Jio ਵਾਈ-ਫਾਈ ਮੈਸ਼ ਰਾਊਟਰ ਦੀ ਕੀਮਤ ਲੀਕ, ਡਿਜ਼ਾਇਨ ਦੀ ਵੀ ਮਿਲੀ ਝਲਕ

Thursday, Aug 27, 2020 - 01:22 PM (IST)

Jio ਵਾਈ-ਫਾਈ ਮੈਸ਼ ਰਾਊਟਰ ਦੀ ਕੀਮਤ ਲੀਕ, ਡਿਜ਼ਾਇਨ ਦੀ ਵੀ ਮਿਲੀ ਝਲਕ

ਗੈਜੇਟ ਡੈਸਕ– ਇਕ ਜਿਓ ਵਾਈ-ਫਾਈ ਮੈਸ਼ ਰਾਊਟਰ ਆਨਲਾਈਨ ਵਿਖਾਈ ਦਿੱਤਾ ਹੈ ਅਤੇ ਇਸ ਦੀ ਕਥਿਤ ਕੀਮਤ ਤੇ ਡਾਈਮੈਂਸ਼ਨ ਬਾਰੇ ਵੀ ਜਾਣਕਾਰੀ ਮਿਲੀ ਹੈ। ਭਾਰਤ ’ਚ ਜਿਓ ਦੁਆਰਾ ਇਕ ਮੈਸ਼ ਨੈੱਟਵਰਕ ’ਤੇ ਅਧਾਰਿਤ ਪੇਸ਼ਕਸ਼ ਦੀ ਟੈਸਟਿੰਗ ਦੌਰਾਨ ਇਹ ਨਵੀਂ ਖ਼ਬਰ ਸਾਹਮਣੇ ਆਈ ਹੈ। ਇਸ ਰਾਊਟਰ ਨੂੰ ਸਪੱਸ਼ਟ ਰੂਪ ਨਾਲ ਇਕ ਕਰਨਾਟਕ ਸਥਿਤ ਇਲੈਕਟ੍ਰੋਨਿਕਸ ਨਿਰਮਾਤਾ Neolync Electronics ਦੁਆਰਾ ਡਿਜ਼ਾਇਨ ਕੀਤਾ ਗਿਆ ਹੈ ਅਤੇ ਬਿਹਤਰ ਇੰਟਰਨੈੱਟ ਕਵਰੇਜ ਦੇਣ ਲਈ ਇਸ ਰਾਊਟਰ ਦੇ ਵੱਖ-ਵੱਖ ਮੈਸ਼ ਨੋਡਸ ਦੇ ਨਾਲ ਕੰਮ ਕਰਨ ਦੀ ਸੰਭਾਵਨਾ ਹੈ। ਜਿਓ ਫਾਈਬਰ ਦੇ ਗਾਹਕਾਂ ਨੂੰ ਕੁਝ ਨਵੇਂ ਬ੍ਰਾਡਬੈਂਡ ਪਲਾਨ ਵੀ ਮਿਲ ਸਕਦੇ ਹਨ ਜੋ ਇਸ ਦੇ ਮੈਸ਼ ਪੇਸ਼ਕਸ਼ ਦੇ ਨਾਲ ਕੰਮ ਕਰਨਗੇ। 

ਜਿਵੇਂ ਕਿ ਟੈਲੀਕਾਮ ’ਤੇ ਫੋਕਸ ਕਰਨ ਵਾਲੇ ਬਲਾਗ ਟੈਲੀਕਾਮ ਟਾਕ ਦੁਆਰਾ ਵੇਖਿਆ ਗਿਆ ਹੈ ਕਿ ਜਿਓ ਵਾਈ-ਫਾਈ ਮੈਸ਼ ਰਾਊਟਰ ਨੂੰ 2,499 ਰੁਪਏ ਦੀ ਕੀਮਤ ਨਾਲ ਮਿਨੀਸਟਰੀ ਆਫ ਕੰਜ਼ਿਊਮਰ ਅਫੇਅਰਸ ਦੁਆਰਾ ਸਪੋਰਟਿਡ ਸਮਾਰਟ ਕੰਜ਼ਿਊਮਰ ਵੈੱਬਸਾਈਟ ’ਤੇ ਲਿਸਟਿਡ ਪਾਇਆ ਗਿਆ ਹੈ। ਰਾਊਟਰ ’ਚ ਟਾਪ ’ਤੇ ਜਿਓ ਦਾ ਲੋਗੋ ਹੈ ਅਤੇ ਇਸ ਵਿਚ ਵਾਈ-ਫਾਈ ਅਤੇ ਲੈਨ ਕੁਨੈਕਟੀਵਿਟੀ ਵਿਖਾਉਣ ਵਾਲੇ ਇੰਡੀਕੇਟਰ ਵਿਖਾਈ ਦਿੰਦੇ ਹਨ। 

ਜਿਓ ਵਾਈ-ਫਾਈ ਮੈਸ਼ ਰਾਊਟਰ ਦਾ ਆਨਲਾਈਨ ਵਿਖਾਈ ਦੇਣਾ ਦੇਸ਼ ’ਚ ਆਪਰੇਟਰ ਦੀ ਮੈਸ਼ ਸਰਵਿਸ ਸ਼ੁਰੂ ਕਰਨ ਦਾ ਇਕ ਮਾਤਰ ਇਸ਼ਾਰਾ ਨਹੀਂ ਹੈ। ਆਪਰੇਟਰ ਨੇ ਜਿਓ ਫਾਈਬਰ ਸਾਈਟ ’ਤੇ ਵੀ ਆਪਣੀ ਮੈਸ਼ ਨੈੱਟਵਰਕ ਤਕਨੀਕ ਦਾ ਸੁਝਾਅ ਦਿੱਤਾ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਸਤੰਬਰ ਤੋਂ ਯੂਟਿਊਬ ’ਤੇ ਇਕ ਵੀਡੀਓ ਦਿੱਤੀ ਗਈ ਹੈ, ਜੋ ਜਿਓ ਦੀ ਮੈਸ਼ ਸੇਵਾ ਅਨੁਭਵ ਦੀ ਝਲਕ ਦਿੰਦੀ ਹੈ। 


author

Rakesh

Content Editor

Related News