ਇਹ ਕੰਪਨੀ ਲਿਆਏਗੀ ਦੁਨੀਆ ਦਾ ਪਹਿਲਾ ਹੈਕ ਪਰੂਫ ਸਮਾਰਟਫੋਨ

04/30/2017 4:08:42 PM

ਜਲੰਧਰ- ਅੱਜ ਦੇ ਯੁੱਗ ''ਚ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ। ਹਰ ਹੱਥ ''ਚ ਸਮਾਰਟਫੋਨ ਜਿੰਨੀ ਤੇਜ਼ੀ ਨਾਲ ਪਹੁੰਚਣ ਲੱਗਾ ਹੈ ਉਨੀ ਹੀ ਤੇਜ਼ੀ ਨਾਲ ਸਾਈਬਰ ਅਪਰਾਧ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ। ਅੱਜ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਯੂਜ਼ਰਸ ਕਿਹੜੇ ਤਰੀਕਿਆਂ ਨਾਲ ਆਪਣੇ ਪਰਸਨਲ ਡਾਟਾ ਨੂੰ ਚੋਰੀ ਹੋਣ ਤੋਂ ਬਚਾ ਸਕਣ। ਕਿਉਂਕਿ ਇਕੱਲੇ ਸਮਾਰਟਫੋਨ ''ਚ ਹੀ ਲੋਕ ਅੱਜ-ਕਲ ਲਗਭਗ ਸਾਰਾ ਜ਼ਰੂਰੀ ਡਾਟਾ ਸਟੋਰ ਕਰਨ ਲੱਗੇ ਹਨ, ਅਜਿਹੇ ''ਚ ਇਨ੍ਹਾਂ ਦੀ ਸੁਰੱਖਿਆ ਇਕ ਵੱਡਾ ਮੁੱਦਾ ਹੈ। ਇਸੇ ਗੱਲ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਇਕ ਹੈਕ ਪਰੂਫ ਸਮਾਰਟਫੋਨ ਜਲਦੀ ਹੀ ਦੁਨੀਆ ''ਚ ਕਦਮ ਰੱਖ ਸਕਦਾ ਹੈ। 
ਦੁਨੀਆ ਦੀ ਦਿੱਗਜ ਐਂਟੀਵਾਇਰਸ ਸਾਫਟਵੇਅਰ McAfee ਦੇ ਫਾਊਂਡਰ ਜਾਨ McAfee ਇਸੇ ਦਿਸ਼ਾ ''ਚ ਕੁਝ ਤਿਆਰੀਆਂ ਕਰ ਰਹੇ ਹਨ। Mc1fee ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਦੁਨੀਆ ਦਾ ਪਹਿਲਾ ਹੈਕ ਪਰੂਫ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। McAfee ਦੇ ਪਲਾਨ ਮੁਤਾਬਕ, ''John McAfee Privacy Phone'' ਨੂੰ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ''ਚ ਬੈਸਟ ਸਕਿਓਰਿਟੀ ਆਪਸਨ ਮੌਜੂਦ ਹੋਣਗੇ। 
McAfee ਨੇ ਦੱਸਿਆ ਕਿ ਇਸ ਸਮਾਰਟਫੋਨ ਦੇ ਬੈਕ ''ਚ ਖਾਸ ਤਰ੍ਹਾਂ ਦੇ ਸਵਿੱਚ ਦਿੱਤੇ ਜਾਣਗੇ ਜਿਸ ਨਾਲ ਇਸ ਸਮਾਰਟਫੋਨ ਦੇ ਹਾਰਡਵੇਅਰ ਨੂੰ ਫਿਜ਼ੀਕਲ ਰੂਪ ਨਾਲ ਡਿਸਕੁਨੈੱਕਟ ਕੀਤਾ ਜਾ ਸਕਦਾ ਹੈ। McAfee ਦੀ ਮੰਨੀਏ ਤਾਂ ਸਿਰਫ ਸਾਫਟਵੇਅਰ ਦੀ ਮਦਦ ਨਾਲ ਪ੍ਰਾਈਵੇਸੀ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਵਿਚ ਹਾਰਡਵੇਅਰ ਦਾ ਵੀ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ। 
McAfee ਨੇ ਆਪਣੇ ਟਵਿਟਰ ''ਚ ਇਸ ਸਮਾਰਟਫੋਨ ਦੀ ਪ੍ਰੋਟੋਟਾਈਮ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ John McAfee ਦੀ ਬ੍ਰਾਂਡਿੰਗ ਦਿਖਾਈ ਦੇ ਰਹੀ ਹੈ। ਇਸ ਸਮਾਰਟਫੋਨ ਦੀ ਫਿਜ਼ੀਕਲ ਹੋਮ ਬਟਨ ਦੇ ਨਾਲ ਵੱਡੀ ਸਕਰੀਨ ਦਿਖਾਈ ਦੇ ਰਹੀ ਹੈ। ਇਸ ਸਮਾਰਟਫੋਨ ਦੀ ਕੀਮਤ ਵੀ ਘੱਟ ਨਹੀਂ ਹੋਵੇਗੀ। ਇਸ ਦੀ ਕੀਮਤ ਕਰੀਬ 1,100 ਡਾਲਰ (ਕਰੀਬ 71000 ਰੁਪਏ) ਹੋਵੇਗੀ। ਇਸ ਸਮਾਰਟਫੋਨ ਦੀਆਂ ਬਾਕੀ ਖੂਬੀਆਂ ਇਸ ਦੇ ਲਾਂਚ ਦੇ ਸਮੇਂ ਹੀ ਦੱਸੀਆਂ ਜਾਣਗੀਆਂ।

Related News