ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

Wednesday, Dec 22, 2021 - 04:45 PM (IST)

ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਗੈਜੇਟ ਡੈਸਕ– ਮੋਬਾਇਲ ਸਕਿਓਰਿਟੀ ਫਰਮ Pradeo ਨੇ ਐਂਡਰਾਇਡ ਯੂਜ਼ਰਸ ਲਈ ਅਲਰਟ ਜਾਰੀ ਕੀਤਾ ਹੈ। ਇਸ ਫਰਮ ਦਾ ਕਹਿਣਾ ਹੈ ਕਿ 7 ਪ੍ਰਸਿੱਧ ਐਂਡਰਾਇਡ ਐਪਸ ’ਚ ਖ਼ਤਰਨਾਕ ਜੋਕਰ ਵਾਇਰਸ ਦੀ ਪਛਾਣ ਹੋਈ ਹੈ। ਅਜਿਹੇ ’ਚ ਇਨ੍ਹਾਂ ਐਪਸ ਨੂੰ ਫੋਨ ’ਚੋਂ ਤੁਰੰਤ ਡਿਲੀਟ ਕਰਨ ’ਚ ਹੀ ਤੁਹਾਡੀ ਭਲਾਈ ਹੈ ਕਿਉਂਕਿ ਜੋਕਰ ਮਾਲਵੇਅਰ ਓ.ਟੀ.ਪੀ. ਅਤੇ ਬੈਂਕ ਸਟੇਟਮੈਂਟ ਪੜ੍ਹਨ ’ਚ ਮਾਹਿਰ ਹੈ। ਇਹ ਐਪਸ ਤੁਹਾਡਾ ਨੁਕਸਾਨ ਕਰਵਾ ਸਕਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਜੋਕਰ ਮਾਲਵੇਅਰ ਪਹਿਲੀ ਵਾਰ ਸਾਲ 2017 ’ਚ ਸਾਹਮਣੇ ਆਇਆ ਸੀ। 

ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ

ਇਸਤੋਂ ਪਹਿਲਾਂ 15 ਮੋਬਾਇਲ ਐਪਸ ’ਚ ਜੋਕਰ ਮਾਲਵੇਅਰ ਦੀ ਪਛਾਣ ਹੋ ਚੁੱਕੀ ਹੈ ਅਤੇ ਹੁਣ 7 ਨਵੇਂ ਐਪਸ ’ਚ ਇਸਦੀ ਪਛਾਣ ਹੋਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਿਲੀ ਐਪ ਜਿਸ ਵਿਚ ਜੋਕਰ ਮਾਲਵੇਅਰ ਮਿਲਿਆ ਹੈ, ਉਸਦਾ ਨਾਂ Color Message ਹੈ ਜਿਸਨੂੰ 5 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। 

ਇਨ੍ਹਾਂ ਐਪਸ ’ਚ ਮਿਲਿਆ ਜੋਕਰ ਮਾਲਵੇਅਰ

- Color Message
- Safety AppLock
- Push Message-Texting&SMS
- Convenient Scanner 2
- Emoji Wallpaper
- Separate Doc Scanner
- Fingertip GameBox

ਇਹ ਵੀ ਪੜ੍ਹੋ– ਭਾਰਤ ’ਚ iPhone 13 ਦੀ ਅਸੈਂਬਲਿੰਗ ਸ਼ੁਰੂ, ਹੁਣ ਗਾਹਕਾਂ ਨੂੰ ਸਸਤਾ ਮਿਲੇਗਾ ਫੋਨ!


author

Rakesh

Content Editor

Related News