ਭਾਰਤ ''ਚ ਵਿਕਰੀ ਲਈ ਉਪਲੱਬਧ ਹੋਇਆ Jiophone Next, ਜਾਣੋਂ ਆਰਡਰ ਕਰਨ ਦਾ ਸਭ ਤੋਂ ਆਸਾਨ ਤਰੀਕਾ

Thursday, Nov 04, 2021 - 08:30 PM (IST)

ਭਾਰਤ ''ਚ ਵਿਕਰੀ ਲਈ ਉਪਲੱਬਧ ਹੋਇਆ Jiophone Next, ਜਾਣੋਂ ਆਰਡਰ ਕਰਨ ਦਾ ਸਭ ਤੋਂ ਆਸਾਨ ਤਰੀਕਾ

ਗੈਜੇਟ ਡੈਸਕ-ਰਿਲਾਇੰਸ ਜਿਓ ਨੇ ਆਪਣੇ ਅਫੋਰਡੇਬਲ ਸਮਾਰਟਫੋਨ ਜਿਓਫੋਨ ਨੈਕਸਟ ਨੂੰ ਭਾਰਤ 'ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਇਸ ਫੋਨ ਨੂੰ ਅੱਜ ਤੋਂ ਸਟੋਰਸ 'ਤੇ ਜਾ ਕੇ ਖਰੀਦ ਸਕਦੇ ਹਨ। ਵੈਸੇ ਤਾਂ ਜਿਓਫੋਨ ਨੈਕਸਟ ਦੀ ਕੀਮਤ 6499 ਰੁਪਏ ਹੈ ਪਰ ਇਸ ਨੂੰ 1999 ਰੁਪਏ ਦੀ ਡਾਊਨ ਪੇਮੈਂਟ 'ਤੇ ਖਰੀਦਿਆ ਜਾ ਸਕਦਾ ਹੈ। ਬਕਾਇਆ ਭੁਗਤਾਨ ਕਿਸ਼ਤਾਂ ਰਾਹੀਂ ਦਿੱਤਾ ਜਾ ਸਕਦਾ ਹੈ ਅਤੇ ਉਸ ਨੂੰ ਵੀ ਮੋਬਾਇਲ ਟੈਰਿਫ ਪਲਾਨ ਨਾਲ ਬੰਡਲ ਕਰ ਦਿੱਤਾ ਗਿਆ ਹੈ। ਇਹ ਬੰਡਲ ਪਲਾਨ 300 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ 600 ਰੁਪਏ ਪ੍ਰਤੀ ਮਹੀਨਾ ਤੱਕ ਜਾਂਦਾ ਹੈ। ਇਸ ਸਮਾਰਟਫੋਨ ਨੂੰ ਜਿਓ ਨੇ ਗੂਗਲ ਨਾਲ ਮਿਲ ਕੇ ਡਿਜ਼ਾਈਨ ਕੀਤਾ ਹੈ। ਗੂਗਲ ਦੇ ਨਵੇਂ ਆਪਰੇਟਿੰਗ ਸਿਸਟਮ 'ਪ੍ਰਗਤੀ' ਅਤੇ ਕੁਆਲਕਾਮ ਦੇ ਪ੍ਰੋਸੈਸਰ ਨਾਲ ਲੈਸ ਜਿਓਫੋਨ ਨੈਕਸਟ ਨਾਲ ਕੰਪਨੀ ਨੂੰ ਗਾਹਕਾਂ ਦੀ ਗਿਣਤੀ 'ਚ ਵਾਧੇ ਦੀ ਉਮੀਦ ਹੈ।

ਇਹ ਵੀ ਪੜ੍ਹੋ :EU ਦੇ ਵਫ਼ਦ ਨੇ ਕੀਤੀ ਤਾਈਵਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਘਰੋਂ ਵੀ ਕਰ ਸਕਦੇ ਹਨ ਬੁਕਿੰਗ
ਪਹਿਲਾਂ ਤਰੀਕਾ ਹੈ ਕਿ ਕੰਪਨੀ ਦੀ ਵੈੱਬਸਾਈਟ 'ਤੇ, ਦੂਜਾ ਗਾਹਕ ਆਪਣੇ ਵਟਸਐਪ ਰਾਹੀਂ 7018270182 'ਤੇ 'ਹਾਏ' ਲਿਖ ਕੇ ਮੈਸੇਜ ਭੇਜ ਸਕਦੇ ਹਨ। ਤੀਸਰਾ ਤਰੀਕਾ ਹੈ ਜਿਓਮਾਰਟ ਡਿਜੀਟਲ ਰਿਟੇਲ ਸਟੋਰ 'ਤੇ ਜਾ ਕੇ ਫੋਨ ਖਰੀਦ ਸਕਦੇ ਹਨ। ਜਿਓਮਾਰਟ ਡਿਜੀਟਲ ਦੇ ਕਰੀਬ 30 ਹਜ਼ਾਰ ਸਟੋਰ ਪਾਰਟਨਰ ਹਨ। ਐਂਟਰੀ ਲੈਵਲ ਫੋਨ 'ਤੇ ਦੇਸ਼ 'ਚ ਪਹਿਲੀ ਵਾਰ ਕੰਜ਼ਿਉਮਰ ਲੋਨ ਦਿੱਤਾ ਜਾ ਰਿਹਾ ਹੈ। ਜਿਓ ਨੇ ਇਸ ਦੇ ਲਈ ਵੱਡੀ ਤਿਆਰੀ ਕੀਤੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ ਜਿਓ ਦੀ ਗ੍ਰਾਹਕ ਗਿਣਤੀ 'ਚ ਵਾਧਾ ਹੋਵੇਗਾ ਸਗੋਂ ਜਿਓ ਦੇ ਪ੍ਰਤੀ ਯੂਜ਼ਰ ਔਸਤ ਰੈਵਿਨਿਊ ਵੀ ਵਧੇਗਾ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਇਲਾਜ ਲਈ 'ਮਰਕ' ਦੀ ਗੋਲੀ ਨੂੰ ਮਿਲੀ ਮਨਜ਼ੂਰੀ

ਇਨ੍ਹਾਂ ਗਾਹਕਾਂ ਲਈ ਖਾਸ ਤੌਰ 'ਤੇ ਲਿਆਂਦਾ ਗਿਆ ਹੈ ਇਹ ਫੋਨ
ਦੇਸ਼ 'ਚ 30 ਕਰੋੜ ਦੇ ਕਰੀਬ 2ਜੀ ਗਾਹਕ ਹਨ ਅਤੇ ਜਿਓ ਆਪਣੇ ਜਿਓਫੋਨ ਨੈਕਸਟ ਨਾਲ ਬਹੁਤ ਵੱਡੀ ਗਿਣਤੀ 'ਚ ਇਨ੍ਹਾਂ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ। ਜਿਓ ਦੇ ਮਾਲਕ ਮੁਕੇਸ਼ ਅੰਬਾਨੀ ਪਹਿਲਾ ਹੀ 2ਜੀ ਮੁਕਤ ਭਾਰਤ ਦਾ ਨਾਅਰਾ ਦੇ ਕੇ ਆਪਣੀ ਰਣਨੀਤੀ ਜ਼ਾਹਰ ਕਰ ਚੁੱਕੇ ਹਨ। ਵੈਸੇ ਤਾਂ ਜਿਓਫੋਨ ਨੈਕਸਟ 'ਚ ਕਿਸੇ ਵੀ ਸਮਾਰਟਫੋਨ ਦੀਆਂ ਸਾਰੀਆਂ ਖੂਬੀਆਂ ਮੌਜੂਦ ਹਨ ਪਰ ਜਿਓ ਨੇ 2ਜੀ ਗਾਹਕਾਂ ਨੂੰ 4ਜੀ ਵੱਲ ਆਕਰਸ਼ਿਤ ਕਰਨ ਲਈ ਡਿਵਾਈਸ ਕੀਮਤ ਘੱਟ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜਿਓ ਅਤੇ ਗੂਗਲ ਦੋਵੇਂ ਹੀ ਤਕਨਾਲੋਜੀ ਦਿੱਗਜਾਂ ਨੇ ਜਿਓਫੋਨ ਨੈਕਸਟ 'ਤੇ ਵੱਡਾ ਦਾਅ ਖੇਡਿਆ ਹੈ।

ਇਹ ਵੀ ਪੜ੍ਹੋ : ਈਰਾਨ ਨੇ ਵੀਅਤਨਾਮੀ ਤੇਲ ਟੈਂਕਰ ਨੂੰ ਕੀਤਾ ਜ਼ਬਤ : ਅਧਿਕਾਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News