ਕ੍ਰਿਕਟ ਪ੍ਰੇਮੀਆਂ ਲਈ ਜਿਓ ਦਾ ਤੋਹਫਾ, ਆਪਣੀ ਮਰਜ਼ੀ ਨਾਲ ਬਦਲੋਂ ਕੈਮਰਾ ਅਤੇ ਕਮੈਂਟਰੀ
Saturday, Mar 10, 2018 - 01:39 PM (IST)

ਜਲੰਧਰ- ਭਾਰਤ 'ਚ ਕ੍ਰਿਕਟ ਦੇ ਦੀਵਾਨਿਆਂ ਦੇ ਲਈ ਖੁਸ਼ਖਬਰੀ JioTV ਐਪ 'ਤੇ ਦਿਖਾਈ ਜਾ ਰਹੀ ਹੈ ਟ੍ਰਾਫੀ ਮੈਚਾਂ ਨੂੰ ਉਹ ਹੁਣ ਆਪਣੇ ਮੰਨ ਮੁਤਾਬਕ ਐਂਗਲ ਨਾਲ ਦੇਖ ਸਕੋਗੇ। ਕ੍ਰਿਕਟ ਫੈਨਜ਼ ਨੂੰ ਹੁਣ ਸਿਰਫ ਇਕ ਫੀਡ 'ਤੇ ਨਿਰਭਰ ਨਹੀਂ ਰਹਿਣਾ ਹੋਵੇਗਾ ਉਹ 5 ਅਲੱਗ-ਅਲੱਗ ਐਂਗਲਸ ਨਾਲ ਮੈਚ ਦੇਖ ਸਕੋਗੇ। ਭਾਰਤ ਦੇ ਲੋਕਪ੍ਰਿਅ ਲਾਈਵ ਟੀ. ਵੀ. ਐਪ JioTV 'ਤੇ ਦਿਖਾਏ ਜਾ ਰਹੇ ਇੰਨ੍ਹਾਂ ਤ੍ਰਿਕੋਣੀ ਮੁਕਾਬਲਿਆਂ ਲਈ ਜਿਓ ਟੀ. ਵੀ. ਨੇ ਖਾਸ ਇੰਤਜ਼ਾਮ ਕੀਤੇ ਹਨ। ਕ੍ਰਿਕੇਟ ਫੈਨਜ਼ ਦੇ ਲਈ ਇੱਥੇ ਆਪਣੇ ਤਰ੍ਹਾਂ ਦਾ ਪਹਿਲਾ ਇੰਟਰੈਕਟਿਵ ਸਪੋਰਟਸ ਐਕਸਪੀਰੀਅੰਸ ਹੋਵੇਗਾ। ਬਸ ਆਪਣੇ ਮੋਬਾਇਲ 'ਤੇ ਜਿਓ. ਟੀ. ਵੀ. ਐਪ ਦਾ ਨਵੀਨਤਮ ਵਰਜਨ ਅਪਡੇਟ/ਡਾਊਨਲੋਡ ਕਰੋ ਅਤੇ ਕ੍ਰਿਕੇਟ ਦਾ ਆਨੰਦ ਚੁੱਕੋ।
ਇੰਟਰੈਕਟਿਵ ਸਪੋਰਟਸ ਐਕਸਪੀਰੀਅੰਸ ਦੇ ਲਈ ਦਰਸ਼ਕ ਨੂੰ ਇਹ ਕਰਨਾ ਹੋਵੇਗਾ -
1. 5 ਅਲੱਗ-ਅਲੱਗ ਕੈਮਰੇ ਐਂਗਲ 'ਚ ਮੰਨ ਮੁਤਾਬਕ ਐਂਗਲ ਦਾ ਅਧਿਐਨ।
2. ਸਟੰਪ ਮਾਈਕ ਅਤੇ ਸਟੇਡੀਅਮ ਦੇ ਮਾਹੌਲ ਦੇ ਆਡਿਓ ਦਾ ਸ਼ਾਨਦਾਰ ਅਨੁਭਵ।
3. ਆਪਣੀ ਪਸੰਦ ਦੀ ਭਾਸ਼ਾ 'ਚ ਕ੍ਰਿਕੇਟ ਕਮੈਂਟਰੀ- ਹਿੰਦੀ, ਅਗਰੇਜ਼ੀ, ਤਮਿਲ, ਤੇਲਗੂ ਅਤੇ ਕੰਨੜ 'ਚ ਚੋਣ।
4. ਮੁੱਖ ਕ੍ਰਿਕੇਟ ਮਾਹਿਰ ਜਿਵੇਂ ਜ਼ਹੀਰ ਖਾਨ, ਆਸ਼ੀਸ਼ ਨਹਿਰਾ ਅਤਕੇ ਗੌਰਵ ਕਪੂਰ ਦਾ ਵਿਸ਼ਲੇਸ਼ਣ ਅਤੇ ਕਮੈਂਟਰੀ।
5. ਇਕ ਕਲਿੱਕ 'ਤੇ ਸਕੋਰ ਅਤੇ ਹੋਰ ਵਿਵਰਣ।
6. ਜੇਕਰ ਕੋਈ ਗੇਂਦ ਜਾਂ ਚੌਕਾ/ਛੱਕਾ/ਵਿਕੇਟ ਆਦਿ ਦੇਖਣ ਤੋਂ ਰਹਿ ਗਏ ਹੋ ਤਾਂ 'ਕੈਚ-ਅਪ' (ਰਿਕਾਰਡਿੰਗ) 'ਚ ਦੇਖਣਾ।
ਇਕ ਵਾਰ ਫਿਰ ਜਿਓ ਨੇ ਯੂਜ਼ਰਸ ਦੇ ਹੱਥਾਂ 'ਚ ਤਕਨੀਕ ਦੀ ਚਾਬੀ ਦੇ ਦਿੱਤੀ ਹੈ। ਹੁਣ ਉਹ ਬੰਨੇ ਬਨਾਏ ਤਰੀਕੇ ਦੀ ਬਜਾਏ ਆਪਣੇ ਅੰਦਾਜ਼ 'ਚ ਮੈਚਾਂ ਦਾ ਆਨੰਦ ਲੈ ਸਕਦੇ ਹੋ। ਹੁਣ ਤੱਕ ਦਰਸ਼ਕਾਂ ਨੂੰ ਬ੍ਰਾਡਕਾਸਟਰ ਵੱਲੋਂ ਨਿਯੰਤਰਿਤ ਵੀਡੀਓ, ਕਮੈਂਟਰੀ ਅਤੇ ਸਕੋਰ-ਬੋਰਡ ਦੇ ਨਾਲ ਸਿਰਫ ਇਕ ਹੀ ਫੀਡ ਦਿੱਤੀ ਜਾਂਦੀ ਹੈ। ਡਿਜੀਟਲ ਇੰਟਰੈਕਟੀਵਿਟੀ ਦੇ ਇਸ ਨਵੇਂ ਪ੍ਰਯੋਗ ਨਾਲ ਖੇਡ-ਦੇਖਣ ਦਾ ਆਨੰਦ ਹੀ ਅਲੱਗ ਹੋਵੇਗਾ।
'ਖੇਡ 'ਚ ਇੰਟਰੈਕਟੀਵਿਟੀ ਭਾਰਤ 'ਚ ਖੇਡ ਦੀ ਸ਼ਕਲ ਬਦਲ ਦੇਵੇਗੀ, ਜਿਓ ਐਪ ਦੇ ਰਾਹੀਂ ਜਿਓ ਆਪਣੇ ਯੂਜ਼ਰਸ ਨੂੰ ਸਰਵੋਤਮ ਅਤੇ ਸਭ ਤੋਂ ਪ੍ਰੀਮੀਅਮ ਕੰਟੈਂਟ ਦੇਣਾ ਜਾਰੀ ਰੱਖੇਗੀ। ਇਸ ਤੋਂ ਇਲਾਵਾ ਅਸੀਂ ਨਾ ਸਿਰਫ ਸਥਿਤੀ ਦੇ ਤੌਰ 'ਤੇ ਚੁਣੌਤੀ ਦਿੱਤੀ ਹੈ, ਸਗੋਂ ਟੈਕਨਾਲੋਜੀ ਦੀ ਮਦਦ ਨਾਲ ਮੌਜੂਦਾ ਯੂਜ਼ਰਸ ਦੇ ਅਨੁਭਵ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ। ਜਿਓ ਆਉਣ ਵਾਲੇ ਦਿਨਾਂ 'ਚ ਖੇਡ, 1R, VR ਅਤੇ ਇਮਸਿਰਵ ਵਿਊਇੰਗ ਦੇ ਰਾਹੀਂ ਸ਼ਾਨਦਾਰ ਕੰਜ਼ਿਊਮਰ ਐਕਸਪੀਰੀਅੰਸ ਲਿਆਵੇਗੀ' - ਆਕਾਸ਼ ਅੰਬਾਨੀ, ਨਿਰਦੇਸ਼ਕ ਜਿਓ।
JioTV ਯੂਜ਼ਰਸ ਨੂੰ ਇਹ ਸਹੂਲਤ ਪ੍ਰਾਪਤ ਕਰਨ ਦੇ ਲਈ ਸੰਬੰਧਿਤ ਐਪ ਸਟੋਰ ਨਾਲ ਐਪ ਦਾ ਨਵੀਨਤਮ ਵਰਜਨ ਅਪਡੇਟ ਕਰਨਾ ਹੋਵੇਗਾ। ਜਿਓ ਟੀ. ਵੀ. ਨੇ ਹਾਲ ਹੀ 'ਚ 'Best Mobile Video 3ontent' ਦੇ ਲਈ ਨਾਮਜ਼ਦ Global Mobile (GLOMO) Award 2018 ਜਿੱਤਿਆ ਸੀ। ਹਾਲ ਹੀ 'ਚ ਜਿਓ ਟੀ. ਵੀ. ਨੇ ਟੀ-20 ਕ੍ਰਿਕਟ ਸੀਰੀਜ਼, ਨਿਦਾਹਸ ਟ੍ਰਾਫੀ ਦੇ ਲਈ ਭਾਰਤ ਦੇ ਡਿਜੀਟਲ ਅਧਿਕਾਰਾਂ ਦੀ ਪ੍ਰਾਪਤੀ ਕੀਤੀ ਹੈ। ਜਿਓ ਟੀ. ਵੀ. 6 ਤੋਂ 18 ਮਾਰਚ ਦੇ ਵਿਚਕਾਰ ਕੋਲੰਬੋ 'ਚ ਖੇਡੀ ਜਾ ਰਾਹੀ ਇਸ ਤ੍ਰਿਕੋਣੀ ਸੀਰੀਜ਼ ਦੀ ਵਿਆਪਕ ਕਵਰੇਜ਼ ਕਰ ਰਿਹਾ ਹੈ। ਜਿਸ ਨਾਲ ਭਾਰਤ 'ਚ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲ 'ਤੇ ਲਾਈਵ ਅਤੇ 'ਕੈਚ-ਅਪ' ਦਾ ਕੰਟੈਂਟ ਪਹੁੰਚ ਰਿਹਾ ਹੈ। ਜਿਓ ਟੀ. ਵੀ. 'ਤੇ ਈਵੈਂਟ ਕਵਰੇਜ਼ ਮੈਚ ਦੇ ਦਿਨ ਸ਼ਾਮ ਨੂੰ 6:25 ਵਜੇ ਸ਼ੁਰੂ ਹੋਵੇਗਾ।