JioTV ਅਪਡੇਟ, ਹੁਣ HD ਚੈਨਲ ਦੇਖਣ ਦੇ ਨਾਲ-ਨਾਲ ਮਿਲੇਗਾ ਇਸ ਖਾਸ ਫੀਚਰ ਦਾ ਮਜ਼ਾ

Saturday, Aug 17, 2019 - 03:18 PM (IST)

JioTV ਅਪਡੇਟ, ਹੁਣ HD ਚੈਨਲ ਦੇਖਣ ਦੇ ਨਾਲ-ਨਾਲ ਮਿਲੇਗਾ ਇਸ ਖਾਸ ਫੀਚਰ ਦਾ ਮਜ਼ਾ

ਗੈਜੇਟ ਡੈਸਕ– ਰਿਲਾਇੰਸ ਜਿਓ ਦੀ ਜਿਓ ਟੀਵੀ ਐਪ ’ਚ ਨਵਾਂ ਫੀਚਰ ‘ਡਾਰਕ ਮੋਡ’ ਜੋੜਿਆ ਗਿਆ ਹੈ। ਐਂਡਰਾਇਡ ਯੂਜ਼ਰਜ਼ ਨੂੰ ਮਿਲੀ ਨਵੀਂ ਅਪਡੇਟ 5.8.0 ਵਰਜ਼ਨ ’ਚ ਡਾਰਕ ਮੋਡ ਦਾ ਇਸਤੇਮਾਲ ਕੀਤਾ ਜਾ ਸਕੇਗਾ। ਪਲੇਅ ਸਟੋਰ ’ਤੇ ਦਿੱਤੀ ਗਈ ਅਪਡੇਟ ਸੈਕਸ਼ਨ ’ਤੇ ‘what’s new’ ਸੈਕਸ਼ਨ ’ਚ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਕਿ ਨਵੀਂ ਅਪਡੇਟ ’ਚ Dark Mode, UI improvemnent,Bug Fix ਦੇ ਨਾਲ ਪਰਫਾਰਮੈਂਸ ਨੂੰ ਬਿਹਤਰ ਕੀਤਾ ਗਿਆ ਹੈ। 

ਜੇਕਰ ਤੁਹਾਨੂੰ ਅਜੇ ਤਕ ਡਾਰਕ ਮੋਡ ਫੀਚਰ ਨਹੀਂ ਮਿਲਿਆ ਤਾਂ ਤੁਸੀਂ ਇਸ ਨੂੰ ਪਲੇਅ ਸਟੋਰ ਰਾਹੀਂ ਅਪਡੇਟ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਐਪ ਅਪਡੇਟ ਕਰੋਗੇ, ਡਾਰਕ ਮੋਡ ਫੀਚਰ ਟਰਾਈ ਕਰਨ ਦਾ ਨੋਟੀਫਿਕੇਸ਼ਨ ਮਿਲੇਗਾ। ਜੇਕਰ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲਦਾ ਤਾਂ ਇਸ ਨੂੰ ਤੁਸੀਂ ਸੈਟਿੰਗ ’ਚ ਜਾ ਕੇ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਜਿਓ ਟੀਵੀ ’ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਉਪਰਲੇ ਪਾਸੇ ਲੈਫਟ ਸਾਈਡ ਕਾਰਨਰ ’ਚ ਮੌਜੂਦ ਬਟਨ ਨੂੰ ਪ੍ਰੈੱਸ ਕਰੋ। ਫਿਰ ਇਥੋਂ ਸੈਟਿੰਗ ਸਿਲੈਕਟ ਕਰੋ ਅਤੇ Toggle On/Off ਕਰੋ।

PunjabKesari

ਇਸ ਤੋਂ ਪਹਿਲਾਂ ਜਿਓ ਟੀਵੀ ਐਪ ਅਪਡੇਟ ’ਚ ਯੂਜ਼ਰਜ਼ ਲਈ ਪਿਕਚਰ-ਇਨ-ਪਿਕਚਰ ਮੋਡ ਫੀਚਰ ਪੇਸ਼ ਕੀਤਾ ਗਿਆ ਸੀ। ਇਸ ਫੀਚਰ ਨਾਲ ਯੂਜ਼ਰਜ਼ ਜਿਓ ਟੀਵੀ ’ਚ ਵੀਡੀਓ, ਮੂਵੀ ਜਾਂ ਟੀਵੀ ਸ਼ੋਅ ਦੇਖਣ ਦੌਰਾਨ ਟੈਕਸਟਿੰਗ, ਬ੍ਰਾਊਜ਼ਿੰਗ, ਟਾਈਪਿੰਗ ਵਰਗੇ ਕੰਮ ਕਰ ਸਕਦੇ ਹਨ। ਹਾਲਾਂਕਿ ਇਸ ਫੀਚਰ ਦਾ ਲਾਭ ਸਿਰਫ ਉਹੀ ਯੂਜ਼ਰਜ਼ ਲੈ ਸਕਦੇ ਹਨ ਜਿਨ੍ਹਾਂ ਕੋਲ ਐਂਡਰਾਇਡ 8.0 ਜਾਂ ਉਸ ਤੋਂ ਉਪਰ ਦੇ ਵਰਜ਼ਨ ਹਨ। 

ਰਿਲਾਇੰਸ ਜਿਓ ਦਾ ਜਿਓ ਟੀਵੀ ਐਪ ਕਾਫੀ ਪ੍ਰਸਿੱਧ ਹੈ, ਜਿਸ ਵਿਚ ਤੁਹਾਨੂੰ ਅੰਗਰੇਜੀ, ਹਿੰਦੀ, ਬੰਗਾਲੀ, ਮਲਿਆਲਮ ਵਰਗੀਆਂ ਭਾਸ਼ਾਵਾਂ ਦੇ 626 ਟੀਵੀ ਚੈਨਲ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਇਹ ਐਪ ਸਬਸਕ੍ਰਾਈਬਰ ਨੂੰ ਤਕਰੀਬਨ 138 ਐੱਚ.ਡੀ. ਚੈਨਲ ਵੀ ਪ੍ਰਦਾਨ ਕਰਦਾ ਹੈ, ਜਿਥੇ ਉਹ ਐੱਚ.ਡੀ. ਕੰਟੈਂਟ ਦਾ ਮਜ਼ਾ ਵੀ ਲੈ ਸਕਦੇ ਹਨ। 


Related News