Syska ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, ਮਿਲਣਗੇ ਐਪਲ ਵਾਚ ਵਰਗੇ ਫੀਚਰ
Saturday, Jun 12, 2021 - 03:52 PM (IST)

ਗੈਜੇਟ ਡੈਸਕ– Syska ਨੇ ਆਪਣੀ ਨਵੀਂ ਸਮਾਰਟਵਾਚ Bolt SW200 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਵਾਚ ਦੀ ਖਾਸੀਅਤ ਹੈ ਕਿ ਇਹ ਹਾਰਟ ਰੇਟ ਤੋਂ ਇਲਾਵਾ ਬਲੱਡ ਆਕਸੀਜਨ ਲੈਵਲ ਨੂੰ ਵੀ ਮਾਨੀਟਰ ਕਰਦੀ ਹੈ। ਇਸ ਸਮਾਰਟਵਾਚ ’ਚ 100 ਵਾਚ ਫੇਸਿਸ ਮਿਲਦੇ ਹਨ ਅਤੇ ਇਸ ਵਿਚ ਵੈਦਰ ਅਪਡੇਟ ਦੀ ਵੀ ਸੁਵਿਧਾ ਦਿੱਤੀ ਗਈ ਹੈ। Syska Bolt SW200 ਸਮਾਰਟਵਾਚ ਦੀ ਅਸਲ ਕੀਮਤ 5,499 ਰੁਪਏ ਹੈ ਪਰ ਇਸ ਨੂੰ ਫਲਿਪਕਾਰਟ ਤੋਂ ਸਿਰਫ਼ 2,499 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਇਹ ਸਮਾਰਟਵਾਚ ਕਾਲੇ, ਨੀਲੇ ਅਤੇ ਹਰੇ ਰੰਗ ’ਚ ਮਿਲੇਗੀ।
ਕੰਪਨੀ ਨੇ ਕੋਰੋਨਾ ਵਾਇਰਸ ਨੂੰ ਧਿਆਨ ’ਚ ਰੱਖ ਕੇ Syska Bolt SW200 ਸਮਾਰਟਵਾਚ ’ਚ ਸੈਨੀਟਾਈਜੇਸ਼ਨ ਰਿਮਾਇੰਡਰ ਵੀ ਦਿੱਤਾ ਹੈ, ਜੋ ਯੂਜ਼ਰ ਨੂੰ ਸਮੇਂ-ਸਮੇਂ ’ਤੇ ਆਪਣੇ ਹੱਥਾਂ ਨੂੰ ਸਾਫ਼ ਕਰਨ ਲਈ ਅਲਰਟ ਕਰਦਾ ਹੈ।
Syska Bolt SW200 ਦੀਆਂ ਖੂਬੀਆਂ
- ਇਸ ਸਮਾਰਟਵਾਚ ’ਚ 1.28 ਇੰਚ ਦੀ ਆਈ.ਪੀ.ਐੱਸ. ਡਿਸਪਲੇਅ ਮਿਲਦੀ ਹੈ ਜੋ ਕਿ 240x240 ਪਿਕਸਲ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਦੀ ਹੈ।
- ਇਸ ਵਾਚ ਨੂੰ IP68 ਸਰਟੀਫਿਕੇਸ਼ਨ ਮਿਲੀ ਹੋਈ ਹੈ ਯਾਨੀ ਇਹ 1.5 ਮੀਟਰ ਤਕ ਪਾਣੀ ’ਚ ਵੀ ਖ਼ਰਾਬ ਨਹੀਂ ਹੋਵੇਗੀ।
- ਵਾਚ ’ਚ ਹਾਰਟ ਰੇਟ ਮਾਨੀਟਰ, ਮਾਹਵਾਰੀ ਚੱਕਰ ਟਰੈਕਰ ਅਤੇ SpO2 ਸੈਂਸਰ ਦਿੱਤਾ ਗਿਆ ਹੈ।
- ਇਸ ਤੋਂ ਇਲਾਵਾ ਸਮਾਰਟਵਾਚ ’ਚ ਰਨਿੰਗ ਅਤੇ ਸਾਈਕਲਿੰਗ ਵਰਗੇ ਮੋਡ ਮਿਲਣਗੇ।
- ਵਾਚ ’ਚ ਕਾਲ-ਮੈਸੇਜ ਨੋਟੀਫਿਕੇਸ਼ਨ, ਕੈਮਰਾ ਕੰਟਰੋਲ ਅਤੇ ਮਿਊਜ਼ਿਕ ਪਲੇਅ/ਪੌਜ਼ ਵਰਗੇ ਫੀਚਰਜ਼ ਦਿੱਤੇ ਗਏ ਹਨ।