JioPhone ’ਚ ਆ ਰਿਹੈ ਇਹ ਸਭ ਤੋਂ ਵੱਡਾ ਫੀਚਰ

Wednesday, Jan 09, 2019 - 02:24 PM (IST)

ਗੈਜੇਟ ਡੈਸਕ– ਜਿਓ ਫੋਨ ਯੂਜ਼ਰਜ਼ ਲਈ ਇਹ ਖਬਰ ਖੁਸ਼ਖਬਰੀ ਵਰਗੀ ਹੀ ਹੈ। ਫੇਸਬੁੱਕ, ਵਟਸਐਪ ਅਤੇ ਗੂਗਲ ਸਰਵਿਸ ਦਾ ਸਪੋਰਟ ਦੇਣ ਤੋਂ ਬਾਅਦ ਹੁਣ ਇਸ ਫੋਨ ’ਚ ਵਾਈ-ਫਾਈ ਹਾਟਸਪਾਟ ਦਾ ਫੀਚਰ ਦਿੱਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਕੰਪਨੀ ਇਸ ਦੀ ਟੈਸਟਿੰਗ ਕਰ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਜਿਓ ਫੋਨ ਯੂਜ਼ਰਜ਼ ਲਈ ਅਪਡੇਟ ਰਾਹੀਂ ਦਿੱਤਾ ਜਾਵੇਗਾ। 

ਜਿਓ ਨੇ 2017 ’ਚ ਜਿਓ ਫੋਨ ਲਾਂਚ ਕੀਤਾ ਸੀ। ਕੰਪਨੀ ਦਾ ਦਾਅਵਾ ਹੈ ਕਿ ਹੁਣ ਤਕ 50 ਮਿਲੀਅਨ ਹੈਂਡਸੈੱਟ ਵੇਚੇ ਜਾ ਚੁੱਕੇ ਹਨ। ਸ਼ੁਰੂਆਤ ’ਚ ਇਸ ਫੋਨ ’ਚ ਨਾ ਤਾਂ ਫੇਸਬੁੱਕ ਦਾ ਸਪੋਰਟ ਸੀ ਅਤੇ ਨਾ ਹੀ ਵਟਸਐਪ ਜਾਂ ਗੂਗਲ ਐਪਸ ਸਨ। ਹੌਲੀ-ਹੌਲੀ ਕੰਪਨੀ ਨੇ ਇਸ ਫੋਨ ’ਚ ਇਨ੍ਹਾਂ ਦਾ ਸਪੋਰਟ ਦੇਣਾ ਸ਼ੁਰੂ ਕੀਤਾ। 

ਰਿਪੋਰਟ ਮੁਤਾਬਕ, ਜਿਓ ਫੋਨ ਵਾਈ-ਫਾਈ ਹਾਟਸਪਾਟ ਦਾ ਸਪੋਰਟ ਕਈ ਪੜਾਵਾਂ ’ਚ ਦਿੱਤਾ ਜਾਵੇਗਾ। ਯਾਨੀ ਅਜਿਹਾ ਸੰਭਵ ਹੈ ਕਿ ਕਿਸੇ ਫੋਨ ’ਚ ਪਹਿਲਾਂ ਇਹ ਫੀਚਰ ਮਿਲੇ ਅਤੇ ਦੂਜੇ ’ਚ ਬਾਅਦ ’ਚ। ਇਸ ਨੂੰ ਐਕਟਿਵ ਕਰਨ ਲਈ ਫੋਨ ਦੀ ਸੈਟਿੰਗ ’ਚ ਆਪਸ਼ਨ ਦਿੱਤਾ ਜਾਵੇਗਾ ਜਿਥੋਂ ਇਸ ਨੂੰ ਆਨ ਕਰ ਸਕਦੇ ਹੋ। ਇੰਟਰਨੈੱਟ ਸ਼ੇਅਰਿੰਗ ਦਾ ਇਕ ਹਿੱਸਾ ਹੋਵੇਗਾ। ਇਸ ਨੂੰ ਤੁਸੀਂ ਰਿਨੇਮ ਕਰ ਸਕਦੇ ਹੋ ਅਤੇ ਪਾਸਵਰਡ ਸੈੱਟ ਕਰ ਸਕਦੇ ਹੋ। ਇਹ ਠੀਕ ਦੂਜੇ ਸਮਾਰਟਫੋਨਜ਼ ਦੀ ਤਰ੍ਹਾਂ ਹੀ ਹੈ ਜਿਨ੍ਹਾਂ ’ਚ ਵਾਈ-ਫਾਈ ਹਾਟਸਪਾਟ ਦਿੱਤੇ ਜਾਂਦੇ ਹਨ। ਵਾਈ-ਫਾਈ ਹਾਟਸਪਾਟ ਆਪਸ਼ਨ ਮਿਲਣ ਤੋਂ ਬਾਅਦ ਯੂਜ਼ਰਜ਼ ਨੂੰ ਇਸ ਦੇ ਕਈ ਫਾਇਦੇ ਹੋਣਗੇ ਕਿਉਂਕਿ ਇਸ ਵਿਚ ਦਿੱਤਾ ਗਿਆ ਡਾਟਾ ਜਲਦੀ ਖਤਮ ਨਹੀਂ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਇਸ ਵਿਚ ਫੀਚਰਜ਼ ਘੱਟ ਹਨ ਅਤੇ ਇੰਟਰਨੈੱਟ ਦੀ ਖਪਤ ਘੱਟ ਹੁੰਦੀ ਹੈ। ਹਾਟਸਪਾਟ ਆਪਸ਼ਨ ਦਾ ਇਸਤੇਮਾਲ ਕਰਕੇ ਇਸ ਨਾਲ ਦੂਜੇ ਡਿਵਾਈਸ ਵੀ ਕਨੈਕਟ ਕਰ ਸਕਦੇ ਹੋ। ਚਾਹੇ ਦੂਜਾ ਸਮਾਰਟਫੋਨ ਹੋਵੇ ਜਾਂ ਫਿਰ ਲੈਪਟਾਪ, ਤੁਸੀਂ ਜਿਓ ਫੋਨ ਨਾਲ ਹਾਟਸਪਾਟ ਰਾਹੀਂ ਕਨੈਕਟ ਕਰ ਸਕੋਗੇ।


Related News