ਜਿਓ ਨੇ ਅਪਡੇਟ ਕੀਤਾ ਇਹ ਸਸਤਾ ਪਲਾਨ, 119 ਰੁਪਏ ’ਚ ਮਿਲਣਗੇ ਇਹ ਫਾਇਦੇ
Tuesday, Dec 14, 2021 - 06:19 PM (IST)
ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੇ 119 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। ਇਸ ਅਪਡੇਟ ਤੋਂ ਬਾਅਦ ਜਿਓ ਦੇ 119 ਰੁਪਏ ਵਾਲੇ ਪਲਾਨ ’ਚ 300 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਇਸ ਪਲਾਨ ਦੇ ਨਾਲ ਹੁਣ 14 ਦਿਨਾਂ ਦੀ ਮਿਆਦ ਮਿਲ ਰਹੀ ਹੈ। ਜਿਓ ਦੇ ਇਸ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ।
ਰੋਜ਼ਾਨਾ 1.5 ਜੀ.ਬੀ. ਹਾਈ-ਸਪੀਡ ਡਾਟਾ ਦੇ ਨਾਲ ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਕਾਇਦੇ ਨਾਲ ਵੇਖਿਆ ਜਾਵੇ ਤਾਂ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਨਾਲ ਆਉਣ ਵਾਲਾ ਜਿਓ ਦਾ ਇਹ ਸਭ ਤੋਂ ਸਸਤਾ ਪਲਾਨ ਹੈ। ਇਸਤੋਂ ਪਹਿਲਾਂ ਇਸ ਪਲਾਨ ਦੀ ਕੀਮਤ 98 ਰੁਪਏ ਸੀ, ਹਾਲਾਂਕਿ, ਪਹਿਲਾਂ ਇਸ ਦੇ ਨਾਲ 28 ਦਿਨਾਂ ਦੀ ਮਿਆਦ ਮਿਲ ਰਹੀ ਹੀ ਅਤੇ ਹੁਣ ਮਿਆਦ ਅੱਧੀ ਯਾਨੀ 14 ਦਿਨਾਂ ਦੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ– Airtel ਦਾ ਗਾਹਕਾਂ ਨੂੰ ਇਕ ਹੋਰ ਝਟਕਾ, ਕੰਪਨੀ ਨੇ ਕਈ ਪ੍ਰੀਪੇਡ ਪਲਾਨ ਕੀਤੇ ਬੰਦ!
ਜਿਓ ਨੇ ਇਸ ਪਲਾਨ ਬਾਰੇ ਅਜੇ ਤਕ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਪਰ ਵੈੱਬ ਆਰਕਾਈਵ ’ਚ ਇਸ ਪਲਾਨ ਨੂੰ ਵੇਖਿਆ ਜਾ ਸਕਦਾ ਹੈ। ਜਿਓ ਨੇ ਇਸੇ ਮਹੀਨੇ ਦੀ ਸ਼ੁਰੂਆਤ ’ਚ ਆਪਣੇ ਪਲਾਨ ਮਹਿੰਗੇ ਕੀਤੇ ਹਨ ਜਿਸਤੋਂ ਬਾਅਦ ਸਾਰੇ ਪਲਾਨਾਂ ਦੀਆਂ ਕੀਮਤਾਂ ’ਚ 20 ਫੀਸਦੀ ਤਕ ਦਾ ਵਾਧਾ ਹੋਇਆ ਹੈ।
ਜਿਓ ਭਾਰਤ ’ਚ ਛੇਤੀ ਤੋਂ ਛੇਤੀ 5ਜੀ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ’ਚ ਇੰਡੀਆ ਮੋਬਾਇਲ ਕਾਂਗਰਸ 2021 (IMC 2021) ’ਚ ਰਿਲਾਇੰਸ ਜਿਓ ਦੇ ਮਾਲਿਕ ਮੁਕੇਸ਼ ਅੰਬਾਨੀ ਨੇ 5ਜੀ ਰੋਲਆਊਟ ਨੂੰ ਦੇਸ਼ ਦੀ ਪਹਿਲੀ ਤਰਜੀਹ ਦੱਸਿਆ ਹੈ। 5ਜੀ ਬਾਰੇ ਬੋਲਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ, ‘ਅਸੀਂ 100 ਫੀਸਦੀ ਦੇਸੀ ਅਤੇ ਵਿਆਪਕ 5ਜੀ ਹੱਲ ਵਿਕਸਿਤ ਕੀਤਾ ਹੈ ਜੋ ਪੂਰੀ ਤਰ੍ਹਾਂ ਕਲਾਊਡ ਨੇਟਿਵ, ਡਿਜੀਟਲ ਮੈਨੇਜ਼ ਅਤੇ ਭਾਰਤੀ ਹੈ। ਸਾਡੀ ਤਕਨੀਕ ਕਾਰਨ ਜਿਓ ਨੈੱਟਵਰਕ ਨੂੰ 4ਜੀ ਤੋਂ 5ਜੀ ’ਚ ਛੇਤੀ ਤੋਂ ਛੇਤੀ ਅਪਗ੍ਰੇਡ ਕੀਤਾ ਜਾ ਸਕਦਾ ਹੈ।’
ਇਹ ਵੀ ਪੜ੍ਹੋ– BSNL ਦੀ 4ਜੀ ਲਾਂਚਿੰਗ ਦਾ ਹੋਇਆ ਐਲਾਨ, ਪ੍ਰਾਈਵੇਟ ਕੰਪਨੀਆਂ ਦਾ ਸਾਥ ਛੱਡਣਗੇ ਗਾਹਕ!