੱਤਾ ਹੈ। ਸਮਾਰਟਫੋਨ 'ਚ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ। 
ਕਾਰਬਨ ਕੇ9 ਸਮਾਰਟ ਗ੍ਰੈਂਡ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 2300 ਐੱਮ.ਏ.ਐੱਚ. ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ ਨਾਲ 240 ਘੰਟੇ ਤੱਕ ਦਾ ਸਟੈਂਡਬਾਈ ਟਾਈਮ ਅਤੇ 8 ਘੰਟੇ ਤੱਕ ਦਾ ਟਾਕਟਾਈਮ ਮਿਲੇਗਾ। ਇਹ ਫੋਨ 4ਜੀ ਵੀ.ਓ.ਐੱਲ.ਟੀ.ਈ. ਸਪੋਰਟ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 3ਜੀ, 2ਜੀ, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ., ਐੱਫ.ਐੱਮ. ਰੇਡੀਓ ਅਤੇ ਯੂ.ਐੱਸ.ਬੀ. (ਓ.ਟੀ.ਜੀ. ਦੇ ਨਾਲ) ਵਰਗੇ ਫੀਚਰ ਹਨ। ਇਸ ਤੋਂ ਇਲਾਵਾ ਫੋਨ 'ਚ ਜਾਇਰੋਸਕੋਪ, ਪ੍ਰਾਕਸੀਮਿਟੀ ਅਤੇ ਲਾਈਟ ਸੈਂਸਰ ਦਿੱਤੇ ਗਏ ਹਨ।


Related News