Jio Phone 3 ’ਚ ਹੋਵੇਗੀ 5 ਇੰਚ ਦੀ ਟੱਚਸਕਰੀਨ

Wednesday, Feb 06, 2019 - 11:33 AM (IST)

Jio Phone 3 ’ਚ ਹੋਵੇਗੀ 5 ਇੰਚ ਦੀ ਟੱਚਸਕਰੀਨ

ਗੈਜੇਟ ਡੈਸਕ– ਰਿਲਾਇੰਸ ਜਿਓ ਦੇ ਲੇਟੈਸਟ ‘ਇੰਡੀਆ ਕਾ ਸਮਾਰਟਫੋਨ’ ਸੀਰੀਜ਼ ਵਾਲੇ ‘ਜਿਓ ਫੋਨ 3’ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਨਾਲ ਜੁੜੇ ਕਈ ਲੀਕਸ ਸਾਹਮਣੇ ਆਏ ਹਨ। ਭਾਰਤੀ ਟੈਲੀਕਾਮ ਪ੍ਰੋਵਾਈਡਰ ਰਿਲਾਇੰਸ ਜਿਓ ਨੇ 2017 ’ਚ ਜਿਓਫੋਨ ਸੀਰੀਜ਼ ਦੀ ਸ਼ੁਰੂਆਤ ਕੀਤੀ ਸੀ।ਜਿਓ ਫੋਨ ਦੇ ਲਾਂਚ ਤੋਂ ਬਾਅਦ ਪਿਛਲੇ ਸਾਲ ਕੰਪਨੀ ਬਿਹਤਰ ਫੀਚਰਜ਼ ਵਾਲਾ ਜਿਓ ਫੋਨ 2 ਲੈ ਕੇ ਆਈ ਸੀ। ਹੁਣਕੰਪਨੀ ਇਸ ਸੀਰੀਜ਼ ਦਾ ਤੀਜਾ ਫੋਨ ਲਿਆਉਣ ਦੀ ਤਿਆਰੀ ’ਚ ਹੈ, ਇਸ ਨੂੰ ਜਿਓ ਫੋਨ 3 ਕਿਹਾ ਜਾਵੇਗਾ।

ਜਿਓ ਫੋਨ ਦੀ ਗ੍ਰੋਥ ਫੀਚਰ ਫੋਨ ਸੈਗਮੈਂਟ ’ਚ ਵੀ ਤੇਜ਼ੀ ਨਾਲ ਹੋਈ ਹੈ ਅਤੇ ਇਹ ਤੇਜ਼ੀ ਨਾਲ ਭਾਰਤ ਦੇ ਟਾਪ 10 ਫੋਨ ਬ੍ਰਾਂਡਸ ਦੀ ਲਿਸਟ ’ਚ ਥਾਂ ਬਣਾ ਚੁੱਕਾ ਹੈ। ਉਥੇ ਹੀ ਫੀਚਰ ਫੋਨਜ਼ ਦੇ ਸੇਲ ਚਾਰਟ ’ਚ ਟਾਪ ’ਤੇ ਹੈ। BeetelBite ਦੀ ਇਕ ਰਿਪੋਰਟ ਮੁਤਾਬਕ ਰਿਲਾਇੰਸ ਜਿਓ ਫੋਨ 3 ਭਾਰਤ ’ਚ 4,500 ਰੁਪਏਦੀ ਕੀਮਤ ’ਤੇ ਮਿਲੇਗਾ, ਜੋ ਪਿਛਲੇ ਜਿਓ ਫੋਨਜ਼ ਦੇ ਮੁਕਾਬਲੇ ਥੋੜੀ ਜ਼ਿਆਦਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆਹੈ ਕਿ ਜਿਓ ਫੋਨ 3 ’ਚ 5-ਇੰਚ ਦੀ ਟੱਚਸਕਰੀਨ ਡਿਸਪਲੇਅ ਹੋਵੇਗੀ। ਨਾਲ ਹੀ ਇਹ ਫੋਨ 2 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਮਿਲ ਸਕਦਾ ਹੈ। ਜਿਓ ਫੋਨ 3 ਦੇ ਕੈਮਰਾ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5 ਮੈਗਾਪਿਕਸਲ ਦਾ ਰੀਅਰ ਅਤੇ 2 ਮੈਗਾਪਿਕਸਲ ਦਾ ਸੈਲਪੀ ਕੈਮਰਾ ਦੇਖਣ ਨੂੰ ਮਿਲ ਸਕਦਾ ਹੈ। 

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਰਿਲਾਇੰਸ ਜਿਓ ਆਪਣੇ ਸਟੋਰਾਂ ’ਚ ਜਿਓ ਫੋਨ 3 ਦਾ ਸਟਾਕ ਜੁਲਾਈ, 2019 ਦੀ ਸ਼ੁਰੂਆਤ ਤਕ ਲੈ ਆਏਗਾ। ਗਾਹਕ ਇਸ ਫੋਨ ਲਈ ਜੁਲਾਈ ਦੀ ਸ਼ੁਰੂਆਤ ਤੋਂ ਹੀ ਪ੍ਰੀ-ਆਰਡਰ ਵੀ ਕਰ ਸਕਣਗੇ ਅਤੇ ਅਗਸਤ ਤਕ ਇਹ ਫੋਨ ਉਨ੍ਹਾਂ ਦੇ ਨਾਲ ਹੋਵੇਗਾ। ਇਹ ਫੋਨ ਜਿਓ ਸਟੋਰਾਂ, ਰਿਲਾਇੰਸ ਡਿਜੀਟਲ ਸਟੋਰਾਂ ਅਤੇ ਜਿਓ ਦੀ ਅਧਿਕਾਰਤ ਵੈੱਬਸਾਈਟ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ। 

ਫਿਲਹਾਲ, ਜਿਓ ਫੋਨ 3 ਨਾਲ ਜੁੜੀ ਅਜੇ ਘੱਟ ਜਾਣਕਾਰੀ ਹੀ ਸਾਹਮਣੇ ਆਈ ਹੈ ਅਤੇ ਇਸ ਦੇ ਆਪਰੇਟਿੰਗ ਸਿਸਟਮ ਬਾਰੇ ਵੀ ਕੁਝ ਨਹੀਂ ਕਿਹਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ ਐਂਡਰਾਇਡ ਗੋ ਇੰਟਰਫੇਸ ਦੇ ਨਾਲ ਆ ਸਕਦਾ ਹੈ। 


Related News