ਜਿਓ ਨੇ 22 ਅੰਤਰਰਾਸ਼ਟਰੀ ਉਡਾਣਾਂ ’ਚ ਮੋਬਾਇਲ ਸੇਵਾਵਾਂ ਦੇਣ ਦੀ ਕੀਤੀ ਸ਼ੁਰੂਆਤ

Thursday, Sep 24, 2020 - 08:56 PM (IST)

ਜਿਓ ਨੇ 22 ਅੰਤਰਰਾਸ਼ਟਰੀ ਉਡਾਣਾਂ ’ਚ ਮੋਬਾਇਲ ਸੇਵਾਵਾਂ ਦੇਣ ਦੀ ਕੀਤੀ ਸ਼ੁਰੂਆਤ

ਗੈਜੇਟ ਡੈਸਕ—ਰਿਲਾਇੰਸ ਜਿਓ ਵੱਲੋਂ ਅੰਤਰਰਾਸ਼ਟਰੀ ਮਾਰਗਾਂ ਦੀਆਂ 22 ਉਡਾਣਾਂ ’ਚ ਮੋਬਾਇਲ ਸਰਵਿਸ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਲਈ ਜਿਓ ਨੇ 499 ਰੁਪਏ ਰੋਜ਼ਾਨਾ ਦਾ ਸ਼ੁਰੂਆਤੀ ਪਲਾਨ ਵੀ ਜਾਰੀ ਕੀਤਾ ਹੈ। ਜਿਓ ਦੀ ਮੋਬਾਇਲ ਸਰਵਿਸ ਜਿਨ੍ਹਾਂ ਏਅਰਲਾਇੰਸ ’ਚ ਮਿਲੇਗਾ ਉਨ੍ਹਾਂ ’ਚ Cathay Pacific, Singapore Airlines, Emirates, Etihad Airways, Euro Wings, Lufthansa, Malindo Air, Biman Bangladesh Airlines ਅਤੇ Alitalia ਸ਼ਾਮਲ ਹੈ। ਇਨ੍ਹਾਂ-ਫਲਾਈਟਜ਼ ’ਚ ਮੋਬਾਇਲ ਸਰਵਿਸ ਦੇ ਸ਼ੁਰੂ ਹੋਣ ਨਾਲ ਹੀ ਜਿਓ ਦੂਜੀ ਭਾਰਤੀ ਟੈਲੀਕਾਮ ਕੰਪਨੀ ਬਣ ਜਾਵੇਗੀ, ਜੋ ਇਨ੍ਹਾਂ ਫਲਾਈਟਜ਼ ’ਚ ਮੋਬਾਇਲ ਸਰਵਿਸ ਉਪਲੱਬਧ ਕਰਵਾਉਂਦੀ ਹੈ। ਇਸ ਤੋਂ ਪਹਿਲਾਂ ਟਾਟਾ ਸਮੂਹ ਦੀ ਫਰਮ Nelco ’ਚ ਲੰਡਨ ਰੂਟਸ ਦਾ ਵਿਸਤਾਰਾ ਏਅਰਲਾਇੰਸ ਨੇ ਇਨ-ਫਲਾਈਟ ਮੋਬਾਇਲ ਸਰਵਿਸ ਸ਼ੁਰੂ ਕੀਤੀ ਸੀ।

PunjabKesari

ਜਿਓ ਵੱਲੋਂ ਵਿਦੇਸ਼ ਦੀ ਯਾਤਰਾ ਕਰਨ ਵਾਲਿਆਂ ਲਈ ਭਾਰਤ ’ਚ ਤਿੰਨ ਇੰਟਰਨੈਸ਼ਨਲ ਰੋਮਿੰਗ ਪੈਕ ਦਾ ਐਲਾਨ ਕੀਤਾ ਗਿਆ ਹੈ। ਇਹ ਪਲਾਨ 499 ਰੁਪਏ, 699 ਰੁਪਏ ਅਤੇ 999 ਰੁਪਏ ’ਚ ਆਉਂਦੇ ਹਨ। ਇਨ੍ਹਾਂ ਤਿੰਨਾਂ ਪਲਾਨ ’ਤੇ ਇਕ ਦਿਨ ਦੀ ਮਿਆਦ ਮਿਲਦੀ ਹੈ। ਉੱਥੇ ਇਨ੍ਹਾਂ ਸਾਰੇ ਪਲਾਨਸ ’ਤੇ ਆਊਟਗੋਇੰਗ ਕਾਲ ਲਈ 100 ਮਿੰਟ ਉਪਲੱਬਧ ਕਰਵਾਏ ਜਾਣਗੇ। ਨਾਲ ਹੀ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਜਿਓ ਦੇ 499 ਰੁਪਏ ਦੇ ਪਲਾਨ ’ਤੇ 250 ਐੱਮ.ਬੀ. ਮੋਬਾਇਲ ਡਾਟਾ ਮਿਲੇਗਾ। ਉੱਥੇ 699 ਰੁਪਏ ਦੇ ਪਲਾਨ ’ਤੇ 500 ਐੱਮ.ਬੀ. ਅਤੇ 999 ਰੁਪਏ ਵਾਲੇ ਪਲਾਨ ’ਤੇ 1 ਜੀ.ਬੀ. ਡਾਟਾ ਮਿਲੇਗਾ।

PunjabKesari

ਹਾਲਾਂਕਿ ਇਨ੍ਹਾਂ ਤਿੰਨਾਂ ਪਲਾਨਜ਼ ’ਤੇ ਇਨਕਮਿੰਗ ਕਾਲ ਦੀ ਸੁਵਿਧਾ ਨਹੀਂ ਮਿਲੇਗੀ ਜਦਕਿ ਇਨਕਮਿੰਗ ਐੱਸ.ਐੱਮ.ਐੱਸ. ਫ੍ਰੀ ਰਹਿਣਗੇ। ਇਨ-ਫਲਾਈਟ ਮੋਬਾਇਲ ਸਰਵਿਸ ਪਹਿਲੀ ਵਾਰ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਜਿਓ ਨੈੱਟਵਰਕ ’ਤੇ ਪਲਾਨ ਨੂੰ ਐਕਟੀਵੇਟ ਕਰਨਾ ਹੋਵੇਗਾ। ਇੰਟਰਨੈਸ਼ਨਲ ਰੋਮਿੰਗ ਸਰਵਿਸ ਜਿਓਫੋਨ ਅਤੇ ਜਿਓ ਫਾਈਫਾਈ ਡਿਵਾਈਸ ’ਤੇ ਕੰਮ ਨਹੀਂ ਕਰੇਗੀ।


author

Karan Kumar

Content Editor

Related News