ਜਿਓ ਫੋਨ ’ਚ ਆਇਆ ਗੂਗਲ ਦਾ ਖ਼ਾਸ ਫੀਚਰ, ਹੋਵੇਗਾ ਇਹ ਫਾਇਦਾ

Tuesday, Jul 21, 2020 - 04:48 PM (IST)

ਜਿਓ ਫੋਨ ’ਚ ਆਇਆ ਗੂਗਲ ਦਾ ਖ਼ਾਸ ਫੀਚਰ, ਹੋਵੇਗਾ ਇਹ ਫਾਇਦਾ

ਗੈਜੇਟ ਡੈਸਕ– ਗੂਗਲ ਨੇ ਭਾਰਤ ’ਚ KaiOS ਯੂਜ਼ਰਸ ਲਈ ਗੂਗਲ ਲੈੱਨਜ਼ ਕੈਮਰਾ-ਬੇਸਡ ਟ੍ਰਾਂਸਲੇਸ਼ਨ ਸੁਵਿਧਾ ਜਾਰੀ ਕਰ ਦਿੱਤੀ ਹੈ। ਦੇਸ਼ ’ਚ ਜਿਓ ਫੋਨ ਅਤੇ ਜਿਓ ਫੋਨ 2 ਵਰਗੇ ਪ੍ਰਸਿੱਧ ਬਜਟ ਫੋਨ ਕਾਈ ਆਪਰੇਟਿੰਗ ਸਿਸਟਮ ’ਤੇ ਚਲਦੇ ਹਨ। ਗੂਗਲ ਅਸਿਸਟੈਂਟ ਨੂੰ ਸੁਪੋਰਟ ਕਰਨ ਵਾਲੇ ਇਨ੍ਹਾਂ ਫੋਨਾਂ ’ਚ ਹੁਣ ਕੈਮਰਾ-ਬੇਸਡ ਸਰਚ ਦੀ ਸੁਵਿਧਾ ਮਿਲੇਗੀ। ਇਸ ਫੀਚਰ ਨਾਲ ਯੂਜ਼ਰਸ ਕਿਸੇ ਟੈਕਸਟ ਦੀ ਤਸਵੀਰ ਖਿੱਚ ਕੇ ਉਸ ਨੂੰ ਆਪਣੀ ਪਸੰਦੀਦਾ ਭਾਸ਼ਾ ’ਚ ਟ੍ਰਾਂਸਲੇਟ ਕਰ ਸਕਦੇ ਹਨ। ਗੂਗਲ ਲੈੱਨਜ਼ ਫੀਚਰ ਨੂੰ I/O ਡਿਵੈਲਪਰ ਕਾਨਫਰੰਟ 2019 ’ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਨੂੰ ਗੂਗਲ ਅਸਿਸਟੈਂਟ ਨਾਲ ਕਾਈ ਓ.ਐੱਸ. ਫੋਨਾਂ ’ਚ ਇੰਟੀਗ੍ਰੇਟ ਕਰ ਦਿੱਤਾ ਗਿਆ ਹੈ। 

ਗੂਗਲ ਫੋਨ ਨਾਲ ਰੀਅਲ-ਵਰਲਡ ਬਲਾਗ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਭਾਰਤ ’ਚ ਕਾਈ ਓ.ਐੱਸ. ਡਿਵਾਈਸਿਜ਼ ’ਤੇ ਗੂਗਲ ਅਸਿਸਟੈਂਟ ਯੂਜ਼ਰਸ ਆਪਣੇ ਫੋਨ ਨਾਲ ਰੀਅਲ-ਵਰਲਡ ਟੈਕਸਟ ਨੂੰ ਟ੍ਰਾਂਸਲੇਟ ਕਰ ਸਕਦੇ ਹਨ। ਗੂਗਲ ਅਸਿਸਟੈਂਟ ’ਚ ਇਕ ਨਵਾਂ ਕੈਮਰਾ ਆਈਕਨ ਹੈ ਅਤੇ ਇਸ ’ਤੇ ਕਲਿੱਕ ਕਰਨ ਨਾਲ ਕੈਮਰਾ ਖੁਲ੍ਹ ਜਾਂਦਾ ਹੈ। ਯੂਜ਼ਰਸ ਨੂੰ ਆਪਣੇ ਫੋਨ ’ਚ ਰੀਅਲ-ਵਰਲਡ ਟੈਕਸਟ ’ਤੇ ਪੁਆਇੰਟ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਆਪਣੀ ਪਸੰਦੀਦਾ ਭਾਸ਼ਾ ’ਚ ਟ੍ਰਾਂਸਲੇਟ ਜਾਂ ਰੀਡ ਕਰ ਸਕੋਗੇ। ਕਾਈ ਓ.ਐੱਸ. ਯੂਜ਼ਰਸ ਕਿਸੇ ਪ੍ਰੋਡਕਟ ਲੇਬਲ, ਸਟ੍ਰੀਟ ਸਾਈਨ ਜਾਂ ਦਸਤਾਵੇਜ਼ ਨੂੰ ਟ੍ਰਾਂਸਲੇਟ ਕਰ ਸਕਦੇ ਹਨ। ਅਸਿਸਟੈਂਟ ਨੂੰ ਓਪਨ ਕਰਨ ਲਈ ਕਾਈ ਓ.ਐੱਸ. ਯੂਜ਼ਰਸ ਨੂੰ ਹੋਮ ਸਕਰੀਨ ’ਤੇ ਦਿੱਤੇ ਗਏ ਸੈਂਟਰ ਬਟਨ ਨੂੰ ਦੇਰ ਤਕ ਪ੍ਰੈੱਸ ਕਰਨਾ ਹੋਵੇਗਾ। 


author

Rakesh

Content Editor

Related News