ਸਿੰਗਲ ਸਿਮ ਨਾਲ ਲਾਂਚ ਹੋਵੇਗਾ ‘JioPhone’ 4G VoLTE ਫੀਚਰ ਫੋਨ

Wednesday, Jul 26, 2017 - 12:30 PM (IST)

ਸਿੰਗਲ ਸਿਮ ਨਾਲ ਲਾਂਚ ਹੋਵੇਗਾ ‘JioPhone’ 4G VoLTE ਫੀਚਰ ਫੋਨ

ਜਲੰਧਰ- ਰਿਲਾਇੰਸ ਜਿਓ ਨੇ ਆਪਣਾ ਪਹਿਲਾ 'JioPhone' 4G VoLTE ਫੀਚਰ ਫੋਨ ਨੂੰ ਸ਼ੁੱਕਰਵਾਰ ਨੂੰ ਲਾਂਚ ਕੀਤਾ ਹੈ। ਲਾਂਚ ਦੇ ਸਮੇਂ ਕੰਪਨੀ ਨੇ JioPhone ਦੇ ਕੁੱਝ ਖਾਸ ਫੀਚਰ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ। ਕੰਪਨੀ ਨੇ ਇਸ ਫੋਨ 'ਚ ਪਹਿਲਾਂ ਤੋਂ ਹੀ ਜਿਓ ਸਿਨੇਮਾ ਜਿਓ ਟੀ. ਵੀ ਅਤੇ ਜਿਓ ਮਿਊਜਿਕ ਜਿਵੇਂ ਕੁੱਝ ਐਪਸ ਪਹਿਲਾਂ ਤੋਂ ਹੀ ਪ੍ਰੀ-ਲੋਡੇਡ ਹਨ। ਉਸ ਸਮੇਂ ਹੈਂਡਸੈੱਟ ਦੇ ਹਾਰਡਵੇਅਰ ਦੇ ਬਾਰੇ 'ਚ ਸਾਰੇ ਜਾਣਕਾਰੀਆਂ ਨਹੀਂ ਦਿੱਤੀ ਗਈ ਸੀ

PunjabKesari

'JioPhone' ਫੀਚਰ ਫੋਨ ਦਾ ਬੀਟਾ ਟਰਾਇਲ 15 ਅਗਸਤ ਤੋਂ ਸ਼ੁਰੂ ਹੋਵੇਗਾ। ਆਮ ਯੂਜ਼ਰਸ ਲਈ ਇਸ ਨੂੰ ਸਤੰਬਰ 'ਚ ਉਪਲੱਬਧ ਕਰਾਇਆ ਜਾਵੇਗਾ। ਨਾਲ ਹੀ ਇਸ ਫੀਚਰ ਫੋਨ ਦੀ ਪ੍ਰੀ-ਬੂਕਿੰਗ 24 ਅਗਸਤ ਤੋਂ ਸ਼ੁਰੂ ਹੋਵੇਗੀ। ਕੰਪਨੀ ਦੇ ਇੱਕ ਪ੍ਰਤਿਨਿੱਧੀ ਨੇ ਦੱਸਿਆ ਕਿ 'JioPhone' ਨੂੰ ਇਕ ਸਿਮ ਸਪੋਰਟ ਦੇ ਨਾਲ ਹੀ ਪੇਸ਼ ਕੀਤਾ ਜਾਵੇਗਾ।

'JioPhone' ਸਿਰਫ 4G 'ਤੇ ਕੰਮ ਕਰਨ ਵਾਲਾ ਫੀਚਰ ਫੋਨ ਹੈ। ਇਸ 'ਚ ਫੋਨ ਕਾਲ ਵਾਇਸ ਓਵਰ LTE ਤਕਨੀਕ ਦੇ ਜਰੀਏ ਹੁੰਦੇ ਹਨ। ਜਿਵੇਂ ਕਿ ਸਾਰਿਆ ਨੂੰ ਪਤਾ ਹੈ ਕਿ ਭਾਰਤ 'ਚ ਰਿਲਾਇੰਸ ਜਿਓ ਹੀ ਇਕ ਇਕਲੀ ਕੰਪਨੀ ਹੈ ਜੋ 4G VoLTE ਨੈੱਟਵਰਕ ਦਿੰਦੀ ਹੈ। ਇਸ ਦਾ ਮਤਲੱਬ ਹੈ ਕਿ ਸਿਰਫ ਜਿਓ ਦਾ ਸਿਮ ਕਾਰਡ ਹੀ ਫੋਨ 'ਤੇ ਕੰਮ ਕਰਣਗੇ ਜਿਸ ਦਾ ਮਤਲੱਬ ਇਹ ਹੈ ਕਿ 'JioPhone' 'ਤੇ ਏਅਰਟੈੱਲ, ਵੋਡਾਫੋਨ, ਆਈਡਿਆ ਅਤੇ ਬੀ. ਐੱਸ. ਐੱਨ. ਐੱਲ ਦੇ ਸਿਮ ਇਸਤੇਮਾਲ ਨਹੀਂ ਕੀਤੇ ਜਾਣਗੇ। ਉਂਝ, ਏਅਰਟੈੱਲ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਛੇਤੀ ਹੀ ਵੌਇਸ ਓਵਰ L“5 ਸੇਵਾ ਦੀ ਸ਼ੁਰੂਆਤ ਕਰੇਗੀ।


Related News